ਅਬੋਹਰ | ਅਬੋਹਰ ਸ਼ਹਿਰ ਦੇ ਬਹ-ੁਚਰਚਿਤ ਭੀਮ ਟਾਂਕ ਕਤਲਕਾਂਡ ਦੇ ਮਾਮਲੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਅਗਲੇ ਛੇ ਮਹੀਨਿਆਂ ਵਿੱਚ ਫੈਸਲਾ ਸੁਣਾਉਣ ਦਾ ਆਦੇਸ਼ ਦਿੱਤਾ ਹੈ ਮ੍ਰਿਤਕ ਭੀਮ ਦੀ ਮਾਤਾ ਕੌਸ਼ੱਲਿਆ ਦੇਵੀ ਨੇ ਇੱਕ ਅਪੀਲ ਦਰਜ ਕੀਤੀ ਸੀ ਕਿ ਜਦੋਂ ਭੀਮ ਕਤਲਕਾਂਡ ਹੋਇਆ ਸੀ ਤਾਂ ਉਸ ਸਮੇਂ ਅਕਾਸ਼ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਸੰਤ ਨਗਰੀ ਦੀ ਗਵਾਹੀ ਕਰਵਾਉਣ ਦੀ ਅਪੀਲ ਕੀਤੀ ਸੀ ਜਿਸ ‘ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਅਕਾਸ਼ ਕੁਮਾਰ ਦੀ ਗਵਾਹੀ ਕਰਵਾਉਣ ਦੇ ਆਦੇਸ਼ ਦਿੱਤੇ ਹਨ ਇਸ ਤੋਂ ਪਹਿਲਾਂ ਕੌਸ਼ੱਲਿਆ ਦੇਵੀ ਦੀ ਅਪੀਲ ਨੂੰ ਪਹਲਾਂ ਸੈਸ਼ਨ ਕੋਰਟ ਨੇ ਨਾਮਨਜ਼ੂਰ ਕੀਤਾ ਸੀ ਉਸ ਤੋਂ ਬਾਅਦ ਕੌਸ਼ੱਲਿਆ ਦੇਵੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨੂੰ ਅਪੀਲ ਕੀਤੀ ਹਾਈਕੋਰਟ ਨੇ ਵੀ ਉਨ੍ਹਾਂ ਦੀ ਅਪੀਲ ਨੂੰ ਖਾਰਿਜ਼ ਕੀਤਾ ਉਸ ਤੋਂ ਬਾਅਦ ਸੁਪਰੀਮ ਕੋਰਟ ‘ਚ ਅਪੀਲ ਦਰਜ ਕੀਤੀ ਇਸ ਮਾਮਲੇ ਵਿੱਚ ਕੁੱਲ 26 ਮੁਲਜ਼ਮ ਹਨ ਮਾਣਯੋਗ ਸੁਪਰੀਮ ਕੋਰਟ ਨੇ ਇਹ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅਕਾਸ਼ ਅਤੇ ਹੋਰਾਂ ਦੀ ਗਵਾਹੀ ਇੱਕ ਮਹੀਨੇ ਦੇ ਅੰਦਰ ਕਰਵਾਈ ਜਾਵੇ ਤੇ ਛੇ ਮਹੀਨਿਆਂ ਵਿੱਚ ਫੈਸਲਾ ਦਿੱਤਾ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।