ਮੌਸਮ ਕੇਂਦਰ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਸੀਤ ਲਹਿਰ ਅਤੇ ਠੰਢ ਦਾ ਕਹਿਰ ਜਾਰੀ ਰਹੇਗਾ
ਚੰਡੀਗੜ੍ਹ | ਪੰਜਾਬ ਅਤੇ ਹਰਿਆਣਾ ਸਮੇਤ ਉੱਤਰ ਭਾਰਤ ‘ਚ ਸੀਤ ਲਹਿਰ ਅਤੇ ਠੰਢ ਦਾ ਕਹਿਰ ਜਾਰੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਤੱਕ ਇਸ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ ਮੌਸਮ ਕੇਂਦਰ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਸੀਤ ਲਹਿਰ ਅਤੇ ਠੰਢ ਦਾ ਕਹਿਰ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਸੰਘਣੀ ਪੈਣ ਧੁੰਦ ਦੇ ਅਸਾਰ ਹਨ ਖੇਤਰ ‘ਚ ਹੱਡ ਚੀਰਵੀਂ ਠੰਢ ਕਾਰਨ ਆਮ ਜਨਜੀਵਨ ‘ਤੇ ਅਸਰ ਪਿਆ ਦਿਨ ‘ਚ ਠੰਢ ਤੋਂ ਕੁਝ ਰਾਹਤ ਮਿਲੀ ਖੇਤਰ ‘ਚ ਸ਼ਾਮ ਤੋਂ ਸਵੇਰੇ ਤੱਕ ਕੜਾਕੇ ਦੀ ਠੰਢ ਪੈ ਰਹੀ ਹੈ ਆਦਮਪੁਰ ਦਾ ਤਾਪਮਾਨ ਅੱਜ ਵੀ ਇੱਕ ਡਿਗਰੀ ਤੱਕ ਰਹਿਣ ਨਾਲ ਜਨਜੀਵਨ ‘ਤੇ ਅਸਰ ਪਿਆ ਹਿਸਾਰ, ਨਾਰਨੌਲ, ਲੁਧਿਆਣਾ ਅਤੇ ਬਠਿੰਡਾ ਦਾ ਤਾਪਮਾਨ ਲੜੀਵਾਰ ਦੋ ਡਿਗਰੀ, ਅੰਬਾਲਾ, ਰੋਹਤਕ, ਅੰਮ੍ਰਿਤਸਰ ਦਾ ਤਾਪਮਾਨ ਲੜੀਵਾਰ ਤਿੰਨ ਡਿਗਰੀ, ਕਰਨਾਲ ਚਾਰ ਡਿਗਰੀ, ਭਿਵਾਨੀ ਪੰਜ ਡਿਗਰੀ , ਪਟਿਆਲਾ ਪੰਜ ਡਿਗਰੀ, ਹਲਵਾਰਾ ਦਾ ਤਾਪਮਾਨ ਪੰਜ ਡਿਗਰੀ ਰਿਹਾ ਦਿੱਲੀ ਵੀ ਇਨ੍ਹਾਂ ਦਿਨੀਂ ਠੰਢ ਦੀ ਲਪੇਟ ‘ਚ ਹੋਣ ਕਾਰਨ ਉੱਥੋਂ ਦਾ ਤਾਪਮਾਨ ਚਾਰ ਡਿਗਰੀ, ਜੰਮੂ ਛੇ ਡਿਗਰੀ ਅਤੇ ਸ੍ਰੀਨਗਰ ਸਿਫਰ ਤੋਂ ਘੱਟ ਚਾਰ ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਸ਼ਿਮਲਾ ਦਾ ਤਾਪਮਾਨ ਛੇ ਡਿਗਰੀ, ਭੁੰਤਰ, ਸੁੰਦਰਨਗਰ ਦਾ ਤਾਪਮਾਨ ਸਿਫਰ ਡਿਗਰੀ, ਮਨਾਲੀ ਇੱਕ ਡਿਗਰੀ, ਕਲਪਾ ਸਿਫਰ ਤੋਂ ਘੱਟ ਚਾਰ ਡਿਗਰੀ, ਸੋਲਨ ਸਿਫਰ ਤੋਂ ਨੇੜੇ, ਨਾਹਨ ਚਾਰ ਡਿਗਰੀ, ਊਨਾ ਤਿੰਨ ਡਿਗਰੀ, ਕਾਂਗੜਾ ਚਾਰ ਡਿਗਰੀ, ਮੰਡੀ ਅਤੇ ਧਰਮਸ਼ਾਲਾ ਦਾ ਤਾਪਮਾਨ ਪੰਜ ਡਿਗਰੀ ਰਿਹਾ ਮੌਸਮ ‘ਚ ਫਿਲਹਾਲ ਕੋਈ ਬਦਲਾਅ ਦੀ ਸੰਭਾਵਨਾ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।