ਅਮਰੀਕਾ ਦੇ ਇੱਕ ਵਿਅਕਤੀ ਸਈਅਦ ਸੂਜਾ ਨੇ ਕੀਤਾ ਦਾਅਵਾ ਕਿ 2014 ‘ਚ ਹੋਈਆਂ ਚੋਣਾਂ ਈਵੀਐਮ ਮਸ਼ੀਨਾਂ ਹੈਕ ਕੀਤੀਆਂ
ਨਵੀਂ ਦਿੱਲੀ | ਚੋਣ ਕਮਿਸ਼ਨ ਨੇ ਬ੍ਰਿਟੇਨ ‘ਚ ਇੱਕ ਹੈਕਰ ਵੱਲੋਂ ਈਵੀਐਮ ਹੈਕ ਕੀਤੇ ਜਾਣ ਦੇ ਦਾਅਵੇ ਦੇ ਮਾਮਲੇ ‘ਚ ਦਿੱਲੀ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਲਈ ਕਿਹਾ ਹੈ ਕਮਿਸ਼ਨ ਨੇ ਨਵੀਂ ਦਿੱਲੀ ਜ਼ਿਲ੍ਹਾ ਦੇ ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ ‘ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 505 (ਏ) (ਬੀ) ਤਹਿਤ ਇਹ ਮਾਮਲਾ ਦਰਜ ਕਰਕੇ ਇਸ ਦੀ ਤੁਰੰਤ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਵੀਐੱਮ ਹੈਕਿੰਗ ਦਾ ਜਿੰਨ ਫਿਰ ਬਾਹਰ ਆ ਗਿਆ ਹੈ
ਅਮਰੀਕਾ ‘ਚ ਡਿਪਲੋਮੈਟਿਕ ਸ਼ਰਨ ਚਾਹੁਣ ਵਾਲੇ ਇੱਕ ਕਥਿੱਤ ਹੈਕਰ ਸਈਅਦ ਸੂਜਾ ਦੇ ਦਾਅਵੇ ਨਾਲ ਸਨਸਨੀ ਫੈਲ ਗਈ ਹੈ ਸਈਅਦ ਸੂਜਾ ਨੇ ਦਾਅਵਾ ਕੀਤਾ ਹੈ ਈਵੀਐੱਮ ਨੂੰ ਹੈਕ ਕੀਤਾ ਜਾ ਸਕਦਾ ਹੈ ਤੇ ਭਾਰਤ ‘ਚ 2014 ਦੀਆਂ ਆਮ ਚੋਣਾਂ ‘ਚ ਈਵੀਐਮ ਰਾਹੀਂ ਗੜਬੜ ਹੋਈ ਹੈ ਸਈਅਦ ਸੂਜਾ ਦੇ ਅਜਿਹੇ ਦੋਸ਼ਾਂ ‘ਤੇ ਭਾਜਪਾ ਨੇ ਪਲਟਵਾਰ ਕੀਤਾ ਹੈ ਭਾਜਪਾ ਵੱਲੋਂ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਕਾਂਗਰਸ ਤੋਂ ਪ੍ਰੇਰਿਤ ਸੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਆਸ਼ੀਸ਼ ਰੇ ਨੈਸ਼ਨਲ ਹੈਰਾਲਡ ‘ਚ ਕੰਟ੍ਰੀਬਿਊਟਰ ਹਨ, ਨੈਸ਼ਨਲ ਹੈਰਾਲਡ ‘ਚ ਇੱਕ ਲੇਖ ‘ਚ ਉਨ੍ਹਾਂ ਰਾਹੁਲ ਗਾਂਧੀ ਦੇ ਲੰਦਨ ਦੌਰੇ ਸਬੰਧੀ ਪੂਰੀ ਗਾਥਾ ਗਾਈ ਹੈ ਆਸ਼ੀਸ਼ ਨੇ ਰਾਹੁਲ ਗਾਂਧੀ ਦੀ ਸਿਫ਼ਤ ਕਰਦਿਆਂ ਕਈ ਟਵੀਟ ਵੀ ਕੀਤੇ ਹਨ ਆਸ਼ੀਸ਼ ਰੇ ਸਮਰਪਿਤ ਕਾਂਗਰਸੀ ਹਨ ਤੇ ਸੋਸ਼ਲ ਮੀਡੀਆ ਭਾਜਪਾ ਦੇ ਖਿਲਾਫ਼ ਪ੍ਰਚਾਰ ਕਰਦੇ ਹਨ, ਕਿੱਥੋਂ ਦੇ ਪੱਤਰਕਾਰ ਹਨ, ਸਾਨੂੰ ਨਹੀਂ ਪਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।