ਵਿਸ਼ਣੂ ਗੁਪਤ
ਭਾਰਤ ਦੇ ਪੱਖ ‘ਚ ਸਮਾਂ ਤੇ ਹਾਲਾਤ ਕਿਵੇਂ ਬਦਲ ਰਹੇ ਹਨ, ਦੁਨੀਆ ਦੀਆਂ ਤਾਕਤਾਂ ਭਾਰਤ ਦੇ ਸਾਹਮਣੇ ਕਿਵੇਂ ਝੁਕ ਰਹੀਆਂ ਹਨ, ਭਾਰਤ ਦੇ ਵਿਚਾਰ ਨੂੰ ਜਾਣਨ ਲਈ ਖੁਦ ਦਸਤਕ ਦੇ ਰਹੀਆਂ ਹਨ, ਇਸ ਦਾ ਇੱਕ ਉਦਾਹਰਨ ਤੁਹਾਡੇ ਸਾਹਮਣੇ ਪੇਸ਼ ਹੈ ਅਫਗਾਨਿਸਤਾਨ ‘ਚ ਸ਼ਾਂਤੀ ਗੱਲਬਾਤ ‘ਚ ਭਾਰਤ ਦੀ ਭੂਮਿਕਾ ਤੇ ਵਿਚਾਰ ਨੂੰ ਜਾਣਨ ਲਈ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਖੁਦ ਅਮਰੀਕਾ ਤੋਂ ਚੱਲ ਕੇ ਭਾਰਤ ਆਏ, ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਜਾਲਮਾਈ ਖਲਿਲਜਾਦ ਨੇ ਦਿੱਲੀ ਪਹੁੰਚ ਕੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਤੇ ਤਾਲਿਬਾਨ ਸਬੰਧੀ ਵਧਦੇ ਖਦਸ਼ਿਆਂ ਦਾ ਹੱਲ ਕੀਤਾ ਅਮਰੀਕੀ ਨੁਮਾਇੰਦੇ ਨੇ ਆਪਣੇ ਬਿਆਨ ‘ਚ ਦ੍ਰਿੜ੍ਹਤਾ ਨਾਲ ਕਿਹਾ ਕਿ ਅਫਗਾਨਿਸਤਾਨ ‘ਚ ਸ਼ਾਂਤੀ ਦੀ ਕੋਈ ਕੋਸ਼ਿਸ਼ ਜਾਂ ਫਿਰ ਤਾਲਿਬਾਨ ਨੂੰ ਸ਼ਾਂਤੀ ਦੇ ਮਾਰਗ ‘ਤੇ ਲਿਆਉਣ ਦੀ ਕੋਈ ਵੀ ਕੋਸ਼ਿਸ਼ ਭਾਰਤ ਦੀ ਸਹਾਇਤਾ ਤੇ ਦਖ਼ਲ ਤੋਂ ਬਿਨਾ ਸੰਭਵ ਨਹੀਂ ਹੈ ਇਸ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਭਾਰਤ ਦੇ ਖਦਸ਼ਿਆਂ ਨੂੰ ਦੂਰ ਕੀਤੇ ਬਿਨਾ ਅਫਗਾਨਿਸਤਾਨ ‘ਚ ਸੱਤਾ ਬਦਲਾਅ ਦੀ ਕੋਈ ਵੀ ਕੋਸ਼ਿਸ਼ ਤੇ ਅਫਗਾਨਿਸਤਾਨ ‘ਚ ਤਾਲੀਬਾਨ ਨੂੰ ਸੱਤਾ ‘ਚ ਹਿੱਸੇਦਾਰੀ ਦੇਣ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਭਾਰਤ ਦੀ ਭੂਮਿਕਾ ਤੈਅ ਹੋਣੀ ਚਾਹੀਦੀ ਹੈ ਤੇ ਭਾਰਤ ਦੇ ਵਿਚਾਰ ਨੂੰ ਦੇਖਣਾ-ਸਮਝਣਾ ਪਵੇਗਾ ।
ਇਸ ਤੋਂ ਪਹਿਲਾਂ ਅਫਗਾਨਿਸਤਾਨ-ਪਾਕਿਸਤਾਨ ਦੇ ਗੁਆਂਢੀ ਇਰਾਨ ਨੇ ਐਲਾਨ ਕੀਤਾ ਸੀ ਕਿ ਤਾਲੀਬਾਨ ਤੇ ਭਾਰਤ ਜਦੋਂ ਇਕੱਠੇ ਬੈਠਣਗੇ ਉਦੋਂ ਅਫਗਾਨਿਸਤਾਨ ‘ਚ ਕੋਈ ਵੀ ਸਿਆਸੀ ਫੈਸਲਾ ਸਹੀ ਹੋਵੇਗਾ ਤੇ ਉਹ ਤਾਲਿਬਾਨ ਨੂੰ ਭਾਰਤ ਦੇ ਨਾਲ ਸ਼ਾਂਤੀ ਗੱਲਬਾਤ ‘ਚ ਬਿਠਾਉਣ ਦੀ ਕੋਸ਼ਿਸ਼ ਕਰੇਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਫਗਾਨਿਸਤਾਨ ਦੀ ਵਰਤਮਾਨ ਸਰਕਾਰ ਦੁਨੀਆ ਦੀਆਂ ਤਾਕਤਾਂ ਅਮਰੀਕਾ ਤੇ ਰੂਸ ਦੇ ਸ਼ਾਂਤੀ ਯਤਨਾਂ ਤੋਂ ਸੰਤੁਸ਼ਟ ਤਾਂ ਜ਼ਰੂਰ ਹਨ ਪਰ ਅਫਗਾਨਿਸਤਾਨ ਸਰਕਾਰ ਭਾਰਤ ਦੀ ਭੂਮਿਕਾ ਤੇ ਭਾਰਤ ਦੇ ਦਖਲ ਨੂੰ ਜ਼ਰੂਰੀ ਮੰਨ ਰਹੀ ਹੈ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਾਫ਼-ਸਾਫ਼ ਕਿਹਾ ਹੈ ਕਿ ਜਦੋਂ ਤੱਕ ਭਾਰਤ ਦੀ ਭੂਮਿਕਾ ਸਰਵਸ੍ਰੇਸ਼ਠ ਨਹੀਂ ਹੋਵੇਗੀ, ਭਾਰਤ ਦੇ ਖਦਸ਼ੇ ਫੈਸਲੇ ‘ਚ ਸ਼ਾਮਲ ਨਹੀਂ ਹੋਣਗੇ ਉਦੋਂ ਤੱਕ ਅਫਗਾਨਿਸਤਾਨ ‘ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ, ਹਾਮਿਦ ਕਰਜ਼ਈ ਨੇ ਦੁਨੀਆ ਦੀਆਂ ਤਾਕਤਾਂ ਤੋ ਅਫਗਾਨਿਸਤਾਨ ‘ਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੀ ਮੰਗ ਕੀਤੀ ਹੈ।
ਭਾਰਤ ਦੇ ਪੱਖ ‘ਚ ਇਹ ਹਾਲਾਤ ਉਦੋਂ ਹੀ ਬਣੇ ਹਨ ਜਦੋਂ ਪਾਕਿਸਤਾਨ ਤੇ ਚੀਨ ਦੀ ਜੁਗਲਬੰਦੀ ਭਾਰਤ ਖਿਲਾਫ਼ ਰਹੀ ਹੈ ਪਾਕਿਸਤਾਨ ਤੇ ਚੀਨ ਨਹੀਂ ਚਾਹੁੰਦੇ ਕਿ ਦੁਨੀਆ ਦੀਆਂ ਸਮੱਸਿਆਵਾਂ ਦੇ ਹੱਲ ‘ਚ ਭਾਰਤ ਦੀ ਕੋਈ ਸਾਰਥਿਕ ਜਾਂ ਫਿਰ ਸਰਵਸ੍ਰੇਸ਼ਠ ਭੂਮਿਕਾ ਹੋਣੀ ਚਾਹੀਦੀ ਹੈ ਉਸ ਦੌਰ ਨੂੰ ਯਾਦ ਕਰੋ ਜਦੋਂ ਭਾਰਤ ਨੂੰ ਅਰਾਜਕ, ਹਿੰਸਕ ਤੇ ਅਸਫ਼ਲ ਦੇਸ਼ ਦੀ ਧਾਰਨਾ ਨਾਲ ਗ੍ਰਸਤ ਗੁਆਂਢੀਆਂ ਦੀ ਸ਼ਿਕਾਇਤ ਕਰਨ ਲਈ ਵਿਸ਼ਵ ਸ਼ਕਤੀਆਂ ਸਾਹਮਣੇ ਗਿੜਗਿੜਾਉਣਾ ਪੈਂਦਾ ਸੀ, ਅੱਤਵਾਦ ‘ਤੇ ਕੰਟਰੋਲ ਲਈ ਵਿਸ਼ਵ ਦੀਆਂ ਤਾਕਤਾਂ ਸਾਹਮਣੇ ਹੱਥ-ਪੈਰ ਜੋੜਨੇ ਪੈਂਦੇ ਸਨ ਵਿਸ਼ਵ ਤਾਕਤਾਂ ਤੇ ਵਿਸ਼ਵ ਲੋਕਮੱਤ ਭਾਰਤ ਦਾ ਮਜ਼ਾਕ ਉਡਾਉਂਦਾ ਸੀ, ਕਹਿੰਦਾ ਸੀ ਕਿ ਭਾਰਤ ਬੇਵਜ੍ਹਾ ਅੱਤਵਾਦ-ਅੱਤਵਾਦ ਚਿਲਾਉਂਦਾ ਹੈ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਨੂੰ ਸ਼ਿਕਾਇਤ ਤੋਂ ਬਾਅਦ ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਤੱਤਕਾਲੀ ਭਾਰਤੀ ਪ੍ਰਧਾਨ ਮੰਤਰੀ ਨੂੰ ਦੇਹਾਤੀ ਔਰਤ ਦੀ ਸੰਘਿਆ ਦਿੱਤੀ ਸੀ ਦੇਹਾਤੀ ਔਰਤ ਦਾ ਉਹ ਮੁਹਾਵਰਾ ਪੂਰੀ ਦੁਨੀਆ ‘ਚ ਹੀ ਨਹੀਂ ਚਰਚਿਤ ਹੋਇਆ ਸੀ ਸਗੋਂ ਭਾਰਤ ‘ਚ ਵੀ ਚਰਚਿਤ ਹੋਇਆ ਸੀ ਤੇ 2014 ਦੀਆਂ ਲੋਕ ਸਭਾ ਚੋਣਾਂ ‘ਚ ਵੀ ਦੇਹਾਤੀ ਔਰਤ ਦਾ ਮੁਹਾਵਰਾ ਕਦੇ-ਕਦਾਈਂ ਗਰਮੀ ਪੈਦਾ ਕਰਦਾ ਸੀ ਭਾਰਤ ਨੂੰ ਹਮੇਸ਼ਾ ਪਾਕਿਸਤਾਨ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਅੱਤਵਾਦ ਦਾ ਸਵਾਲ ਦੋਵਾਂ ਦੇਸ਼ਾਂ ਦਰਮਿਆਨ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੀ ਕਿਸੇ ਵੀ ਤਾਕਤ ਦਾ ਸ਼ਾਸਕ ਭਾਰਤ ਆਉਂਦਾ ਸੀ ਤਾਂ ਪਹਿਲਾਂ ਜਾਂ ਫਿਰ ਬਾਅਦ ‘ਚ ਪਾਕਿਸਤਾਨ ਜਾਣਾ ਨਹੀਂ ਭੁੱਲਦਾ ਸੀ ਤੇ ਪਾਕਿਸਤਾਨ ਦੇ ਵਿਚਾਰਾਂ ਨੂੰ ਵੀ ਆਪਣੀ ਯਾਤਰਾ ‘ਚ ਪ੍ਰਮੁੱਖਤਾ ਨਾਲ ਦੇਖਦਾ ਸੀ ਉਸ ਕਾਲ ‘ਚ ਵਿਸ਼ਵ ਦੀਆਂ ਤਾਕਤਾਂ ਭਾਰਤ ਦੀ ਅਜ਼ਾਦ ਹੋਂਦ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦੀਆਂ ਸਨ, ਕਸ਼ਮੀਰ ਦੇ ਸਵਾਲ ‘ਤੇ ਵਿਸ਼ਵ ਦੀਆਂ ਤਾਕਤਾਂ ਭਾਰਤ ਦੀ ਏਕਤਾ ਤੇ ਅਖੰਡਤਾ ‘ਤੇ ਸੱਟ ਮਾਰਦੀਆਂ ਸਨ, ਭਾਰਤ ਦੀ ਮਾਣ-ਮਰਿਆਦਾ ਨਾਲ ਖਿਲਵਾੜ ਕਰਦੀਆਂ ਸਨ ਕਸ਼ਮੀਰ ‘ਤੇ ਕਥਿਤ ਮਨੁੱਖੀ ਅਧਿਕਾਰ ਘਾਣ ‘ਤੇ ਭਾਰਤ ਨੂੰ ਧਮਕਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਛੱਡੀ ਜਾਂਦੀ ਸੀ।
ਉੱਥੇ ਵਿਸ਼ਵ ਤਾਕਤਾਂ ਅੱਜ ਨਾ ਸਿਰਫ਼ ਆਪਣਾ ਵਿਚਾਰ ਬਦਲ ਚੁੱਕੀਆਂ ਹਨ, ਭਾਰਤ ਨੂੰ ਹਮੇਸ਼ਾ ਪਾਕਿਸਤਾਨ ਦੇ ਨਾਲ ਰੱਖ ਕੇ ਤੁਲਨਾ ਕਰਨ ਦੀ ਆਪਣੀ ਅਰਾਜਕ ਤੇ ਇੱਕ-ਪੱਖੀ ਮਾਨਸਿਕਤਾ ਨੂੰ ਆਤਮਘਾਤੀ ਮੰਨ ਰਹੀਆਂ ਹਨ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਬਿਆਨ ‘ਚ ਸਾਫ਼ ਕਹਿ ਦਿੱਤਾ ਹੈ ਕਿ ਉਸ ਲਈ ਪਾਕਿਸਤਾਨ ਕਿਸੇ ਕੰਮ ਦਾ ਨਹੀਂ ਹੈ ਸਿਰਫ਼ ਇੰਨਾ ਹੀ ਨਹੀਂ ਬਲਕਿ ਡੋਨਾਲਡ ਟਰੰਪ ਨੇ ਭਾਰਤ ਨੂੰ ਸੁਭਾਵਿਕ ਦੋਸਤ ਮੰਨ ਕੇ ਵਿਸ਼ਵ ਵਿਵਸਥਾ ‘ਚ ਭਾਰਤ ਦੀ ਤਾਕਤ ਵਧਾਉਣ ਦਾ ਵਾਰ-ਵਾਰ ਐਲਾਨ ਕੀਤਾ ਹੈ ਪਾਕਿਸਤਾਨ ਵਾਰ-ਵਾਰ ਕਹਿੰਦਾ ਹੈ ਕਿ ਅਫ਼ਗਾਨਿਸਤਾਨ ‘ਚ ਕੋਈ ਵੀ ਸ਼ਾਂਤੀ ਦਾ ਯਤਨ ਉਸ ਦੇ ਸਹਿਯੋਗ ਤੇ ਸਮੱਰਥਨ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ ਹੈ ਦੁਨੀਆ ਹੁਣ ਸਮਝ ਗਈ ਹੈ ਕਿ ਅਫ਼ਾਗਾਨਿਸਤਾਨ ਦੀ ਅਸ਼ਾਂਤੀ, ਅਫ਼ਗਾਨਿਸਤਾਨ ‘ਚ ਹਿੰਸਾ ਦਾ ਰਾਜ ਸਿਰਫ਼ ਤੇ ਸਿਰਫ਼ ਪਾਕਿਸਤਾਨ ਦੇ ਪਾਪ ਦੀ ਗੰਢ ਹੈ ।
ਪਾਕਿਸਤਾਨ ਨੇ ਹੀ ਅਫ਼ਗਾਨਿਸਤਾਨ ਵਿਚ ਹਿੰਸਾ ਦਾ ਸਥਾਈਕਰਨ ਕੀਤਾ ਹੈ ਜਿਸ ਤਾਲੀਬਾਨ ਕਾਰਨ ਅਫ਼ਗਾਨਿਸਤਾਨ ‘ਚ ਅਸ਼ਾਂਤੀ ਹੈ, ਹਿੰਸਾ ਹੈ ਉਸ ਤਾਲੀਬਾਨ ਨੂੰ ਪਾਕਿਸਤਾਨ ਨੇ ਖਾਦ ਤੇ ਪਾਣੀ ਦਿੱਤਾ ਹੈ ਤਾਲੀਬਾਨ ਨੂੰ ਪਾਕਿਸਤਾਨ ਅੱਜ ਵੀ ਸਮੱਰਥਨ ਤੇ ਸੁਰੱਖਿਆ ਦਿੰਦਾ ਹੈ ਤਾਲੀਬਾਨ ਦਾ ਆਗੂ ਮੁੱਲਾ ਉਮਰ ਪਾਕਿਸਤਾਨ ‘ਚ ਹੀ ਮਰਿਆ ਸੀ ਮੁੱਲਾ ਉਮਰ ਦੀ ਜਦੋਂ ਪਾਕਿਸਤਾਨ ‘ਚ ਮੌਤ ਹੋਈ ਸੀ ਤਾਂ ਇਹ ਸਵੀਕਾਰ ਕਰ ਲਿਆ ਜਾਣਾ ਚਾਹੀਦੈ ਕਿ ਮੁੱਲਾ ਉਮਰ ਪਾਕਿਸਤਾਨ ਦੀ ਨਿਗਰਾਨੀ ਤੇ ਪਾਕਿਸਤਾਨ ਦੀ ਸੁਰੱਖਿਆ ‘ਚ ਰਹਿ ਰਿਹਾ ਸੀ ਅੱਜ ਵੀ ਪਾਕਿਸਤਾਨ ਗੁੱਡ ਤਾਲੀਬਾਨ ਦੇ ਨਾਂਅ ‘ਤੇ ਹਿੰਸਾ ਤੇ ਅੱਤਵਾਦ ਨੂੰ ਸੁਰੱਖਿਆ ਦੇ ਰਿਹਾ ਹੈ ਇਸ ਕਾਰਨ ਵਿਸ਼ਵ ਦੀਆਂ ਤਾਕਤਾਂ ਪਾਕਿਸਤਾਨ ਨੂੰ ਨਜ਼ਰਅੰਦਾਜ ਕਰ ਰਹੀਆਂ ਹਨ ਫਿਰ ਵੀ ਪਾਕਿਸਤਾਨ ਨਾ ਮੰਨਿਆ ਤਾਂ ਉਸਨੂੰ ਸਜ਼ਾ ਮਿਲਣੀ ਤੈਅ ਹੈ ਅੱਜ ਪਾਕਿਸਤਾਨ ਕੰਗਾਲ ਹੋ ਗਿਆ ਹੈ ਪਰ ਅੱਤਵਾਦ ਨੂੰ ਹਥਿਆਰ ਬਣਾ ਕੇ ਵਿਸ਼ਵ ਤਾਕਤਾਂ ਪਾਕਿਸਤਾਨ ਨੂੰ ਕਰਾਜ ਦੇਣ ਖਿਲਾਫ਼ ਰਹੀਆਂ ਹਨ।
ਵਿਸ਼ਵ ਤਾਕਤਾਂ ਦੇ ਵਿਰੋਧ ਕਾਰਨ ਕੰਗਾਲ ਪਾਕਿਸਤਾਨ ਨੂੰ ਦੁਨੀਆ ਦੇ ਸੰਚਾਲਕਾਂ ਤੋਂ ਕਰਜਾ ਨਹੀਂ ਮਿਲ ਰਿਹਾ ਹੈ ਅਫ਼ਗਾਨਿਸਤਾਨ ਦੇ ਅੰਦਰ ਭਾਰਤ ਦੀ ਭੂਮਿਕਾ ਫੈਸਲਾਕੁੰਨ ਤੇ ਸਰਵਸ੍ਰੇਸ਼ਠ ਕਿਉਂ ਮੰਨੀ ਜਾ ਰਹੀ ਹੈ, ਇਸ ਦੇ ਪਿੱਛੇ ਕੋਈ ਇੱਕ ਨਹੀਂ ਸਗੋਂ ਕਈ ਕਾਰਨ ਹਨ ਕਦੇ ਅਮਰੀਕਾ ਚਾਹੁੰਦਾ ਸੀ ਕਿ ਭਾਰਤ ਵੀ ਅਫਾਗਾਨਿਸਤਾਨ ‘ਚ ਆਪਣੀ ਫੌਜ ਖੜ੍ਹੀ ਕਰੇ ਅਤੇ ਤਾਲੀਬਾਨ ਖਿਲਾਫ਼ ਭਾਰਤੀ ਫੌਜ ਯੁੱਧ ‘ਚ ਸ਼ਾਮਲ ਰਹੇ ਇਸਦੇ ਪਿੱਛੇ ਕਾਰਨ ਇਹ ਸੀ ਕਿ ਅੱਤਵਾਦ ਨਾਲ ਲੜਨ ‘ਚ ਭਾਰਤੀ ਫੌਜ ਨੂੰ ਮੁਹਾਰਤ ਹਾਸਲ ਸੀ ਸਿਰਫ਼ ਇੰਨਾ ਹੀ ਨਹੀਂ ਸਗੋਂ ਦੁਨੀਆ ਦੇ ਕਈ ਹਿੱਸਿਆਂ ‘ਚ ਸ਼ਾਂਤੀ ਸੈਨਾ ਦੇ ਰੂਪ ‘ਚ ਭਾਰਤੀ ਫੌਜ ਨੇ ਆਪਣਾ ਪ੍ਰਭਾਵ ਕਾਇਮ ਕੀਤਾ ਸੀ ਪਰ ਭਾਰਤ ਨੇ ਤਾਲੀਬਾਨ ਦੇ ਨਾਲ ਯੁੱਧ ‘ਚ ਉਲਝਣ ਤੋਂ ਇਨਕਾਰ ਕਰ ਦਿੱਤਾ ਭਾਰਤੇ ਨੇ ਅਫ਼ਗਾਨਿਸਤਾਨ ਦੇ ਰਚਨਾਤਮਕ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਅਫ਼ਗਾਨਿਸਤਾਨ ਦੀ ਸੰਸਦ ਤੋਂ ਲੈ ਕੇ, ਜੰਗੀ ਤੌਰ ‘ਤੇ ਅਤਿ ਮਹੱਤਵਪੂਰਨ ਸੜਕਾਂ ਦਾ ਨਿਰਮਾਣ ਵੀ ਭਾਰਤ ਨੇ ਕੀਤਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਭਾਰਤ ਅਫ਼ਗਾਨਿਸਤਾਨ ਨੂੰ ਸਭ ਤੋਂ ਜ਼ਿਆਦਾ ਸਹਾਇਤਾ ਦੇਣ ਵਾਲੇ ਦੇਸ਼ਾਂ ‘ਚ ਮੋਹਰੀ ਹੈ ਇਸ ਕਾਰਨ ਅਫ਼ਗਾਨਿਸਤਾਨ ਦੀ ਸਰਕਾਰ ਤੇ ਜਨਤਾ ਵਿਚਕਾਰ ਭਾਰਤ ਦੀ ਛਵੀ ਇੱਕ ਮੱਦਦਗਾਰ ਦੀ ਹੈ ਭਾਰਤ ਦੀ ਇਸ ਛਵੀ ਨੂੰ ਨਾ ਤਾਂ ਪਾਕਿਸਤਾਨ ਤੇ ਨਾ ਹੀ ਚੀਨ ਤੋੜ ਸਕਦਾ ਹੈ, ਵਿਸ਼ਵ ਦੀਆਂ ਤਾਕਤਾਂ ਵੀ ਭਾਰਤ ਦੀ ਇਸ ਛਵੀ ਨੂੰ ਸਲਾਮ ਕਰਨ ‘ਚ ਹੀ ਆਪਣੀ ਭਲਾਈ ਸਮਝਣਗੀਆਂ ਸਭ ਤੋਂ ਵੱਡੀ ਗੱਲ ਕਿ ਅਫ਼ਗਾਨਿਸਤਾਨ ਤੇ ਪਾਕਿਸਤਾਨ ਦਾ ਗੁਆਂਢੀ ਦੇਸ਼ ਇਰਾਨ ਵੀ ਭਾਰਤ ਨਾਲ ਕਈ ਸਵਾਲਾਂ ‘ਤੇ ਡੂੰਘੀ ਦੋਸਤੀ ਰੱਖਦਾ ਹੈ ਇਰਾਨ ਦੀਆਂ ਕਈ ਯੋਜਨਾਵਾਂ ‘ਚ ਭਾਰਤ ਦੀ ਭੂਮਿਕਾ ਵਧੀ ਹੈ ।
ਰੂਸ ਨੇ ਇੱਧਰ ਅਫ਼ਾਗਾਨਿਸਤਾਨ ‘ਚ ਨਵੇਂ ਢੰਗ ਨਾਲ ਦਸਤਖਤ ਕੀਤੇ ਹਨ, ਤਾਲੀਬਾਨ ਨੂੰ ਉਹ ਸੱਤਾ ਦਾ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ ਅਮਰੀਕਾ ਵੀ ਤਾਲੀਬਾਨ ਨੂੰ ਸੱਤਾ ਦਾ ਹਿੱਸੇਦਾਰ ਬਣਾ ਕੇ ਅਫ਼ਗਾਨਿਸਤਾਨ ‘ਚੋਂ ਮਾਣ ਨਾਲ ਨਿੱਕਲਣਾ ਚਾਹੁੰਦਾ ਹੈ ਪਰ ਭਾਰਤ ਦੀ ਸਮੱਸਿਆ ਇਹ ਹੈ ਕਿ ਤਾਲੀਬਾਨ ਦਾ ਰੁਖ ਪਾਕਿਸਤਾਨ ਨਾਲ ਹੈ ਤਾਲੀਬਾਨ ਭਾਰਤ ਵਿਰੋਧੀ ਵੀ ਹੈ ਜਦੋਂ ਤੱਕ ਤਾਲੀਬਾਨ ਭਾਰਤ ਦੀ ਅਖੰਡਤਾ ਖਿਲਾਫ਼ ਕਦਮ ਨਾ ਚੁੱਕਣ ਦਾ ਵਾਅਦਾ ਨਹੀਂ ਕਰਦਾ ਉਦੋਂ ਤੱਕ ਭਾਰਤ ਦਾ ਸ਼ੱਕ ਕਿਵੇਂ ਦੂਰ ਹੋਵੇਗਾ ਵਿਸ਼ਵ ਤਾਕਤਾਂ ਨੂੰ ਆਪਣਾ ਹਿੱਤ ਪਿਆਰਾ ਹੋ ਸਕਦਾ ਹੈ ਪਰ ਭਾਰਤ ਨੂੰ ਵੀ ਆਪਣੇ ਹਿੱਤ ਦੀ ਚਿੰਤਾ ਹੈ ਭਾਰਤ ਨੇ ਸਿਰਫ਼ ਅਫ਼ਗਾਨਿਸਤਾਨ ‘ਚ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਸਵਾਲਾਂ ‘ਤੇ ਵੀ ਆਪਣੀ ਬਹਾਦਰੀ ਦਿਖਾਈ ਹੈ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਅਫ਼ਗਾਨਿਸਤਾਨ ‘ਚ ਤਾਲੀਬਾਨ ਨੂੰ ਲੈ ਕੇ ਭਾਰਤ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।