ਮੇਰੀ ਸਰਕਾਰ ਆਉਣ ਤੇ ਅਫੀਮ ਦੀ ਖੇਤੀ ਹੋਵੇਗੀ ਲੀਗਲ : ਖਹਿਰਾ
ਚੰਡੀਗੜ੍ਹ। ਅੱਜ ‘ਆਪ’ ਛੱਡ ਕੇ ਗਏ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੈਂਸ ਕੀਤੀ ਖਹਿਰਾ ਨੇ ਪਹਿਲੇ ਦਿਨ ਹੀ ਵਿਵਾਦਤ ਬਿਆਲ ਦੇ ਦਿੱਤਾ । ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ‘ਚ ਉਨ੍ਹਾਂ ਦੀ ਸਰਕਾਰ ਆਈ ਤਾਂ ਪੰਜਾਬ ਦੀ ਅਫੀਮ ਦੀ ਖੇਤੀ ਲੀਗਲ ਹੋਵੇਗੀ। ਪੰਜਾਬ ਦੇ ਕਿਸਾਨ ਅਫੀਮ ਦੀ ਖੇਤੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਪੈਨਸ਼ਨ ਬੰਦ ਕਰਨ ਬਾਰੇ ਵੀ ਕਿਹਾ। ਉਨ੍ਹਾਂ ਕਿਹਾਤੇ ਅ ਕਿ ਰੇਤੇ ਬਜ਼ਰੀ ਦਾ ਕਾਰੋਬਾਰ ਸਿਆਸੀ ਚੁੰਗਲਾ ‘ਚ ਫਸਿਆ ਹੋਇਆ ਹੈ। ਜਿਕਰਯੋਗ ਹੈ ਕਿ ਸੁਖਪਾਲ ਖਹਿਰਾ ਪਿਛਲੇ ਦਿਨੀ ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇ ਦਿੱਤਾ ਸੀ ਫਿਰ ਉਨ੍ਹਾਂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ। ਇਕ ਵਾਰ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਫੀਮ ਦੀ ਖੇਤੀ ਨੂੰ ਲੀਗਲ ਕਰਨ ਬਾਰੇ ਬਿਆਨ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।