ਮੈਲਬੌਰਨ | ਕਪਤਾਨ ਵਿਰਾਟ ਕੋਹਲੀ (104) ਦੇ 39ਵੇਂ ਸੈਂਕੜੇ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 55 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਅਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ‘ਚ ਅੱਜ 6 ਵਿਕਟਾ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਹਾਸਲ ਕੀਤੀ ਅਸਟਰੇਲੀਆ ਨੇ ਸ਼ਾਨ ਮਾਰਸ਼ (131) ਦੇ ਸ਼ਾਨਦਾਰ ਸੈਂਕੜੇ ਨਾਲ 50 ਓਵਰਾਂ ‘ਚ 9 ਵਿਕਟਾਂ ‘ਤੇ 298 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਭਾਰਤ ਨੇ ਵਿਰਾਟ ਤੇ ਧੋਨੀ ਦੇ ਕਮਾਲ ਨਾਲ 49.2 ਓਵਰਾਂ ‘ਚ ਚਾਰ ਵਿਕਟਾਂ ‘ਤੇ 299 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਤੇ ਸੀਰੀਜ਼ ਨੂੰ ਫੈਸਲੇ ਲਈ ਫੈਸਲੇਕੁਨ ਮੈਚ ‘ਚ ਪਹੁੰਚਾ ਦਿੱਤਾ
ਵਿਰਾਟ ਨੇ ਇੱਕ ਵਾਰ ਫਿਰ ਟੀਚੇ ਦਾ ਪਿੱਛਾ ਕਰਦਿਆਂ ਸੈਂਕੜਾ ਲਾਇਆ ਤੇ ਭਾਰਤ ਨੂੰ ਜਿੱਤ ਦੀ ਰਾਹ ‘ਤੇ ਪਾ ਦਿੱਤਾ ਵਿਰਾਟ ਨੇ 112 ਗੇਂਦਾਂ ‘ਤੇ 104 ਦੌੜਾਂ ‘ਚ ਪੰਜ ਚੌਕੇ ਤੇ ਦੋ ਛੱਡੇ ਲਾਏ ਵਿਰਾਟ ਦੀ ਵਿਕਟ ਡਿੱਗਣ ਤੋਂ ਬਾਅਦ ਧੋਨੀ ਨੇ ਦਿਨੇਸ਼ ਕਾਰਤਿਕ ਨਾਲ ਪੰਜਵੀਂ ਵਿਕਟ ਲਈ 34 ਗੇਂਦਾਂ ‘ਚ 57 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਭਾਰਤ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਦੀ ਮੰਜ਼ਿਲ ‘ਤੇ ਪਹੁੰਚਾ ਦਿੱਤਾ ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ ਸੱਤ ਦੌੜਾਂ ਚਾਹੀਦੀਆਂ ਸਨ ਤੇ ਧੋਨੀ ਨੇ ਜੈਸਨ ਬਿਹਰਨਡੋਰਫ ਦੀ ਪਹਿਲੀ ਗੇਂਦ ‘ਤੇ ਛੱਕਾ ਮਾਰਿਆ ਤੇ ਅਗਲੀ ਗੇਂਦ ‘ਤੇ ਇੱਕ ਦੌੜ ਲੈ ਕੇ ਮੈਚ ਸਮਾਪਤ ਕਰ ਦਿੱਤਾ ਧੋਨੀ ਨੇ 54 ਗੇਂਦਾਂ ‘ਤੇ ਨਾਬਾਦ 55 ਦੌੜਾਂ ‘ਚ ਦੋ ਛੱਕੇ ਲਾਏ ਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ ਧੋਨੀ ਨੇ ਮੈਚ ਫਿਨਿਸ਼ ਕਰਕੇ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਦੇ ਦਿੱਤਾ ਜੋ ਪਿਛਲੇ ਮੈਚ ‘ਚ ਉਨ੍ਹਾਂ ਦੀ ਕੁਝ ਧੀਮੀ ਪਾਰੀ ‘ਤੇ ਸਵਾਲ ਉੱਠਾ ਰਹੇ ਸਨ ਕਾਰਤਿਕ ਨੇ ਆਪਣੀ ਉਪਯੋਗਿਤਾ ਸਾਬਤ ਕਰਦਿਆਂ ਸਿਰਫ਼ 14 ਗੇਂਦਾਂ ‘ਤੇ ਨਾਬਾਦ 25 ਦੌੜਾਂ ‘ਚ ਦੋ ਚੌਕੇ ਲਾਏ ਏਡੀਲੇਡ ‘ਚ ਭਾਰਤ ਨੇ ਇਸ ਤਰ੍ਹਾਂ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਸ਼ਿਖਰ ਧਵਨ ਤੇ ਪਿਛਲੇ ਮੈਚ ਦੇ ਸੈਂਕੜੇਧਾਰੀ ਰੋਹਿਤ ਸ਼ਰਮਾ ਨੇ ਪਹਿਲੀ ਵਿਕਟ ਲਈ 7.4 ਓਵਰਾਂ ‘ਚ 47 ਦੌੜਾਂ ਦੀ ਸਾਂਝੀਦਾਰੀ ਕੀਤੀ ਰੋਹਿਤ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਨਾਲ ਭਾਰਤ ਦੀਆਂ 100 ਦੌੜਾਂ ਪੂਰੀਆਂ ਕੀਤੀਆਂ ਰੋਹਿਤ ਜਦੋਂ ਆਪਣੇ ਅਰਧ ਸੈਂਕੜੇ ਤੋਂ ਸੱਤ ਦੌੜਾਂ ਦੂਰ ਸਨ ਤਾਂ ਮਾਰਕਸ ਸਟਾਯਨਿਯ ਦੀ ਗੇਂਦ ‘ਤੇ ਪੀਟਰ ਹੈਂਡਸਕਾਮਬ ਨੂੰ ਕੈਚ ਦੇ ਬੈਠੇ
ਰੋਹਿਤ ਨੇ 52 ਗੇਂਦਾਂ ‘ਤੇ 43 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ ਭਾਰਤ ਦੀ ਦੂਜੀ ਵਿਕਟ 101 ਦੌੜਾਂ ‘ਤੇ ਡਿੱਗੀ ਕਪਤਾਨ ਵਿਰਾਟ ਨੇ ਇਸ ਤੋਂ ਬਾਅਦ ਮੋਰਚਾ ਸੰਭਾਲਿਆ ਤੇ ਅੰਬਾਟੀ ਰਾਇਡੂ ਨਾਲ ਮਿਲ ਕੇ ਸਕੋਰ 160 ਦੌੜਾਂ ਤੱਕ ਲੈ ਗਏ ਰਾਇਡੂ ਨੇ ਰਨ ਰੇਟ ਵਧਾਉਣ ਦੀ ਕੋਸ਼ਿਸ਼ ‘ਚ ਆਪਣੀ ਵਿਕਟ ਗੁਆਈ ਰਾਇਡੂ ਨੂੰ ਗਲੇਨ ਮੈਕਸਵੇਲ ਨੇ ਸਟਾਯਨਿਸ ਹੱਥੋਂ ਕੈਚ ਕਰਵਾਇਆ ਰਾਇਡੂ ਨੇ 36 ਗੇਂਦਾਂ ‘ਤੇ 24 ਦੌੜਾਂ ‘ਚ ਦੋ ਚੌਕੇ ਲਾਏ ਵਿਰਾਟ ਨੇ ਇਸ ਤੋਂ ਬਾਅਦ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨਾਲ ਚੌਥੀ ਵਿਕਟ ਲਈ 82 ਦੌੜਾਂ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਕੀਤੀ ਵਿਰਾਟ ਦਾ 218 ਇੱਕ ਰੋਜ਼ਾ ‘ਚ ਇਹ 39ਵਾਂ ਸੈਂਕੜਾ ਸੀ ਤੇ ਹੁਣ ਉਹ ਵਿਸ਼ਵ ਰਿਕਾਰਡਧਾਰੀ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਤੋਂ 10 ਸੈਂਕੜੇ ਦੂਰ ਰਹਿ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ