ਬੁਮਰਾਹ ਦੇ ਓਵਰ ਂਚ ਹੋਈ ਕੋਹਲੀ-ਪੇਨ ਦਰਮਿਆਨ ਹੋਇਆ ਟਿੱਪਣੀਆਂ ਦਾ ਦੌਰ
ਪਰਥ, 17 ਦਸੰਬਰ
ਭਾਰਤ-ਆਸਟਰੇਲੀਆ ਕ੍ਰਿਕਟ ਟੀਮਾਂ ਦੇ ਕਪਤਾਨ ਵਿਰਾਟ ਕੋਹਲੀ ਤੇ ਟਿਮ ਪੇਨ ਦਰਮਿਆਨ ਦੂਸਰੇ ਕ੍ਰਿਕਟ ਟੈਸਟ ‘ਚ ਸ਼ੁਰੂ ਹੋਈ ਜੁਬਾਨੀ ਜੰਗ ਮੈਚ ਦੇ ਚੌਥੇ ਦਿਨ ਵੀ ਜਾਰੀ ਰਹੀ ਜਿਸ ਨਾਲ ਮੈਦਾਨੀ ਅੰਪਾਇਰ ਕ੍ਰਿਸ ਗੈਫੇਨੀ ਨੂੰ ਦੋਵਾਂ ਖਿਡਾਰੀਆਂ ਨੂੰ ਚੇਤਾਵਨੀ ਦੇਣੀ ਪੈ ਗਈ
ਆਸਟਰੇਲੀਆ ਦੀ ਦੂਸਰੀ ਪਾਰੀ ਦੌਰਾਨ ਮੈਚ ਦੇ 71ਵੇਂ ਓਵਰ ‘ਚ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਕਰਾ ਰਹੇ ਸਨ ਪਰ ਦੋਵਾਂ ਟੀਮਾਂ ਦੇ ਕਪਤਾਨ ਉਸ ਸਮੇਂ ਵੀ ਵਿੱਚੋਂ ਇੱਕ ਦੂਸਰੇ ‘ਤੇ ਟਿੱਪਣੀਆਂ ਕਰ ਰਹੇ ਸਨ ਇਸ ਦੌਰਾਨ ਵਿਰਾਟ ਨਾਨ ਸਟਰਾਈਕਰ ਦੇ ਨਜ਼ਦੀਕ ਆ ਕੇ ਫੀਲਡਿੰਗ ਕਰਨ ਲੱਗੇ
ਤੀਸਰੇ ਦਿਨ ਵਿਰਾਟ ਦੇ ਆਊਟ ਹੋ ਕੇ ਨਾਰਾਜ਼ਗੀ ਦਿਖਾਉਣ -ਤੇ ਪੇਨ ਨੇ ਕੀਤੀ ਸੀ ਟਿੱਪਣੀ
ਪੇਨ ਨੇ ਵਿਰਾਟ ਨੂੰ ਕਿਹਾ ਕਿ ਤੂੰ ਹੀ ਸੀ ਜੋ ਕੱਲ ਵਿਕਟ ਗੁਆ ਬੈਠਾ ਸੀ ਅੱਜ ਤੂੰ ਐਨਾ ਕੂਲ ਬਣਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ? ਇਸ ‘ਤੇ ਵਿਰਾਟ ਨਾਰਾਜ਼ ਹੋ ਗਏ ਜਿਸ ਨਾਲ ਗੈਫੇਨੀ ਨੂੰ ਮਾਮਲੇ ਨੂੰ ਸ਼ਾਂਤ ਕਰਾਊਣ ਲਈ ਦੋਵਾਂ ਖਿਡਾਰੀਆਂ ਦੇ ਵਿੱਚ ਆਉਣਾ ਪੈ ਗਿਆ ਗੈਫੇਨੇ ਨੇ ਕਿਹਾ ਕਿ ਬਸ ਬਹੁਤ ਹੋਇਆ ਹੁਣ ਆਪਣੀ ਖੇਡ ਖੇਡੋ ਤੁਸੀਂ ਦੋਵੇਂ ਕਪਤਾਨ ਹੋ ਟਿਮ ਤੂੰ ਕਪਤਾਨ ਹੈਂ ਇਸ ‘ਤੇ ਪੇਨ ਨੇ ਜਵਾਬ ਦਿੱਤਾ ਕਿ ਅਸੀਂ ਤਾਂ ਸਿਰਫ਼ ਗੱਲ ਕਰ ਰਹੇ ਸੀ ਅਸੀਂ ਗਾਲੀ ਗਲੋਚ ਨਹੀਂ ਕਰ ਰਹੇ ਵਿਰਾਟ ਤੂੰ ਆਪਣਾ ਠਰੰਮਾ ਬਣਾ ਕੇ ਰੱਖ ਹਾਲਾਂਕਿ ਇਸ ਦੌਰਾਨ ਵਿਰਾਟ ਨੇ ਜੋ ਕਿਹਾ ਉਹ ਮਾਈਕ੍ਰੋਫੋਨ ‘ਤੇ ਸਾਫ਼ ਸੁਣਿਆ ਨਹੀਂ ਗਿਆ
ਕੁਝ ਗੇਂਦਾਂ ਬਾਅਦ ਮਾਹੌਲ ਫਿਰ ਗਰਮ ਹੋ ਗਿਆ ਜਦੋਂ ਵਿਰਾਟ ਰਨ ਲਈ ਦੌੜ ਰਹੇ ਪੇਨ ਦੇ ਅੱਗਿਓਂ ਲੰਘਣ ਲੱਗੇ ਤਾਂ ਇਸ ‘ਤੇ ਪੇਨ ਨਾਰਾਜ਼ ਹੋ ਗਏ ਅਤੇ ਵਿਰਾਟ ਨਾਲ ਲੜਨ ਦੇ ਅੰਦਾਜ਼ ‘ਚ ਉਸਦੀ ਛਾਤੀ ਦੇ ਬੇਹੱਦ ਕਰੀਬ ਆ ਗਏ ਵਿਰਾਟ ਨੇ ਬਾਅਦ ‘ਚ ਅੰਪਾਇਰ ਕੁਮਾਰ ਧਰਮਸੇਨਾ ਕੋਲ ਜਾ ਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ
ਮੈਦਾਨੀ ਅੰਪਾਇਰਾਂ ਨੇ ਦੋਵਾਂ ਕਪਤਾਨਾਂ ਨੂੰ ਇਸ ‘ਤੇ ਚੇਤਾਵਨੀ ਦਿੱਤੀ ਹਾਲਾਂਕਿ ਕਮੈਂਟਰੀ ਕਰ ਰਹੇ ਸੰਜੇ ਮੰਜਰੇਕਰ ਅਤੇ ਡੇਮਿਅਨ ਫਲੇਮਿੰਗ ਨੇ ਵਿਰਾਟ ਦੇ ਵਤੀਰੇ ‘ਤੇ ਹੈਰਾਨੀ ਪ੍ਰਗਟ ਕੀਤੀ ਪਰ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਅਤੇ ਮਾਈਕਲ ਕਲਾਰਕ ਨੇ ਕਿਹਾ ਕਿ ਜੁਬਾਨੀ ਜੰਗ ਕਿਸੇ ਮੈਚ ‘ਚ ਬਹੁਤ ਆਮ ਜਿਹੀ ਗੱਲ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।