ਯੋਗੇਸ਼ ਕੁਮਾਰ ਗੋਇਲ
ਸਾਲ 2018 ਨੂੰ ਕੁਝ ਖੱਟੀਆਂ, ਕੁਝ ਮਿੱਠੀਆਂ ਤੇ ਕੁਝ ਕੌੜੀਆਂ ਯਾਦਾਂ ਨਾਲ ਅਸੀਂ ਸਭ ਅਲਵਿਦਾ ਕਹਿ ਰਹੇ ਹਾਂ ਤੇ ਅਸੀਂ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਹਾਂ 2018 ‘ਚ ਦੇਸ਼ ‘ਚ ਬਹੁਤ ਕੁਝ ਹੋਇਆ, ਰਾਜਨੀਤਿਕ ਦ੍ਰਿਸ਼ਟੀ ਨਾਲ ਇਹ ਸਾਲ ਬਹੁਤ ਮਹੱਤਵਪੂਰਨ ਰਿਹਾ ਤਾਂ ਸਾਲ ਭਰ ‘ਚ ਕਈ ਵੱਡੇ ਹਾਦਸੇ ਵੀ ਹੋਏ, ਘਾਟੀ ‘ਚ ਅੱਤਵਾਦੀ ਤੇ ਪੱਥਰਬਾਜ਼ ਖੂਨ ਦੀ ਹੋਲੀ ਖੇਡ ਖੇਡਦੇ ਰਹੇ ਤਾਂ ਰਾਜਪਾਲ ਸ਼ਾਸਨ ਦੇ ਦੌਰ ‘ਚ ਅੱਤਵਾਦੀਆਂ ਦੇ ਸਫ਼ਾਏ ਵਿਆਪਕ ਅਭਿਆਨ ਵੀ ਚੱਲਦਾ ਰਿਹਾ ਹੈ, ਖੇਡ ਜਗਤ ‘ਚ ਕੁਝ ਨਵੀਂ ਪ੍ਰਤਿਭਾਵਾਂ ਉੱਭਰ ਕੇ ਸਾਹਮਣੇ ਆਈਆਂ ਤਾਂ ਕੁਝ ਵੱਡੀ ਹਸਤੀਆਂ ਸਦਾ ਲਈ ਵਿੱਛੜ ਗਈਆਂ 2018 ‘ਚ ਅਦਾਲਤਾਂ ਦੇ ਕੁਝ ਬੇਹੱਦ ਮਹੱਤਵਪੂਰਭਨ ਫੈਸਲੇ ਸਾਹਮਣੇ ਆਏ ਤਾਂ ਕੁਝ ਵੱਡੇ ਵਿਆਹਾਂ ਨੇ ਸੁਰਖ਼ੀਆਂ ਬਟੋਰੀਆਂ 2018 ਦੀ ਵਿਦਾਈ ਦੇ ਇਸ ਵਿਸ਼ੇਸ਼ ਮੌਕੇ ‘ਤੇ ਸਾਲ ਭਰ ਦੀਆਂ ਇਨ੍ਹਾਂ ਮਿਲੀਆਂ-ਜੁਲੀਆਂ ਯਾਦਾਂ ਨੂੰ ਸਾਂਭਣਾ ਤੇ ਸਾਲ ਭਰ ਦੀਆਂ ਗਲਤੀਆਂ ਨੂੰ ਸਮਰਣ ਕਰਕੇ ਉਨ੍ਹਾਂ ਤੋਂ ਸਬਕ ਲੈਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਲ ਭਰ ਦੀ ਰਾਜਨੀਤਿਕ ਹਲਚਲ ‘ਤੇ ਸਿਆਸੀ ਘਟਨਾਵਾਂ ਤੇ ਰਾਜਨੀਤਿਕ ਉੱਥਲ-ਪੁੱਥਲ ਦੇ ਲਿਹਾਜ ਨਾਲ ਇਹ ਸਾਲ ਬਹੁਤ ਅਹਿਮ ਰਿਹਾ ਤੇ ਸਾਲ ਦੇ ਆਖਰੀ ਮਹੀਨੇ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਮੰਨੇ ਜਾਂਦੇ ਰਹੇ ਪੰਜ ਸੂਬਿਆਂ ਦੇ ਚੁਣਾਵੀ ਨਤੀਜਿਆਂ ਤੋਂ ਬਾਅਦ ਇਹ ਸਾਲ ਅਗਲੇ ਸਾਲ ਦੀ ਭੂਮਿਕਾ ਤਿਆਰ ਕਰ ਗਿਆ ਮੰਨਿਆ ਜਾਂਦਾ ਰਿਹਾ ਹੈ ਕਿ ਹੁਣ ਦੇਸ਼ ‘ਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਦੇ ਦੌਰ ਦੀ ਸ਼ੁਰੂਆਤ ਹੋ ਗਈ ਹੈ ਪਰੰਤੂ ਸਾਲ ਦੇ ਅੰਤ ‘ਚ ਇੱਕ ਤੋਂ ਇੱਕ ਜਿਸ ਤਰ੍ਹਾਂ ਸਿਆਸੀ ਦ੍ਰਿਸ਼ ਬਦਲਿਆ ਤੇ ਕਈ ਛੋਟੀਆਂ ਪਾਰਟੀਆਂ ਨੇ ਆਪਣੀ ਪ੍ਰਸੰਗਿਕਤਾ ਸਾਬਤ ਕੀਤੀ, ਉਸ ਨਾਲ ਗਠਜੋੜ ਦੀ ਸਿਆਸਤ ਨੂੰ ਨਵੀਂ ਦਿਸ਼ਾ ਮਿਲੀ ਤੇ ਇਨ੍ਹਾਂ ਘਟਨਾਕ੍ਰਮਾਂ ਨੇ ਕਮਜ਼ੋਰ ਪਏ ਵਿਰੋਧੀਆਂ ‘ਚ ਨਵੀਂ ਜਾਨ ਫੂਕਣ ਦਾ ਕਾਰਜ ਕੀਤਾ ਪੂਰੇ ਸਾਲ ‘ਚ ਕੁਝ ਉਪ ਚੋਣਾਂ ਤੋਂ ਇਲਾਵਾ 9 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੇ ਤੇਲੰਗਾਨਾ ਨੂੰ ਛੱਡ ਕੇ ਬਾਕੀ 8 ਸੂਬਿਆਂ ‘ਚ ਸੱਤਾ ਪਰਿਵਰਤਨ ਹੋਇਆ।
ਸਾਲ ਦੀ ਸ਼ੁਰੂਆਤ ‘ਚ ਹੀ ਗੋਰਖਪੁਰ ਤੇ ਫੂਲਪੁਰ ਸੀਟਾਂ ‘ਤੇ ਹੋਈਆਂ ਉਪ ਚੋਣਾਂ ‘ਚ ਸਪਾ, ਬਸਪਾ ਤੇ ਕਾਂਗਰਸ ਨੇ ਮਿਲ ਕੇ ਭਾਜਪਾ ਤੋਂ ਇਹ ਸੀਟਾਂ ਝਟਕ ਲਈਆਂ ਸਨ, ਜਿਸ ਤੋਂ ਬਾਅਦ ਵਿਰੋਧੀ ਏਕਤਾ ਦੀ ਮੁਹਿੰਮ ਨੇ ਅਜਿਹਾ ਜ਼ੋਰ ਫੜਿਆ ਕਿ ਭਾਜਪਾ ਨੂੰ ਸੱਤਾ ਤੋਂ ਦੂਰ ਕਰਨ ਲਈ ਇੱਕ-ਦੂਜੇ ਦੀਆਂ ਧੁਰ ਵਿਰੋਧੀ ਪਾਰਟੀਆਂ ਵੀ ਇਕੱਠੀਆਂ ਨਜ਼ਰ ਆਉਣ ਲੱਗੀਆਂ ਪਰੰਤੂ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਸਮੁੱਚਾ ਵਿਰੋਧੀ ਇਕਜੁਟ ਨਹੀਂ ਹੋ ਸਕੇ ਉੱਤਰ ਪ੍ਰਦੇਸ਼ ‘ਚ ਭਾਵੇਂ ਸਪਾ-ਬਸਪਾ ਦੀ ਨਜ਼ਦੀਕੀਆਂ ਵਧੀਆਂ ਪਰੰਤੂ ਕਾਗਰਸ ਤੋਂ ਕੁਝ ਪਾਰਟੀਆਂ ਲਗਾਤਾਰ ਦੂਰੀ ਬਣਾਈ ਰੱਚੀ ਪਰ ਪੰਜ ਰਾਜਾਂ?ਦੀਆਂ ਵਿਧਾਨ ਸਭਾ ਚੋਣਾਂ ‘ਚੋਂ ਤਿੰਨ ਮੁੱਖ ਸੂਬਿਆਂ ‘ਚ ਜਿੱਤ ਤੋਂ ਬਾਅਦ ਕਾਂਗਰਸ ਨੂੰ ਮਜ਼ਬੂਤੀ ਮਿਲੀ ਤੇ ਸਾਲ ਬੀਤਦੇ-ਬੀਤਦੇ ਐਨਡੀਏ ‘ਚ ਤਰੇੜਾਂ ਦੇ ਨਾਲ ਵਿਰੋਧੀਆਂ ਦੀ ਮਜ਼ਬੂਤੀ ਦੇ ਸੰਕੇਤ ਮਿਲਣ ਲੱਗੇ ਸਾਲ ਦੇ ਸ਼ੁਰੂਆਤੀ ਮਹੀਨਿਆਂ ‘ਚ ਹੀ ਟੀਡੀਪੀ ਤੇ ਰਾਲੋਸਪਾ ਐਨਡੀਏ ਦਾ ਸਾਥ ਛੱਡ ਗਏ, ਸ਼ਿਵਸੈਨਾ ਦੇ ਵੀ ਐਨਡੀਏ ਦੇ ਨਾਲ ਰਿਸ਼ਤੇ ਚੰਗੇ ਨਹੀਂ ਰਹੇ।
ਸਾਲ ਭਰ ਆਮ ਆਦਮੀ ਪਾਰਟੀ ਕਦੇ ਮੁੱਖ ਸਕੱਤਰ ਦੇ ਨਾਲ ਕੁੱਟਮਾਰ ਮਾਮਲੇ ਸਬੰਧੀ ਤਾਂ ਕਦੇ ਆਪਣੇ ਵਿਧਾਇਕਾਂ ‘ਤੇ ਅਯੋਗਤਾ ਦੀ ਤਲਵਾਰ ਲਟਕੇ ਰਹਿਣ ਵਰਗੇ ਵੱਖ-ਵੱਖ ਵਿਵਾਦਾਂ ‘ਚ ਘਿਰੀ ਰਹੀ ਪ੍ਰਤੂ ਅੰਤ ਉਸ ਨੂੰ ਜ਼ਿਆਦਾਤਰ ਮਾਮਲਿਆਂ ਤੋਂ ਰਾਹਤ ਮਿਲੀ ਭਾਜਪਾ ਆਗੂ ਸੁਸ਼ਮਾ ਸਵਰਾਜ, ਉਮਾ ਭਾਰਤੀ ਤੇ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਵਰਗੇ ਕੁਝ ਵੱਡੇ ਆਗੂਆਂ ਨੇ 2019 ਦਾ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਕੇ ਸਿਆਸੀ ਗਰਮੀ ਪੈਦਾ ਕਰ ਦਿੱਤੀ ਗਣਤੰਤਰ ਦਿਵਸ ਸਮਾਰੋਹ ‘ਚ ਆਸਿਆਨ ਸੰਗਠਨ ਦੇ ਸਾਰੇ 10 ਦੇਸ਼ਾਂ ਦੇ ਕੌਮੀ ਪ੍ਰਧਾਨਾਂ ਦੀ ਮੁੱਖ ਮਹਿਮਾਨ ਵਜੋਂ ਮੌਜ਼ੂਦਗੀ ਤੋਂ ਬਾਅਦ ਭਾਰਤ-ਆਸਿਆਨ ਸਬੰਧਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਪੂਰਾ ਸਾਲ ਰਾਫੇਲ ਖਰੀਦ ਮਾਮਲਾ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਰਿਹਾ ਪੰ੍ਰਤੂ ਸਾਲ ਬੀਤਦੇ-ਬੀਤਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਸਰਕਾਰ ਨੂੰ ਵੱਡੀ ਰਾਹਤ ਮਿਲੀ ਨੀਰਵ ਮੋਦੀ ਬੈਂਕ ਘਪਲਾ ਸਾਹਮਣਾ ਆਉਣ ਤੋਂ ਬਾਅਦ ਇੱਕ-ਇੱਕ ਕਰਕੇ ਸਾਹਮਣੇ ਆਏ ਅਨੇਕ ਬੈਂਕ ਘਪਲਿਆਂ ਨੇ ਬੈਂਕਿੰਗ ਤੰਤਰ ਦੀ ਨੀਂਹ ਨੂੰ ਹਿਲਾ ਦਿੱਤਾ ਦਸਹਿਰੇ ਮੌਕੇ ਅੰਮ੍ਰਿਤਸਰ ‘ਚ ਭਿਆਨਕ ਰੇਲ ਹਾਦਸਾ ਹੋਇਆ ਸਾਲ ਭਰ ਈਵੀਐਮ, ਮਹਿੰਗਾਈ, ਬੇਰੁਜ਼ਗਾਰੀ, ਐਸਸੀ-ਐਸਟੀ ਐਕਟ, ਰਾਮ ਮੰਦਰ, ਸੀਬੀਆਈ ਤੇ ਆਰਬੀਆਈ ਵਿਵਾਦ, ਕਿਸਾਨ ਅੰਦੋਲਨ ਤੇ ਔਰਤਾਂ ਪ੍ਰਤੀ ਅਪਰਾਧਾਂ ਵਰਗੇ ਮੁੱਦੇ ਛਾਏ ਰਹੇ ।
ਮੀ-ਟੂ ਅਭਿਆਨ ਦੀ ਤਾਂ ਅਜਿਹੀ ਹਨ੍ਹੇਰੀ ਚੱਲੀ ਕਿ ਵੱਖ-ਵੱਖ ਖੇਤਰਾਂ ਦੇ ਕਈ ਦਿੱਗਜ਼ਾਂ ਨੂੰ ਉਡਾ ਕੇ ਲੈ ਗਈ ਤੇ ਸਾਬਕਾ ਸੀਨੀਅਰ ਪੱਤਰਕਾਰ ਤੇ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਵਰਗੇ ਵੱਡਿਆਂ ਨੂੰ ਵੀ ਆਪਣੀ ਕੁਰਸੀ ਗਵਾਉਣੀ ਪਈ ਚਾਰਾ ਘਪਲਿਆਂ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲਾਲੂ ਯਾਦਵ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੁਪਰੀਮ ਕੋਰਟ ਦੇ ਵੀ ਕਈ ਅਜਿਹੇ ਮਹੱਤਵਪੂਰਨ ਫੈਸਲੇ ਆਏ, ਜੋ ਸਾਲ ਦੀ ਮੁੱਖ ਸੁਰਖ਼ੀਆਂ ਬਣੇ ਸਾਲ ਦੀ ਸ਼ੁਰੂਆਤ ‘ਚ ਸੁਪਰੀਮ ਕੋਰਟ ਨੇ ਸਿਨੇਮਾਘਰਾਂ ‘ਚ ਰਾਸ਼ਟਰੀ ਗਾਨ ਗਾਏ ਜਾਣ ਦੀ ਲਾਜ਼ਮੀ ਸ਼ਰਤ ਸਮਾਪਤ ਕਰਕੇ ਇਸ ਨੂੰ ਸਵੈਇੱਛਕ ਬਣਾਏ ਜਾਣ ਦਾ ਆਪਣਾ ਹੀ ਸੋਧ ਆਦੇਸ਼ ਸੁਣਾਇਆ 15 ਫਰਵਰੀ ਨੂੰ ਕਾਵੇਰੀ ਜਲ ਵਿਵਾਦ ਮਾਮਲੇ ‘ਚ ਆਪਣੇ ਅਹਿਮ ਫੈਸਲਿਆਂ ‘ਚ ਸੁਪਰੀਮ ਕੋਰਟ ਨੇ ਕਿਹਾ ਕਿ ਨਦੀ ਦੇ ਪਾਣੀ ‘ਤੇ ਕਿਸੇ ਵੀ ਸਟੇਟ ਦਾ ਮਾਲਿਕਾਨਾ ਹੱਕ ਨਹੀਂ ਹੈ 20 ਮਾਰਚ ਨੂੰ ਸੁਪਰੀਮ ਕੋਰਟ ਨੇ ਐੱਸਸੀ-ਐੱਸਟੀ ਐਕਟ ‘ਚ ਬਦਲਾਅ ਕਰਦਿਆਂ ਫੈਸਲਾ ਸੁਣਾਇਆ ਕਿ ਸਿਰਫ਼ ਸ਼ਿਕਾਇਤ ਦੇ ਅਧਾਰ ‘ਤੇ ਹੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ ਸਗੋਂ ਸਬੂਤਾਂ ਦੇ ਅਧਾਰ ‘ਤੇ ਹੀ ਹੋਵੇਗੀ ਪਰ ਸਰਕਾਰ ਵੱਲੋਂ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਗਿਆ ਬਹੁਚਰਚਿਤ ਨਿਰਭੈਇਆ ਕਾਂਡ ‘ਤੇ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਤਿੰਨੇ ਦੋਸ਼ੀਆਂ ਦੀ ਪਟੀਸ਼ਨ ਰੱਦ ਕਰਦਿਆਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਧਾਰ ਕਾਰਡ ਦੀ ਵਰਤੋਂ ਸਬੰਧੀ ਮੰਡਰਾਉਂਦੇ ਬੱਦਲਾਂ ਨੂੰ ਦੂਰ ਕਰਦਿਆਂ ਅਦਾਲਤ ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਲੰਮੀ ਜੱਦੋ-ਜਹਿਦ ਤੋਂ ਬਾਅਦ ਅਧਾਰ ਦੀ ਵਿਸਥਾਰ ਵਿਆਖਿਆ ਕਰਦਿਆਂ ਆਪਣੇ ਫੈਸਲੇ ‘ਚ ਸਪੱਸ਼ਟ ਕੀਤਾ ਕਿ ਅਧਾਰ ਕਿੱਥੇ ਇਸਤੇਮਾਲ ਕਰਨਾ ਜ਼ਰੂਰੀ ਹੋਵੇਗਾ ਤੇ ਕਿੱਥੇ ਨਹੀਂ।
ਸਾਲ 2018 ‘ਚ ਮਨੋਰੰਜਨ ਜਗਤ ਤੋਂ ਲੈ ਕੇ ਸਾਹਿਤ ਜਗਤ ਤੇ ਰਾਜਨੀਤੀ ਸਮੇਤ ਵੱਖ-ਵੱਖ ਖੇਤਰਾਂ ਦੀਆਂ ਕਈ ਦਿੱਗਜ਼ ਹਸਤੀਆਂ ਦੁਨੀਆਂ ਨੂੰ ਅਲਵਿੰਦਾ ਕਹਿ ਗਈਆਂ 11 ਫਰਵਰੀ 2018 ਨੂੰ 84 ਸਾਲਾਂ ਦੀ ਉਮਰ ‘ਚ ਮਹਿਲਾ ਫਿਲਮ ਨਿਰਮਾਤਾ ਪ੍ਰਬਾਤੀ ਘੋਸ਼, 26 ਫਰਵਰੀ 2018 ਨੂੰ 54 ਸਾਲਾਂ ਦੀ ਉਮਰ ‘ਚ ਪ੍ਰਸਿੱਧ ਬਾਲੀਵੁੱਡ ਹੀਰੋਇਨ ਸ੍ਰੀਦੇਵੀ, 28 ਫਰਵੀਰ 2018 ਨੂੰ ਕਾਂਚੀ ਕਾਮਕੋਟੀ ਬੈਂਚ ਦੇ ਮੁਖੀ ਸ੍ਰੀ ਸ੍ਰੀ ਜਯੇਂਦਰ ਸਰਸਵਤੀ ਸ਼ੰਕਰਚਾਰੀਆ, 19 ਮਾਰਚ 2018 ਨੂੰ 83 ਸਾਲਾਂ ਦੀ ਉਮਰ ‘ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੇਦਾਰਨਾਥ ਸਿੰਘ, 9 ਜੁਲਾਈ ਨੂੰ ਪ੍ਰਸਿੱਧ ਟੀਵੀ ਸੀਰੀਅਲ ਤਾਰਕ ਮਹਿਤਾ ‘ਚ ਡਾ. ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਕਵੀ ਕੁਮਾਰ ਆਜਾਜ, 17 ਜੁਲਾਈ 62 ਸਾਲਾਂ ਦੀ ਉਮਰ ‘ਚ ਹੀਰੋਇਨ ਰੀਤਾ ਭਾਦੁੜੀ, 19 ਜੁਲਾਈ 2018 ਨੂੰ ਕਵੀ ਗੋਪਾਲ ਦਾਸ ਨੀਰਜ, 1 ਅਗਸਤ 2018 ਨੂੰ 85 ਸਾਲਾਂ ਦੀ ਉਮਰ ‘ਚ ਤਮਿਲਨਾਡੂ ਤੇ ਅਸਾਮ ਦੇ ਸਾਬਕਾ ਰਾਜਪਾਲ ਭੀਸ਼ਮ ਨਾਰਾਇਣ ਸਿੰਘ, 6 ਅਗਸਤ 2018 ਨੂੰ 81 ਸਾਲਾਂ ਦੀ ਉਮਰ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਰਹੇ ਸੀਨੀਅਰ ਆਗੂ ਆਰ ਕੇ ਧਵਨ, 7 ਅਗਸਤ 2018 ਨੂੰ 94 ਸਾਲ ਦੀ ਉਮਰ ‘ਚ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਡੀਐਮਕੇ ਮੁਖੀ ਐਮ ਕਰੁਣਾਨਿਧੀ, 10 ਅਗਸਤ 2018 ਨੂੰ 41 ਸਾਲਾਂ ਦੀ ਉਮਰ ‘ਚ ਬਜਾਰ ਇਲੈਕਟ੍ਰੀਕਲਜ਼ ਲਿਮਟਿਡ ਦੇ ਡਾਇਰੈਕਟਰ ਅੰਤਤ ਬਜਾਜ, 13 ਅਗਸਤ 2018 ਨੂੰ ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚਟਰਜੀ, 14 ਅਗਸਤ 2018 ਨੂੰ 91 ਸਾਲਾਂ ਦੀ ਉਮਰ ‘ਚ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ, 15 ਅਗਸਤ 2018 ਨੂੰ 77 ਸਾਲਾਂ ਦੀ ਉਮਰ ‘ਚ ਕ੍ਰਿਕਟਰ ਅਜੀਤ ਵਾਡੇਕਰ, 16 ਅਗਸਤ 2018 ਨੂੰ 93 ਸਾਲਾਂ ਦੀ ਉਮਰ ‘ਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਤੇ 14 ਦਸੰਬਰ ਨੂੰ ਫਿਲਮ ਡਾਇਰੈਕਟਰ ਤੁਲਸੀ ਰਾਮਸੇ ਦੁਨੀਆ ਨੂੰ ਅਲਵਿਦਾ ਕਹਿੰਦਿਆਂ ਅੰਤਿਮ ਯਾਤਰਾ ‘ਤੇ ਚੱਲੇ ਗਏ।
ਹੁਣ ਗੱਲ ਕਰਦੇ ਹਾਂ ਖੇਡਾਂ ਦੀ ਖੇਡ ਜਗਤ ਲਈ ਇਹ ਸਾਲ ਕਈ ਮਾਈਨਿਆਂ ‘ਚ ਇਤਿਹਾਸਿਕ ਰਿਹਾ ਅਪਰੈਲ ਮਹੀਨੇ ‘ਚ ਗੋਲਡਕੋਸਟ ‘ਚ ਹੋਏੇ 21ਵੇਂ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੇ 26 ਸੋਨ, 20 ਚਾਂਦੀ ਅਤੇ 20 ਕਾਂਸੇ ਦੇ ਤਮਗਿਆਂ ਦੇ ਨਾਲ ਕੁਲ 66 ਤਮਗੇ ਜਿੱਤ ਕੇ ਦੁਨੀਆਂ ‘ਚ ਤੀਜਾ ਸਥਾਨ ਹਾਸਲ ਕੀਤਾ ਜੋ ਇਨ੍ਹਾਂ ਖੇਡਾਂ ਦੇ ਇਤਿਹਾਸ ‘ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ18 ਅਗਸਤ ਤੋਂ 2 ਸਤੰਬਰ ਤੱਕ ਜਕਾਰਤਾ ‘ਚ ਏਸ਼ੀਆਈ ਖੇਡਾਂ ‘ਚ ਆਪਣਾ ਇਤਿਹਾਸਕ ਪ੍ਰਦਸ਼ਨ ਕਰਦੇ ਹੋਏ ਭਾਰਤ ਨੇ 15 ਸੋਨ ਤਮਗਿਆਂ ਸਮੇਤ 69 ਤਮਗੇ ਜਿੱਤ ਕੇ 67 ਸਾਲਾਂ ਦੇ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹਾਲਾਂਕਿ ਮਹਿਲਾ ਕ੍ਰਿਕੇਟ ‘ਚ ਮਿਤਾਲੀ ਰਾਜ ਨੂੰ ਟੀਮ ਨੂੰ ਟੀਮ ‘ਚੋਂ ਬਾਹਰ ਰੱਖੇ ਜਾਣ ਦੇ ਚੱਲਦਿਆਂ ਕੁਝ ਵਿਵਾਦ ਜ਼ਰੂਰ ਉੱਠੇ ਪਰੰਤੂ ਨਵੇਂ ਕੋਚ ਦੀ ਨਿਯੁਕਤੀ ਨਾਲ ਇਸ ਵਿਵਾਦ ‘ਤੇ ਲਗਾਮ ਲੱਗ ਗਈ ਕਈ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਨੂੰ ਮਾਣ ਦਿਵਾਇਆ ਮਹਿੰਦਰ ਸਿੰਘ ਧੋਨੀ ਨੇ 200 ਇੱਕ ਰੋਜ਼ਾ ‘ਚ ਕਪਤਾਨੀ ਕਰਨ ਵਾਲੇ ਪਹਿਲੇ ਭਾਰਤੀ ਹੋਣ ਦਾ ਕੀਰਤੀਮਾਨ ਬਣਾਇਆ ਜੋ ਮਿਤਾਲੀ ਰਾਜ ਨੇ ਕੁਝ ਰਿਕਾਰਡਾਂ ਦੇ ਮਾਮਲੇ ‘ਚ ਵਿਰਾਟ ਕੋਹਲੀ ਸਮੇਤ ਕਈ ਦੂਜੇ ਪੁਰਸ਼ ਖਿਡਾਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਵਿਰਾਟ ਸਭ ਤੋਂ ਤੇਜ਼ ਸਭ ਤੋਂ ਘੱਟ ਮੈਚਾਂ ਨਾਲ ਸਭ ਤੋਂ ਜਿਆਦਾ ਸੈਂਕੜੇ ਤੇ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਕੀਰਤੀਮਾਨ ਬਣਾਉਣ ‘ਚ ਸਫ਼ਲ ਹੋਏ ਤਾਂ ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਵੱਲੋਂ ਸੈਂਕੜਾਂ ਜੜਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ।
2018 ‘ਚ ਕੁਝ ਅਜਿਹੀਆਂ ਸ਼ਾਦੀਆਂ ਵੀ ਹੋਈਆਂ, ਜਿਨ੍ਹਾਂ ਨੇ ਖੂਬ ਸੁਰਖੀਆਂ ਬਟੋਰੀਆਂ 12 ਦਸੰਬਰ ਨੂੰ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਸ਼ਾਦੀ ਮੁੰਬਈ ‘ਚ ਸਥਿਤ ਏਟੀਲੀਆ ‘ਚ ਪਿਰਾਮਲ ਗਰੁੱਪ ਦੇ ਆਨੰਦ ਪਿਰਾਮਲ ਦੇ ਨਾਲ ਹੋਈ, ਜਿਸ ਨੇ ਦੇਸ਼ ਵਿਦੇਸ਼ ‘ਚ ਵੱਖ ਵੱਖ ਪ੍ਰਸਿੱਧ ਸ਼ਖਸੀਅਤਾਂ ਸਾਮਲ ਹੋਈਆਂ ਅੰਬਾਨੀ ਪਰਿਵਾਰ ‘ਚ ਹੋਈ ਇਹ ਸ਼ਾਦੀ ਸਾਲ ਦੀ ਸਭ ਤੋਂ ਮਹਿੰਗੀ ਸ਼ਾਦੀ ਰਹੀ ਬਾਲੀਵੁੱਡ ਦੇ ਕਿਊਟ ਕਪਲ ਦੇ ਤੌਰ ‘ਤੇ ਜਾਣੀ ਜਾਂਦੀ ਦੀਪਿਕਾ ਪਾਦੂਕੌਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਇਟਲੀ ‘ਚ ਕੌਂਕਣੀ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਸ਼ਾਦੀ ਦੇ ਬੰਧਨ ‘ਚ ਬੱਝ ਗਏ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ 1-2 ਦਸੰਬਰ ਨੂੰ ਈਸਾਈ ਤੇ ਹਿੰਦੂ ਰੀਤੀ ਰਿਵਾਜ਼ ਨਾਲ ਸ਼ਾਦੀ ਕੀਤੀ ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਇਸੇ ਸਾਲ 8 ਮਈ ਨੂੰ ਸ਼ਾਦੀ ਦੇ ਪਵਿੱਤਰ ਬੰਧਨ ‘ਚ ਬੱਝ ਗਏ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।