ਸਨੌਰ। ਪਟਿਆਲਾ ਤੋਂ ਪਹੇਵਾ ਰੋਡ ਪਿੰਡ ਨੈਣਾਂ ਅਕੌਤ ਦੇ ਅੱਡੇ ਕੋਲ ਰਾਤੀ ਤਕਰੀਬਨ ਸਾਢੇ ਦਸ ਵਜੇ ਲਾਲ ਬੱਤੀ ਵਾਲੀ ਗੱਡੀ ‘ਚ ਸਵਾਰ ਦੋ ਪੁਲਿਸ ਵਰਦੀ ਧਾਰੀ ਵਿਅਕਤੀਆ ਵੱਲੋਂ ਪਾਨੀਪਤ ਤੋਂ ਆ ਰਹੇ ਜੋੜੇ ਕੋਲੋਂ ਸਾਢੇ ਸੱਤ ਲੱਖ ਦੀ ਨਕਦੀ ਦੀ ਖੋਹ ਕਰ ਲਈ ਗਈ ਤੇ ਕਾਰ ਤੇ ਸਵਾਰ ਹੋ ਕੇ ਕਥਿਤ ਦੌਸ਼ੀ ਮੌਕੇ ਤੋਂ ਫਰਾਰ ਹੋ ਗਏ
ਜਾਣਕਾਰੀ ਅਨੁਸਾਰ ਦੇਰ ਰਾਤ 10 ਵਜੇ ਦੇ ਕਰੀਬ ਸੁਖਵਿੰਦਰ ਸਿੰਘ ਵਾਸੀ ਡੀਸੀ ਡਬਲਿਊ ਪਟਿਆਲਾ ਜੋਂ ਕਿ ਰੇਲਵੇ ਵਿਭਾਗ ਦਾ ਮੁਲਾਜ਼ਮ ਪਾਨੀਪਤ ਤੋਂ ਆਪਣੀ ਘਰਵਾਲੀ ਬੇਅੰਤ ਕੌਰ ਅਤੇ ਬੱਚਿਆਂ ਨਾਲ ਆਪਣੀ ਕਾਰ ਤੇ ਵਾਪਸ ਪਟਿਆਲਾ ਆ ਰਿਹਾ ਸੀ ਤਾ ਸੀਲੂ ਪਿੰਡ ਨੈਣਾ ਅਕੌਂਤ ਦੇ ਕੋਲ ਸਵਾਰ ਔਰਤਾਂ ਨੂੰ ਉਲਟੀਆਂ ਦੀ ਸਮੱਸਿਆ ਹੋਣ ਕਾਰਨ ਉਨਾਂ ਨੇ ਗੱਡੀ ਰੋਕ ਲਈ।
ਇਸ ਸਮੇਂ ਦੌਰਾਨ ਕਾਰ ਤੇ ਸਵਾਰ ਜਿਸ ਤੇ ਲਾਲ ਰੰਗ ਦੀ ਬੱਤੀ ਲੱਗੀ ਹੋਈ ਸੀ ਦੋ ਪੁਲਿਸ ਵਰਦੀ ਧਾਰੀ ਵਿਅਕਤੀਆਂ ਨੇ ਉਸ ਦੀ ਗੱਡੀ ਦਾ ਰਸਤਾ ਰੋਕ ਲਿਆ ਤੇ ਉਨਾਂ ਨੂੰ ਤਲਾਸ਼ੀ ਦੇਣ ਲਈ ਕਿਹਾ। ਉਕਤ ਵਿਅਕਤੀਆਂ ਚੋਂ ਇੱਕ ਵਿਅਕਤੀ ਨੇ ਕਾਲੇ ਰੰਗ ਦੀ ਲੋਈ ਲਪੇਟੀ ਹੋਈ ਸੀ ਤੇ ਦੂਸਰੇ ਵਿਅਕਤੀ ਨੇ ਖਾਕੀ ਰੰਗ ਦੀ ਜੈਕੇਟ ਪਾਈ ਹੋਈ ਸੀ ਅਤੇ ਦੋਵੇਂ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ
ਉਕਤ ਵਿਅਕਤੀ ਨੂੰ ਮੁਲਾਜਮ ਜਾਪਣ ਤੇ ਸੁਭਾਵਿਕ ਕਾਨੂੰਨ ਦੀ ਪਾਲਣਾ ਕਰਦੇ ਹੋਏ ਸੁਖਵਿੰਦਰ ਸਿੰਘ ਨੇ ਆਪਣੀ ਤਲਾਸ਼ੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਸ ਕੋਲ ਜੋ ਸਾਢੇ ਸੱਤ ਲੱਖ ਰੁਪਏ ਸਨ ਉਹ ਉਨ੍ਹਾਂ ਨੇ ਕਬਜੇ ਵਿੱਚ ਲੈ ਲਏ ਅਤੇ ਘਰ ਵਾਲੀ ਦਾ ਪਰਸ ਖੋਹ ਕੇ ਉਸ ਵਿੱਚੋਂ ਵੀ ਪੈਸੇ ਕੱਢ ਲਏ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨਾਂ ਵਿਅਕਤੀਆਂ ਨੇ ਉਸ ਦੀ ਛਾਤੀ ਵਿੱਚ ਮੁੱਕਾ ਮਾਰਿਆ ਤੇ ਪਰਾਂ ਸੁੱਟ ਦਿੱਤਾ ਅਤੇ ਉਸ ਦੇ ਪੈਸੇ ਲੈਕੇ ਗੱਡੀ ਤੇ ਪਟਿਆਲੇ ਵੱਲ ਨੂੰ ਫਰਾਰ ਹੋ ਗਏ। ਉਸ ਨੇ ਮੌਕੇ ਤੇ ਆਪਣੇ ਬੇਟੇ ਹਰਵਿੰਦਰ ਸਿੰਘ ਨੂੰ ਵੀ ਫੋਨ ਕੀਤਾ ਤੇ ਘਟਨਾ ਸਬੰਧੀ ਸੂਚਿਤ ਕੀਤਾ ਉਸ ਨੇ ਦੱਸਿਆ ਕਿ ਹਨੇਰੇ ਅਤੇ ਖਰਾਬ ਮੌਸਮ ਦੇ ਕਾਰਨ ਉਹ ਨਾ ਹੀ ਉਨਾਂ ਦੀ ਗੱਡੀ ਦੇ ਪ੍ਰਕਾਰ ਦੀ ਪਹਿਚਾਣ ਕਰ ਸਕਿਆਂ।
ਇਸ ਦੌਰਾਨ ਥਾਣਾ ਸਨੌਰ ਦੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਕਮਲਜੀਤ ਸ਼ਰਮਾ ਮੌਕੇ ਤੇ ਪਹੁੰਚੇ ਤੇ ਘਟਨਾ ਨਾਲ ਸਬੰਧਿਤ ਪੜਤਾਲ ਸ਼ੁਰੂ ਕਰ ਦਿੱਤੀ
ਉਪ ਪੁਲਿਸ ਕਪਤਾਨ ਦਿਹਾਤੀ ਸ੍ਰ ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਟੀਮ ਨੇ ਆ ਕੇ ਮੌਕੇ ਦਾ ਮੁਲਾਜ਼ਾ ਕੀਤਾ ਹੈ ਤੇ ਪੁਲਿਸ ਹਰੇਕ ਪਹਿਲੂ ਤੋਂ ਜਾਂਚ ਕਰ ਰਹੀ ਹੈ ਇਹ ਕਿ ਗੱਡੀ ਕਿਸ ਤਰਾਂ ਦੀ ਹੈ ਕਿਉਂਕਿ ਖੋਹ ਦੇ ਸ਼ਿਕਾਰ ਵਿਅਕਤੀ ਸਬੰਧਿਤ ਵਾਹਨ ਦੀ ਪਹਿਚਾਣ ਨਹੀਂ ਕਰ ਸਕੇ
ਇਹ ਕਿ ਅੱਜ ਸਵੇਰੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਨਾਂ ਨੇ ਇਲਾਕੇ ਦੀ ਸੀਸੀਟੀਵੀ ਦੀ ਫੁਟੇਜ ਵੀ ਖੰਗਾਲੀ ਪਰ ਅਜੇ ਪੁਲਿਸ ਦੇ ਹੱਥ ਕੋਈ ਅਹਿਮ ਸੁਰਾਗ ਨਹੀਂ ਲੱਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।