ਚੋਣਾਵੀ ਤੋਹਫ਼ੇ : ਜੀਐੱਸਟੀ ‘ਚ 33 ਵਸਤੂਆਂ ਸਸਤੀ
33 ਵਸਤੂਆਂ ਨੂੰ 18 ਫੀਸਦੀ ਸਲੈਬ ਤੋਂ 12 ਤੇ 5 ਫਸੀਦੀ ਦੇ ਸਲੈਬ ‘ਚ ਲਿਆਂਦਾ ਗਿਆ
ਨਵੀਂ ਦਿੱਲੀ | ਐੱਸਟੀ ਕੌਂਸਲ ਦੀ ਅਹਿਮ ਮੀਟਿੰਗ ‘ਚ ਸਰਕਾਰ ਨੇ ਅੱਜ ਵੱਡਾ ਫੈਸਲਾ ਲੈਂਦਿਆਂ 33 ਸਮਾਨਾਂ ‘ਤੇ ਜੀਐੱਸਟੀ ਦੀਆਂ ਦਰਾਂ ਘਟਾ ਦਿੱਤੀਆਂ ਜੀਐੱਸਟੀ ਕੌਂਸਲ ਦੀ ਮੀਟਿੰਗ ‘ਚ 7 ਆਈਟਮਾਂ ‘ਤੇ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਤੋਂ ਇਲਾਵਾ 26 ਆਈਟਮਾਂ ਅਜਿਹੀਆਂ ਹਨ ਜਿਨ੍ਹਾਂ ‘ਤੇ ਜੀਐੱਸਟੀ ਰੇਟ 18 ਫੀਸਦੀ ਤੋਂ ਘਟਾ ਕੇ 12 ਜਾਂ 5 ਫੀਸਦੀ ਕਰ ਦਿੱਤਾ ਗਿਆ ਹੈ ਮੀਟਿੰਗ ਤੋਂ ਬਾਅਦ ਬੋਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 28 ਫੀਸਦੀ ਸਲੈਬ ਤੋਂ 6 ਪ੍ਰੋਡਕਟ ਘੱਟ ਹੋਈਆਂ ਹਨ 28 ਫੀਸਦੀ ਵਾਲੇ ਸਲੈਬ ‘ਚ ਹੁਣ 28 ਪ੍ਰੋਡਕਟ ਬਚੇ ਹਨ ਏਸੀ ਤੇ ਡਿਸ਼ ਵਾਸ਼ਰ 28 ਫੀਸਦੀ ਜੀਐੱਸਟੀ ਦੇ ਦਾਇਰੇ ‘ਚ ਲਿਆਂਦੇ ਗਏ ਹਨ ਇਸ ਤੋਂ ਇਲਾਵਾ 32 ਇੰਚ ਦੇ ਟੀਵੀ ‘ਤੇ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਟੈਕਸ ਦੇ ਮੁਕਾਬਲੇ 12 ਫੀਸਦੀ ਲੱਗੇਗਾ ਧਾਰਮਿਕ ਹਵਾਈ ਯਾਤਰਾ ‘ਤੇ ਦਰਾਂ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤੀ ਗਈ ਹੈ ਥਰਡ ਪਾਰਟੀ ਮੋਟਰ ਇਸ਼ੋਂਰਸ ਪ੍ਰੀਮੀਅਮ ‘ਤੇ ਜੀਐੱਸਟੀ 18 ਫੀਸਦੀ ਤੋਂ ਘਟਾ ਕੇ 12 ਫੀਸਦੀ ‘ਤੇ ਲਾਈ ਗਈ ਹੈ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੀਐੱਸਟੀ ਦੀਆਂ ਨਵੀਆਂ ਦਰਾਂ 1 ਜਨਵਰੀ ਤੋਂ ਲਾਗੂ ਹੋਣਗੀਆਂ ਦਰਾਂ ਘਟਾਉਣ ਤੋਂ ਬਾਅਦ ਸਰਕਾਰ ‘ਤੇ 5500 ਕਰੋੜ ਰੁਪਏ ਦਾ ਬੋਝ ਪਵੇਗਾ
31 ਮਾਰਚ ਤੱਕ ਜੀਐੱਸਟੀ ਰਿਟਰਨ ‘ਤੇ ਕੋਈ ਜ਼ੁਰਮਾਨਾ ਨਹੀਂ
ਇਸ ਤੋਂ ਇਲਾਵਾ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ 31 ਮਾਰਚ ਤੱਕ ਜੀਐੱਸਟੀ ਰਿਟਰਨ ਫਾਈਲ ਕਰਨ ਵਾਲਿਆਂ ‘ਤੇ ਕੋਈ ਜ਼ੁਰਮਾਨਾ ਨਾ ਲਾਉਣ ਦਾ ਫੈਸਲਾ ਕੀਤਾ ਹੈ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਜੀਐੱਸਟੀ ਵਸੂਲੀ ਉਮੀਦ ਤੋਂ ਬਹੁਤ ਘੱਟ ਰਹੀ ਹੈ ਮਹਾਂਰਾਸ਼ਟਰ, ਬੰਗਾਲ ‘ਚ ਜੀਐੱਸਟੀ ਵਸੂਲੀ ਚੰਗੀ ਰਹੀ ਹੈ ਜੀਐੱਸਟੀ ਕਲੈਕਸ਼ਨ ‘ਤੇ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ ਅੱਠ ਮਹੀਨਿਆਂ ‘ਚ ਹਰ ਸੂਬੇ ‘ਚ ਵਸੂਲੀ ਦੀ ਤੁਲਨਾ ਕੀਤੀ ਗਈ ਹੈ ਪਿਛਲੇ 6 ਮਹੀਨਿਆਂ ‘ਚ 30,000 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਜੀਐੱਸਟੀ ਕੌਂਸਲ ਦੀ ਅਗਲੀ ਮੀਟਿੰਗ ਹੁਣ ਜਨਵਰੀ ‘ਚ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।