ਲੋਕ ਸਭਾ ਸਪੀਕਰ ਨੇ ਬੀਤੇ 2 ਦਿਨਾਂ ‘ਚ ਦੱਖਣੀ ਰਾਜਾਂ ਤੋਂ ਵੱਖ-ਵੱਖ ਪਾਰਟੀਆਂ ਦੇ 45 ਮੈਂਬਰ ਮੁਅੱਤਲ (ਨਿਲੰਬਤ) ਕਰ ਦਿੱਤੇ ਇਹ ਸਾਰੇ ਮੈਂਬਰ ਆਪਣੀ-ਆਪਣੀ ਮੰਗ ਸਬੰਧੀ ਹੰਗਾਮਾ ਕਰ ਰਹੇ ਸਨ ਤੇ ਸਪੀਕਰ ਵੱਲੋਂ ਰੋਕੇ ਜਾਣ ਦੇ ਬਾਵਜ਼ੂਦ ਚੁੱਪ ਨਾ ਹੋਏ, ਅਖੀਰ ਸਪੀਕਰ ਨੂੰ ਮੁਅੱਤਲੀ ਦਾ ਫੈਸਲਾ ਲੈਣਾ ਪਿਆ ਮੁਅੱਤਲੀਆਂ ਤਾਂ ਪਹਿਲਾਂ ਵੀ ਹੁੰਦੀਆਂ ਆਈਆਂ ਹਨ ਪਰ 50 ਦੇ ਕਰੀਬ ਸਾਂਸਦਾਂ ਦਾ ਮੁਅੱਤਲ ਹੋਣਾ ਕਾਫੀ ਸਾਂਸਦਾਂ ਦੇ ਵਿਹਾਰ ‘ਤੇ ਸਵਾਲ ਖੜ੍ਹਾ ਕਰਦਾ ਹੈ ਸ਼ੋਰ-ਸ਼ਰਾਬੇ ਕਾਰਨ ਸੰਸਦੀ ਪ੍ਰਣਾਲੀ ਨੂੰ ਠੇਸ ਪੁੱਜੀ ਹੈ ਅਜਿਹਾ ਲੱਗਦਾ ਹੈ।
ਜਿਵੇਂ ਵਿਚਾਰਾਂ ਤੇ ਬਹਿਸ ਦਾ ਕੋਈ ਅਰਥ ਹੀ ਨਾ ਰਹਿ ਗਿਆ ਹੋਵੇ ਅਹਿਮ ਬਿੱਲ ਪੇਸ਼ ਹੁੰਦੇ ਹਨ ਤੇ ਕੁਝ ਮਿੰਟਾਂ ‘ਚ ਰੌਲ਼ੇ ਰੱਪੇ ਦੌਰਾਨ ਪਾਸ ਹੋ ਜਾਂਦੇ ਹਨ ਰੌਲਾ-ਰੱਪਾ ਸੰਸਦੀ ਕਾਰਵਾਈ ਦਾ ਅਟੁੱਟ ਹਿੱਸਾ ਜਿਹਾ ਬਣਦਾ ਜਾ ਰਿਹਾ ਹੈ ਵਿਰੋਧੀ ਮੈਂਬਰ ਇਹ ਮੰਨ ਕੇ ਚੱਲਦੇ ਹਨ ਕਿ ਜਿੰਨਾ ਉਹ ਸ਼ੋਰ-ਸ਼ਰਾਬਾ ਵੱਧ ਕਰਨਗੇ ਓਨਾ ਹੀ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵੱਧ ਨਜ਼ਰ ਆਵੇਗੀ ਮੁੱਦਾ ਭਾਵੇਂ ਕਿੰਨਾ ਵੀ ਅਹਿਮ ਕਿÀੁਂ ਨਾ ਹੋਵੇ ਜਦੋਂ ਤੱਕ ਮੈਂਬਰ ਆਪਣਾ ਪੱਖ ਪੇਸ਼ ਮਰਿਆਦਾਬੱਧ ਤਰੀਕੇ ਨਾਲ ਨਹੀਂ ਕਰਨਗੇ ਉਦੋਂ ਤੱਕ ਆਮ ਜਨਤਾ ਤੱਕ ਉਨ੍ਹਾਂ ਦਾ ਸੰਦੇਸ਼ ਵੀ ਨਹੀਂ ਪਹੁੰਚਦਾ ਪਿਛਲੇ ਦਹਾਕਿਆਂ ਤੋਂ ਸੰਸਦ ‘ਚ ਸ਼ੋਰ-ਸ਼ਰਾਬਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕਈ ਵਾਰ ਤਾਂ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਮਤੇ ‘ਤੇ ਵੀ ਬਹਿਸ ਨਹੀਂ ਹੋ ਸਕੀ ਵਿਚਾਰਾਂ ਵਾਲੀ ਥਾਂ ਸਦਨ ਹੁੱਲੜਬਾਜ਼ੀ ਦੀ ਥਾਂ ਬਣ ਜਾਂਦਾ ਹੈ।
ਸਦਨ ਤੇ ਧਰਨਿਆਂ ‘ਚ ਅੰਤਰ ਹੋਣਾ ਜ਼ਰੂਰੀ ਹੈ ਸਾਰਾ ਦੇਸ਼ ਹੀ ਧਰਨਾ ਕਲਚਰ ‘ਚ ਢਲ ਗਿਆ ਹੈ ਇਹ ਤ੍ਰਾਸਦੀ ਹੈ ਕਿ ਸਦਨ ਦੀ ਕਾਰਵਾਈ ਲਈ ਸਦਨ ਦੇ ਮੈਂਬਰ ਹੀ ਲਾਪ੍ਰਵਾਹ ਹਨ ਕੋਈ ਵੀ ਪਾਰਟੀ ਸਦਨ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਗੰਭੀਰ ਨਹੀਂ ਜਿਹੜੀ ਪਾਰਟੀ ਸੱਤਾ ‘ਚ ਆਉਣ ਵਾਲੀ ਪਾਰਟੀ ਸਦਨ ਦੀ ਪਵਿੱਤਰਤਾ ਤੇ ਜ਼ਿੰਮੇਵਾਰ ਦੇ ਉਪਦੇਸ਼ ਦਿੰਦੀ ਹੈ ਪਰ ਵਿਰੋਧੀ ਧਿਰ ‘ਚ ਹੋਣ ‘ਤੇ ਉਹ ਸਾਰੇ ਉਪਦੇਸ਼ ਧਰੇ-ਧਰਾਏ ਜਾਂਦੇ ਹਨ ਉਪਦੇਸ਼ ਸਾਰੇ ਦਿੰਦੇ ਹਨ ਪਰ ਮੰਨਦਾ ਕੋਈ ਨਹੀਂ ਜਦੋਂ ਗੱਲ ਸੰਸਦ ਮੈਂਬਰਾਂ ਦੇ ਤਨਖਾਹ ਭੱਤਿਆਂ ਦੀ ਆਉਂਦੀ ਹੈ ਤਾਂ ਮੈਂਬਰ ਹਮੇਸ਼ਾ ਵਾਧੇ ਦੀ ਗੱਲ ਕਰਦੇ ਹਨ ਅਰਬਾਂ ਰੁਪਏ ਸਦਨ ਦੀ ਕਾਰਵਾਈ ‘ਤੇ ਖਰਚ ਹੁੰਦੇ ਹਨ ਇਸ ਸਬੰਧੀ ਵੀ ਨਿਯਮ ਤੈਅ ਹੋਣੇ ਚਾਹੀਦੇ ਹਨ ਕਿ ਸੰਸਦ ਮੈਂਬਰਾਂ ਦੇ ਵਿਹਾਰ ਤੇ ਕੰਮ-ਕਾਰ ਨੂੰ ਤਨਖਾਹ ਭੱਤਿਆਂ ਨਾਲ ਜੋੜਿਆ ਜਾਵੇ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰ ਰਹੇ ਸਨ।
ਮੰਗ ਪਿੱਛੇ ਕੀ ਤਰਕ ਹੈ? ਇਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੰਗ ਸੰਵਿਧਾਨਕ ਮਰਿਆਦਾ ਨਾਲ ਹੀ ਕੀਤੀ ਜਾਵੇ ਚੰਗਾ ਹੁੰਦਾ ਜੇਕਰ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰਨ ਦੀ ਬਜਾਇ ਸਾਰੇ ਦੇਸ਼ ਅੰਦਰ ਵਿਸ਼ੇਸ਼ ਦਰਜੇ ਸਬੰਧੀ ਠੋਸ ਤੇ ਸਪੱਸ਼ਟ ਨੀਤੀ ਬਣਾਉਣ ਦੀ ਮੰਗ ਕਰਦੇ ਹਨ ਕਦੇ ਬਿਹਾਰ ਵਿਸ਼ੇਸ਼ ਦਰਜਾ ਮੰਗਦਾ ਹੈ ਤੇ ਕਦੇ ਆਂਧਰਾ ਪ੍ਰਦੇਸ਼, ਕੋਈ ਵਿਰਲਾ ਸੂਬਾ ਹੀ ਹੈ ਜੋ ਇਸ ਦਰਜੇ ਦੀ ਮੰਗ ਨਹੀਂ ਕਰਦਾ ਜੇਕਰ ਹੁੱਲੜਬਾਜ਼ੀ ਨਾਲ ਹੀ ਵਿਸ਼ੇਸ਼ ਦਰਜੇ ਦੀ ਮੰਗ ਕਰਨੀ ਹੈ ਤਾਂ ਗੈਰ-ਜਿੰਮੇਵਾਰ ਆਦਮੀ ਤੇ ਸੰਸਦ ਮੈਂਬਰਾਂ ‘ਚ ਕੋਈ ਫਰਕ ਨਹੀਂ ਰਹਿ ਜਾਂਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।