ਪ੍ਰਧਾਨਮੰਤਰੀ ਨੇ ਵਾਜਪੇਈ ‘ਤ ਸੌ ਰੁਪਏ ਦਾ ਸਿੱਕਾ ਜਾਰੀ ਕੀਤਾ

Pm Modi, Unveils Rs 100, Memorial Coin In Honours Of, Vajpayee

ਸਿੱਕੇ ਦੇ ਇੱਕ ਪਾਸੇ ਵਾਜਪੇਈ ਦਾ ਚਿੱਤਰ ਤੇ ਦੂਜੇ ਪਾਸੇ ਨਾਂਅ

ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਯਾਦ ‘ਚ ਅੱਜ ਇੱਥੇ ਸੌ ਰੁਪਏ ਦਾ (Rs 100 Coin) ਸਮਾਰਕ ਸਿੱਕਾ ਜਾਰੀ ਕੀਤਾ। ਸੰਸਦ ਭਵਨ ਦੇ ਏਨੇਕਸੀ ‘ਚ ਇੱਕ ਪ੍ਰੋਗਰਾਮ ‘ਚ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਦੀ ਮੌਜੂਦਗੀ ‘ਚ ਸ੍ਰੀ ਮੋਦੀ ਨੇ ਇਹ ਸਿੱਕਾ ਜਾਰੀ ਕੀਤਾ।

ਇਸ ਮੌਕੇ ਸ੍ਰੀ ਵਾਜਪੇਈ ਨਾਲ ਕਾਫੀ ਲੰਮੇ ਸਮੇਂ ਤੱਕ ਰਹਿਣ ਵਾਲੇ ਉਹਨਾਂ ਦੇ ਸਹਿਯੋਗੀ ਅਤੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਲੋਕ ਸਭਾ ਪ੍ਰਧਾਨ ਸੁਮਿਤਰਾ ਮਹਾਜਨ, ਵਿੱਤ ਮੰਤਰੀ ਅਰੁਣ ਜੇਟਲੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਸ੍ਰੀ ਵਾਜਪੇਈ ਦੇ ਪਰਿਵਾਰ ਵਾਲੇ ਮੌਜੂਦ ਸਨ। ਸ੍ਰੀ ਵਾਜਪੇਈ ਦੀ ਜਯੰਤੀ 25 ਦਸੰਬਰ ਨੂੰ ਮੰਗਲਵਾਰ ਨੂੰ ਸੁਸ਼ਾਸਨ ਦਿਵਸ ਦੇ ਰੂਪ ‘ਚ ਮਨਾਈ ਜਾਵੇਗੀ।

ਪਿਛਲੇ ਸਾਲ ਵਿੱਤ ਮੰਤਰਾਲੇ ਨੇ 100 ਰੁਪਏ ਦੇ ਨਵੇਂ ਸਿੱਕੇ ਬਾਰੇ ਅਧਿਸੂਚਨਾ ਜਾਰੀ ਕੀਤੀ ਸੀ। ਇਸ ਸਿੱਕੇ ਦਾ ਵਜਨ 35 ਗ੍ਰਾਮ ਅਤੇ ਤ੍ਰਿਜਯਾ 2.2 ਸੈਂਟੀਮੀਟਰ ਹੈ ਅਤੇ ਇਹ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, ਪੰਜ ਫੀਸਦੀ ਨਿੱਕਲ ਅਤੇ ਪੰਜ ਫੀਸਦੀ ਜਿਸਤ ਨਾਲ ਬਣਾਇਆ ਗਿਆ ਹੈ। ਸਿੱਕੇ ਦੇ ਮੂਹਰਲੇ ਭਾਗ ‘ਤੇ ਵਿਚਕਾਰ ਅਸ਼ੋਕ ਸਤੰਭ ਹੈ ਜਿਸਦੇ ਹੇਠਾਂ ‘ਸੱਤਮੇਵ ਜਯਤੇ’ ਲਿਖਿਆ ਹੈ। ਵ੍ਰਤ ‘ਤੇ ਖੱਬੇ ਪਾਸੇ ‘ਭਾਰਤ’ ਅਤੇ ਸੱਜੇ ਪਾਸੇ ਅੰਗਰੇਜੀ ‘ਚ ‘ਇੰਡੀਆ’ ਲਿਖਿਆ ਹੈ ਅਤੇ ਅਸ਼ੋਕ ਸਤੰਭ ਦੇ ਹੇਠਾਂ ਰੁਪਏ ਦਾ ਪ੍ਰਤੀਕ ਚਿੰਨ੍ਹ ਅਤੇ ਅੰਗਰੇਜ਼ੀ ਦੇ ਅੰਕ ‘ਚ 100 ਅੰਕਿਤ ਹੈ।

ਸਿੱਕੇ ਦੇ ਪਿਛਲੇ ਪਾਸੇ ਸ੍ਰੀ ਵਾਜਪੇਈ ਦਾ ਚਿੱਤਰ ਹੈ। ਉਪਰ ਦੇ ਵ੍ਰਤ ‘ਤੇ ਖੱਬੇ ਪਾਸੇ ਦੇਵਨਾਗਰੀ ‘ਚ ਅਤੇ ਸੱਜੇ ਪਾਸੇ ਅੰਗਰੇਜ਼ੀ ‘ਚ ‘ਅਟਲ ਬਿਹਾਰੀ ਵਾਜਪੇਈ’ ਲਿਖਿਆ ਹੈ ਅਤੇ ਵ੍ਰਤ ਦੇ ਹੇਠਲੇ ਹਿੱਸੇ ‘ਚ ਅੰਗਰੇਜੀ ਦੇ ਅੰਕਾਂ ‘ਚ 1924 ਅਤੇ 2018 ਅੰਕਿਤ ਹੈ। ਜਿਕਰਯੋਗ ਹੈ ਕਿ ਸ੍ਰੀ ਵਾਜਪੇਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ ਅਤੇ ਇਸ ਸਾਲ 16 ਅਗਸਤ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।