ਮਨਮੋਹਨ ਸਿੰਘ ਫਰਖ-ਏ-ਹਿੰਦ ਦੇ ਨਾਅ ਨਾਲ ਕੀਤਾ ਸੰਬੋਧਨ
ਅੰਮਰਿਤਸਰ। ਅੰਮਰਿਤਸਰ ਵਿਖੇ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪਰਾਈਮ ਮਨਿਸਟਰ’ ਬਾਰੇ ਬੋਲੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਾ. ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪਰਧਾਨ ਮੰਤਰੀ ਕਹਿਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਵਰਗਾ ਪਰਧਾਨ ਮੰਤਰੀ ਕੋਈ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਫਖਰ-ਏ-ਕੌਮ ਨਾਲ ਸੰਬੋਧਨ ਕੀਤਾ ਹੈ। ਜਾਖੜ ਨੇ ਕਿਹਾ ਕਿ ਜਿਸ ਮੌਕੇ ਸਮੁੱਚੀ ਦੁਨੀਆ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡੱਗਮਗਾ ਗਈ ਸੀ ਉਸ ਮੌਕੇ ਦੀ ਡਾ. ਮਨਮੋਹਨ ਸਿੰਘ ਨੇ ਆਪਣੀ ਸੂਝਬੂਝ ਨਾਲ ਦੇਸ਼ ਦੀ ਆਥਵਿਵਸਥਾ ਨੂੰ ਸੰਭਾਲੀ ਰੰਖਿਆ। ਉਨਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥਵਿਵਸਥਾ ਦਾ ਸੰਕਟ ਖੜ੍ਹਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥ ਵਿਵਸਥਾ ਦਾ ਸੰਕਟ ਖੜਾ ਹੋਇਆ ਸੀ । ਉਸ ਮੌਕੇ ਸਮੁੱਚੀ ਦੁਨੀਆ ਦੇ ਅਰਥ ਸ਼ਾਸਤਰੀ ਉਨ੍ਹਾਂ ਕੋਲੋਂ ਸਲਾਹ ਲੈ ਕੇ ਪੈਰ ਪੁੱਟ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।