ਮਿਜਾਇਲ ਰੱਖਿਆ ਪ੍ਰਣਾਲੀ ਸਮੀਖਿਆ ‘ਚ ਕੀਤੀ ਚਰਚਾ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕਿਤੇ ਵੀ ਅਤੇ ਕਿਸੇ ਵੀ ਸਮੇਂ ਦੁਸ਼ਮਣਾਂ ਦੀਆਂ ਮਿਜਾਇਲਾਂ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ ਦੇਸ਼ ਦੀ ਮਿਜਾਇਲ ਰੱਖਿਆ ਪ੍ਰਣਾਲੀ ਦੀ ਤਾਇਨਾਤੀ ਨੂੰ ਹੋਰ ਮਜ਼ਬੂਤ ਅਤੇ ਲੰਮੇ ਸਮੇਂ ਲਈ ਕੀਤਾ ਜਾਵੇਗ। ਸ੍ਰੀ ਟਰੰਪ ਨੇ ਵੀਰਵਾਰ ਨੂੰ ਪੇਂਟਾਗਨ ‘ਚ ਮਿਜਾਇਲ ਰੱਖਿਆ ਪ੍ਰਣਾਲੀ ਦੀ ਸਮੀਖਿਆ ਦੌਰਾਨ ਇਹ ਗੱਲ ਆਖੀ। ਉਹਨਾਂ ਕਿਹਾ ਕਿ ਜ਼ਮੀਨ ਅਤੇ ਸਮੁੰਦਰ ‘ਚ ਤਾਇਨਾਤ ਕੀਤੀ ਗਈ ਮਿਜਾਇਲ ਅਵਰੋਧ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਲੰਮੇ ਸਮੇਂ ਤੱਕ ਤਾਇਨਾਤ ਰੱਖਣ ਲਈ ਉਨਤ ਤਕਨੀਕ ਦਾ ਸਹਾਰਾ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ