ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 3 ਤੋਂ 7 ਜਨਵਰੀ ਨੂੰ ਹੋਈ ‘106ਵੀਂ ਭਾਰਤੀ ਵਿਗਿਆਨ ਕਾਂਗਰਸ’ ‘ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ।
ਉਸ ਨੂੰ ਇਹ ਪੁਰਸਕਾਰ ਉਸ ਵੱਲੋਂ ਦੋ ਸਾਲਾਂ ‘ਚ ਸਾਇੰਸ ਦਾ ਉਨ੍ਹਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਿਆ ਅਤੇ ਸਾਇੰਸ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਦਿੱਤੀ, ‘ਤੇ ਲਿਖੇ ਰਾਈਟ-ਅਪ ਲਈ ਮਿਲਿਆ ਹੈ ਵਿਦਿਆਰਥੀ ਨੂੰ ਇਹ ਪੁਰਸਕਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਅਸ਼ੋਕ ਕੁਮਾਰ ਮਿੱਤਲ, ਪ੍ਰੈਗਮੈਟਿਕ ਨੋਬੇਲ ਅਲਕੇਮਿਸਟ ਪ੍ਰੋ. ਅਵਰਾਮ ਹੇਸਕੋ, ਸਵੀਡਨ ਤੋਂ ਨੋਬੇਲ ਪੁਰਸਕਾਰ ਜੇਤੂ ਪ੍ਰੋ. ਥਾਮਸ ਸੀ ਸੁਡੋਫ, ਸਟਿਲ ਵਾਟਰਜ਼, ਐਫ ਡੰਕਨ ਐਮ ਹੇਲਡਨੇ, ਡਾ. ਨਿਸ਼ਾ ਮਹਿੰਦੀਰੱਤਾ ਹੈਡ ਐਨਸੀਐਸਟੀਸੀ ਡਿਪਾਰਟਮੈਂਟ ਆਫ ਸਾਇੰਸ ਟੈਕਨਾਲੋਜੀ, ਡਾ. ਅਮਿਤ ਕ੍ਰਿਸ਼ਨਾ ਡੇ, ਐਗਜੀਕਿਊਟਿਵ ਸੈਕਰੇਟਰੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਅਤੇ ਡਾ. ਮਨੋਜ ਕੁਮਾਰ ਚੱਕਰਵਰਤੀ ਜਨਰਲ ਪ੍ਰੈਜੀਡੈਂਟ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਵੱਲੋਂ ਪ੍ਰਦਾਨ ਕੀਤਾ ਗਿਆ ਵਿਦਿਆਰਥੀ ਦੀ ਉਪਲੱਬਧੀ ‘ਤੇ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਨਿਦੇਸ਼ਕ-ਪ੍ਰਿੰਸੀਪਲ ਅਭਿਸ਼ੇਕ ਸ਼ਰਮਾ, ਪ੍ਰਿੰਸੀਪਲ ਪੂਨਮ ਅਰੋੜਾ, ਸਟਾਫ ਮੈਂਬਰਾਂ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸ ਦੇ Àੁੱਜਵਲ ਭਵਿੱਖ ਦੀ ਕਾਮਨਾ ਕੀਤੀ।