ਚੈਕਿੰਗ ਦੌਰਾਨ 12 ਮੋਬਾਇਲ ਤੇ ਸਿੰਮ ਹੋਏ ਬਰਾਮਦ
ਨਾਭਾ (ਤਰੁਨ ਸ਼ਰਮਾ)। ਪੰਜਾਬ ਦੀ ਸਭ ਤੋਂ ਸੁਰੱਖਿਅਤ ਨਾਭਾ ਦੀ ਮੈਕਸੀਮਮ ਸਕਿਊਰਿਟੀ ਜ਼ੇਲ੍ਹ ‘ਚ ਅੱਜ ਪੰਜਾਬ ਪੁਲਿਸ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ। ਇਹ ਚੈਕਿੰਗ ਐੱਸਪੀ ਹਰਮੀਤ ਸਿੰਘ ਹੁਦਲ ਦੀ ਅਗਵਾਈ ‘ਚ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜ਼ੇਲ੍ਹ ਅੰਦਰੋਂ ਮੋਬਾਇਲਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਜਿਸ ਵਿੱਚ 12 ਮੋਬਾਇਲ ਤੇ ਸਿੰਮ ਬਰਾਮਦ ਕੀਤੇ ਗਏ। ਜਾਣਕਾਰੀ ਅਨੁਸਾਰ ਅੱਠ ਮੋਬਾਇਲ ਜ਼ੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਬਰਾਮਦ ਕੀਤੇ ਹਨ ਤੇ 4 ਮੋਬਾਇਲ ਅੰਦਰ ਬੈਰਕਾਂ ਵਿੱਚੋਂ ਮਿਲੇ ਹਨ।
ਇਸ ਬਰਾਮਦਗੀ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਜ਼ੇਲ੍ਹ ਪੰਜਾਬ ਦੀ ਸਭ ਤੋਂ ਹਾਈ ਸਕਿਊਰਿਟੀ ਜ਼ੇਲ੍ਹ ਹੈ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਐਨੀ ਵੱਡੀ ਮਾਤਰਾ ਵਿੱਚ ਇਹ ਮੋਬਾਇਲ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾ ਅੰਦਰ ਨਹੀਂ ਜਾ ਸਕਦੇ ਅਤੇ ਇਹ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲੀਆ ਨਿਸ਼ਾਨ ਹੈ। ਇਸ ਚੈਕਿੰਗ ਵਿੱਚ ਡੇਢ ਸੌ ਦੇ ਕਰੀਬ ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਕੀਤੀ ਗਈ।
ਇਸ ਮੌਕੇ ਨਾਭਾ ਤੋਂ ਕੋਤਵਾਲੀ ਦੇ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਜ਼ੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਬੈਰਕਾਂ ਵਿੱਚੋਂ 12 ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਕੈਦੀਆਂ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।