ਸੰਗਰੂਰ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਸਿਆਸਤ ਵਿਚ ਹੱਲਚਲ ਸ਼ੁਰੂ ਹੋ ਗਈ ਹੈ। ਕੋਈ ਮਾਨ ਦੇ ਇਸ ਐਲਾਨ ਨੂੰ ਚੰਗਾ ਕਹਿ ਰਿਹਾ ਹੈ ਅਤੇ ਕੋਈ ਇਸ ਦਾ ਮਜ਼ਾਕ ਬਣਾ ਰਿਹਾ ਹੈ। ਮਾਨ ਦਾ ਕਹਿਣਾ ਹੈ ਕਿ ਉਹ ਇੰਨੀ ਪੀਂਦਾ ਨਹੀਂ ਸੀ ਕਿ ਜਿੰਨਾਂ ਉਸ ਨੂੰ ਬਦਨਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੈਨੂੰ ਬਦਨਾਮ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਡਰਦੇ ਹਨ ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇ ਮੈਂ ਸ਼ਰਾਬ ਪੀਂਦਾ ਵੀ ਸੀ ਤਾਂ ਆਪਣੀ ਹੀ ਜੇਬ ‘ਚੋਂ ਪੀਂਦਾ ਸੀ ਬਾਦਲ ਅਤੇ ਕੈਪਟਨ ਵਾਂਗੂ ਲੋਕਾਂ ਦਾ ਖੂਨ ਨਹੀਂ ਸੀ ਪੀਂਦਾ। ਇਸ ਦੌਰਾਨ ਮਾਨ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਵੀ ਕਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।