ਕੇਵਡੀਆ | ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਸਟੈਚਿਊ ਆਫ਼ ਯੂਨਿਟੀ ਦੇ ਨੇੜੇ ਕੇਵਡੀਆ ਸ਼ਹਿਰ ‘ਚ ਅੱਜ ਨਰਮਦਾ ਯੋਜਨਾ ਦੇ ਵਿਸਥਾਪੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੌਰੇ ਦੌਰਾਨ ਉਨ੍ਹਾਂ ਦੇ ਹੱਥੋਂ ਪ੍ਰਸਤਾਵਿਤ ਇੱਕ ਉਦਘਾਟਨ ਪ੍ਰੋਗਰਾਮ ਦਾ ਵਿਰੋਧ ਕੀਤਾ ਤੇ ਪੁਲਿਸ ‘ਤੇ ਪੱਥਰ ਵੀ ਸੁੱਟੇ ਪੁਲਿਸ ਮੁਖੀ ਅਚਲ ਤਿਆਗੀ ਨੇ ਏਜੰਸੀ ਨੂੰ ਦੱਸਿਆ ਕਿ ਹੁਣ ਤੱਕ 33 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਲੋਕ ਪੂਰਬ ‘ਚ ਨਰਮਦਾ ਯੋਜਨਾ ਬੰਨ੍ਹ ਦੇ ਨਿਰਮਾਣ ਲਈ ਦਿੱਤੀ ਗਈ ਆਪਣੀ ਜ਼ਮੀਨ ‘ਤੇ ਹੁਣ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ ਇਨ੍ਹਾਂ ਲੋਕਾਂ ਨੇ ਪਹਿਲਾਂ ਖੱਟਰ ਨੂੰ ਇੱਕ ਨੋਟਿਸ ਸੌਂਪ ਕੇ ਵਿਰੋਧ ਪ੍ਰਗਟਾਉਣ ਦੀ ਗੱਲ ਕਹੀ ਤੇ ਬਾਅਦ ‘ਚ ਰਸਤਾ ਰੋਕੋ ਪ੍ਰਦਰਸ਼ਨ ਕੀਤਾ ਪੁਲਿਸ ਨੇ ਜਦੋਂ ਉਨ੍ਹਾਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੱਥਰਬਾਜ਼ੀ ਸ਼ੁਰੂ ਦਿੱਤੀ ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਜਖ਼ਮੀ ਵੀ ਹੋ ਗਿਆ ਵਿਸਥਾਪੀਤੋਂ ਦੇ ਇੱਕ ਆਗੂ ਲਖਨ ਮੁਸਾਫਿਰ ਨੇ ਦੱਸਿਆ ਕਿ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਹਾਲਾਂਕਿ ਇਸ ਦੌਰਾਨ ਹੋਈ ਹਿੰਸਾ ਦੇ ਉਹ ਪੱਖਧਰ ਨਹੀਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।