ਸਦਨ ਦੀ ਅਗਲੀ ਬੈਠਕ 27 ਦਸੰਬਰ ਨੂੰ
ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਮੁੱਦਿਆਂ ‘ਤੇ ਵੱਖ-ਵੱਖ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਲਗਾਤਾਰ ਅੱਠਵੇਂ ਦਿਨ ਮੁਲਤਵੀ ਕਰ ਦਿੱਤੀ ਗਈ। ਹੁਣ ਸਦਨ ਦੀ ਅਗਲੀ ਕਾਰਵਾਈ 27 ਦਸੰਬਰ ਨੂੰ ਹੋਵੇਗੀ। ਪ੍ਰਸ਼ਨਕਾਲ ਦੌਰਾਨ ਇੱਕ ਵਾਰ ਕਾਰਵਾਈ ਮੁਲਤਵੀ ਹੋਣ ਕਾਰਨ ਬਾਅਦ ਦੁਪਹਿਰ 12 ਵਜੇ ਦੁਬਾਰਾ ਸ਼ੁਰੂ ਹੋਈ ਤਾਂ ਕਾਂਰਗਸ, ਅੰਨਾਦ੍ਰਮੁਕ ਤੇ ਤੇਲੁਗੂਦੇਸ਼ਮ ਪਾਰਟੀ (ਤੇਦੇਪਾ) ਦੇ ਕਈ ਮੈਂਬਰ ਆਪਣੀਆਂ-ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਦੇ ਆਸਨ ਦੇ ਨੇੜੇ ਆ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਹੱਥਾਂ ‘ਚ ਆਪਣੀਆਂ ਮੰਗਾਂ ਲਿਖੀਆਂ ਤਖ਼ਤੀਆਂ ਤੇ ਪੋਸਟਰ ਵੀ ਲਿਖੇ ਹੋਏ ਸਨ।
ਕਾਂਗਰਸ ਦੇ ਮੈਂਬਰ ਰਾਫੇਲ ਜਹਾਜ਼ ਸੌਦੇ ਦੀ ਸੰਯੁਕਤ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਕਰ ਰਹੇ ਹਨ। ਤੇਦੇਪਾ ਮੈਂਬਰ ਆਂਧਾਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦੇਣ ਦੀ ਮੰਗ ਕਰ ਰਹੇ ਹਨ ਜਦੋਂਕਿ ਅੰਨਾਦ੍ਰਮੁਕ ਦੇ ਮੀਬਰ ਕਾਵੇਰੀ ਨਦੀ ‘ਤੇ ਬੰਨ੍ਹ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ। ਹੰਗਾਮੇ ਦੇ ਵਿਚਕਾਰ ਹੀ ਪ੍ਰਧਾਨ ਸੁਮ੍ਰਿਤਾ ਮਹਾਜਨ ਨੇ ਜ਼ਰੂਰੀ ਕਾਗਜ਼ਾਤ ਸਦਨ ਦੇ ਪਟਲ ‘ਤੇ ਰਖਵਾਏ। (Lok Sabha)
ਇਸ ਤੋਂ ਬਾਅਦ ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕਈ ਮੈਂਬਰਾਂ ਨੇ ਕ੍ਰਿਸਮਸ ਦੇ ਮੌਕੇ ‘ਤੇ 24 ਤੇ 26 ਦਸੰਬਰ ਨੂੰ ਸਦਨ ਦੀ ਬੈਠ ਨਾ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਪ੍ਰਧਾਨ ਨੇ ਸਭੀ ਦੀ ਸਹਿਮਤੀ ਨਾਲ 24 ਤੇ 26 ਦਸੰਬਰ ਨੂੰ ਸਦਨ ‘ਚ ਛੁੱਟੀ ਦਾ ਐਲਾਨ ਕਰ ਦਿੱਤਾ।
ਸ੍ਰੀਮਤੀ ਮਹਾਜਨ ਨੈ ਹੰਗਾਮੇ ਦੇ ਵਿਚਕਾਰ ਜ਼ੀਰੋ ਕਾਲ ਸ਼ੁਰੂ ਕੀਤਾ ਅਤੇ ਕੁਝ ਮੈਂਬਰਾਂ ਨੈ ਆਪਣੀ ਗੱਲ ਵੀ ਰੱਖੀ। ਪਰ ਹੰਗਾਮਾ ਵਧਣ ਕਾਰਨ 12.15 ਵਜੇ ਉਨ੍ਹਾਂ ਸਦਨ ਦੀ ਕਾਰਵਾਈ ਵੀਰਵਾਰ 27 ਦਸੰਬਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। (Lok Sabha)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।