ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home ਵਿਚਾਰ ਪ੍ਰੇਰਨਾ ਸੱਚਾ ਬਲੀਦਾਨ 

    ਸੱਚਾ ਬਲੀਦਾਨ 

    True, Sacrifice

    ਇੱਕ ਵਾਰ ਮਾਰਸੇਲਸ  ਸ਼ਹਿਰ ‘ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ  ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ”ਜਦੋਂ ਤੱਕ ਸਾਡੇ ‘ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਮੁਸ਼ਕਲ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜ਼ਾਂ  ਨੂੰ ਲਿਖ ਕੇ ਸਿਰਕੇ ‘ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ ਕੀਟਾਣੂ ਉਸ ਦੇ ਸਰੀਰ ‘ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ ਅੰਤ ‘ਚ ਉਸਦੀ ਮੌਤ ਹੋ ਗਈ ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here