ਨਵੀਂ ਦਿੱਲੀ | ਰੇਲਵੇ ਸਟੇਸ਼ਨਾਂ ‘ਤੇ ਕਸੌਰਿਆਂ ਦੀ ਛੇਤੀ ਵਾਪਸੀ ਹੋਣ ਵਾਲੀ ਹੈ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ ‘ਤੇ ‘ਕਸੌਰਿਆਂ’ ਭਾਵ ਗਲਾਸਾਂ ਦੀ ਸ਼ੁਰੂਆਤ ਕੀਤੀ ਸੀ, ਪਰ ਪਲਾਸਟਿਕ ਤੇ ਪੇਪਰ ਦੇ ਕੱਪਾਂ ਨੇ ਹੌਲੀ-ਹੌਲੀ ਨਾਲ ਮਿੱਟੀ ਦੇ ਗਿਲਾਸਾਂ ਦੀ ਜਗ੍ਹਾ ਲੈ ਲਈ ਉੱਤਰ ਰੇਲਵੇ ਤੇ ਉੱਤਰ ਪੂਰਬ ਰੇਲਵੇ ਦੇ ਮੁੱਖ ਵਪਾਰਕ ਪ੍ਰਬੰਧਕ ਬੋਰਡ ਵੱਲੋਂ ਜਾਰੀ ਪਰਿਪੱਤਰ ਅਨੁਸਾਰ ਰੇਲ ਮੰਤਰੀ ਪਿਊਸ਼ ਗੋਇਲ ਨੇ ਵਾਰਾਣਸੀ ਤੇ ਰਾਏਬਰੇਲੀ ਸਟੇਸ਼ਨਾਂ ‘ਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਟੇਰਾਕੋਟਾ ਜਾਂ ਮਿੱਟੀ ਨਾਲ ਬਣੇ ‘ਕਸੌਰਿਆਂ’, ਗਲਾਸ ਤੇ ਪਲੇਟ ਦੀ ਵਰਤੋਂ ਦਾ ਨਿਰਦੇਸ਼ ਦਿੱਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਦਮ ਨਾਲ ਯਾਤਰੀਆਂ ਨੂੰ ਨਾ ਸਿਰਫ਼ ਤਾਜ਼ਗੀ ਦਾ ਅਨੁਭਵ ਹੋਵੇਗਾ ਸਗੋਂ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਸੰਘਰਸ਼ ਕਰ ਰਹੇ ਸਥਾਨਕ ਘੁਮਿਆਰਾਂ ਨੂੰ ਇਸ ਤੋਂ ਵੱਡਾ ਬਜ਼ਾਰ ਮਿਲੇਗਾ ਸਰਕੂਲਰ ਅਨੁਸਾਰ, ‘ਜੋਨਲ ਰੇਲਵੇ ਤੇ ਆਈਆਰਸੀਟੀਸੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਵਾਰਾਣਸੀ ਤੇ ਰਾਏਬਰੇਲੀ ਰੇਲਵੇ ਸਟੇਸ਼ਨਾਂ ਦੀ ਸਭੀ ਇਕਾਈਆਂ ‘ਚ ਯਾਤਰੀਆਂ ਲਈ ਕਸੌਰਿਆਂ ਦੀ ਵਰਤੋਂ ਯਕੀਨੀ ਕਰਨ ਲਈ ਕਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।