ਹਾਦਸੇ ‘ਚ ਦਸ ਗੰਭੀਰ ਜ਼ਖਮੀ, ਧੁੰਦ ਕਾਰਨ ਵਾਪਰਿਆ ਹਾਦਸਾ
ਰੋਹਤਕ| ਹਰਿਆਣਾ ਦੇ ਝੱਜਰ ਜ਼ਿਲ੍ਹੇ ‘ਚ ਰੋਹਤਕ-ਰੇਵਾੜੀ ਬਾਦਲੀ ਦੇ ਫਲਾਈਓਵਰ ਦੇ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਹੋਏ ਇੱਕ ਸੜਕ ਹਾਦਸੇ ‘ਚ ਸੱਤ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਰੀਬ ਇੰਨੇ ਹੀ ਜ਼ਖਮੀ ਹੋ ਗਏ
ਪੁਲਿਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੀਪ ‘ਚ ਸਵਾਰ ਇਹ ਵਿਅਕਤੀ ਕਿਸੇ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਨ ਲਈ ਦਿੱਲੀ ਦੇ ਨਜਫ਼ਗੜ੍ਹ ਜਾ ਰਹੇ ਸਨ ਰਸਤੇ ‘ਚ ਸੰਘਣੀ ਧੁੰਦ ਹੋਣ ਕਾਰਨ ਜੀਪ ਪਹਿਲਾਂ ਅੱਗੇ ਇੱਕ ਟ੍ਰਾਲਾ ਟਰੱਕ ਨਾਲ ਟਕਰਾਈ ਤੇ ਇਸ ਦੌਰਾਨ ਤੇਜ਼ ਗਤੀ ਨਾਲ ਆ ਰਹੇ ਟਰੱਕ ਨੇ ਇਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ
ਦੋਵੇਂ ਟਰੱਕਾਂ ਦਰਮਿਆਨ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਸ ਦੇ ਪਰਖੱਚੇ ਉੱਡ ਗਏ ਇਸ ਘਟਨਾ ‘ਚ ਜੀਪ ‘ਚ ਸਵਾਰ ਅੱਠ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਸੜਕ ‘ਤੇ ਦੋਵੇਂ ਪਾਸਿਓਂ ਲੰਮਾ ਜਾਮ ਲੱਗ ਗਿਆ ਜ਼ਖਮੀਆਂ ਨੂੰ ਆਸ-ਪਾਸ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਤੇ ਗੰਭੀਰ ਰੂਪ ਨਾਲ ਜ਼ਖਮੀ ਦੋ ਵਿਅਕਤੀਆਂ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਕੜ ਦੇ ਝੱਜਰ ਦੇ ਸਰਕਾਰੀ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਇਸ ਦਰਮਿਆਨ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਸ਼ਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖਮੀਆਂ ਲਈ ਇੱਕ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।