ਮਾਮਲਾ ਜ਼ੇਲ੍ਹ ‘ਚ ਬੰਦ ਹਾਈਪ੍ਰੋਫਾਇਲ ਕੈਦੀ ਤੋਂ 15 ਲੱਖ ਦੀ ਵਸੂਲੀ ਦਾ
ਕੈਦੀ ਬਿਜ੍ਰੇਸ਼ ਠਾਕੁਰ ਦੀ ਕੁੱਟਮਾਰ ਕਰਕੇ 15 ਲੱਖ ਵਸੂਲਣ ਦਾ ਦੋਸ਼
ਪਟਿਆਲਾ । ਕੇਂਦਰੀ ਜ਼ੇਲ੍ਹ ਪਟਿਆਲਾ ਦੇ ਸੁਪਰਡੈਂਟ ‘ਤੇ ਇੱਥੇ ਬੰਦ ਇੱਕ ਹਾਈ ਪੋਰਫਾਇਲ ਕੈਦੀ ਤੋਂ 15 ਲੱਖ ਰੁਪਏ ਲੈਣ ਦੇ ਕਥਿਤ ਦੋਸ਼ਾਂ ਤਹਿਤ ਅੱਜ ਜ਼ੇਲ੍ਹ ਅੰਦਰ ਸਬੂਤਾਂ ਦੀ ਜਾਂਚ ਸਬੰਧੀ ਡੀਐਸਪੀ ਬਿਕਰਮ ਬਰਾੜ ਪੁੱਜੇ। ਉਂਜ ਅੱਜ ਅਰਗੇਨਾਈਜੇਸਨ ਕ੍ਰਾਇਮ ਯੂਨਿੰਟ ਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪਹੁੰਚਣ ਦੀ ਚਰਚਾ ਵੀ ਰਹੀ। ਪਰ ਉਨ੍ਹਾਂ ਵੱਲੋਂ ਇਸ ਮਾਮਲੇ ਅੰਦਰ ਘੋਖ ਪੜ੍ਹਤਾਲ ਕਰਨ ਲਈ ਡੀਐਸਪੀ ਬਿਕਰਮ ਬਰਾੜ ਨੂੰ ਭੇਜਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜ਼ੇਲ੍ਹ ਸੁਪਰਡੈਂਟ ਰਾਜਨ ਕਪੂਰ ਤੇ ਕਥਿਤ ਦੋਸ਼ ਲੱਗੇ ਸਨ ਕਿ ਇੱਥੇ ਬੰਦ ਹਾਈ ਪ੍ਰੋਫਾਇਲ ਕੈਂਦੀ ਬ੍ਰਿਜੇਸ਼ ਠਾਕੁਰ ਤੋਂ ਜੇਲ੍ਹ ‘ਚ ਬੰਦ ਗੈਗਸਟਰਾਂ ਤੋਂ ਪਹਿਲਾ ਕੁੱਟਮਾਰ ਕਰਵਾਈ ਗਈ ਅਤੇ ਉਸ ਤੋਂ ਬਾਅਦ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਉਸ ਵੱਲੋਂ ਆਪਣੇ ਬਚਾਅ ਲਈ 15 ਲੱਖ ਰੁਪਏ ਦਿੱਤੇ ਗਏ ਹਨ। ਇਸ ਸਾਰੇ ਮਾਮਲੇ ਪਿੱਛੇ ਜੇਲ੍ਹ ਸੁਪਰਡੈਂਟ ਦੀ ਮਿਲੀ ਭੁਗਤ ਹੋਣ ਦੇ ਦੋਸ਼ ਲੱਗੇ ਹਨ। ਪਿਛਲੇ ਦਿਨੀਂ ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਸਰਕਾਰ ਵੱਲੋਂ ਜੇਲ੍ਹ ਸੁਪਰਡੈਂਟ ਦੀ ਬਦਲੀ ਨਾਲ ਲੱਗਦੇ ਹੀ ਟ੍ਰੇਨਿੰਗ ਸਕੂਲ ਵਿੱਚ ਕਰ ਦਿੱਤੀ ਗਈ ਅਤੇ ਨਵਾ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਨੂੰ ਲਗਾ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜਾਂਚ ਆਰਗਨਾਈਜੇਸ਼ਨ ਕ੍ਰਾਇਮ ਯੂਨਿਟ ਦੇ ਆਈ.ਜੀ. ਕੁਵਰ ਵਿਜੇ ਪ੍ਰਤਾਪ ਸਿੰਘ ਦੇ ਹਵਾਲੇ ਕੀਤੀ ਗਈ ਹੈ ਅਤੇ ਅੱਜ ਕੇਂਦਰੀ ਜੇਲ੍ਹ ਅੰਦਰ ਉਨ੍ਹਾਂ ਦੇ ਆਉਣ ਦੀ ਚਰਚਾ ਭਾਰੂ ਰਹੀ। ਪਰ ਬਾਅਦ ਵਿੱਚ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਡੀਐਸਪੀ ਬਿਕਰਮ ਬਰਾੜ ਇੱਥੇ ਜਾਂਚ ਅਤੇ ਸਬੂਤਾਂ ਦੀ ਭਾਲ ਲਈ ਡਿਊਟੀ ਲਾਈ ਗਈ ਹੈ। ਬਿਕਰਮ ਬਰਾੜ ਜੇਲ੍ਹ ਅੰਦਰ ਪੁੱਜੇ ਅਤੇ ਉਨ੍ਹਾਂ ਨੇ ਜੇਲ੍ਹ ਅੰਦਰ ਇਸ ਮਾਮਲੇ ਸਬੰਧੀ ਵੱਖ ਵੱਖ ਪਹਿਲੂਆਂ ਤੋਂ ਸਬੂਤਾ ਦੀ ਭਾਲ ਕੀਤੀ। ਸੂਤਰਾ ਅਨੁਸਾਰ ਬਰਾੜ ਵੱਲੋਂ ਇੱਥੇ ਸਬੰਧਿਤ ਗੈਗਸਟਰਾਂ ਤੋਂ ਵੀ ਪੁੱਛ ਪੜ੍ਹਤਾਲ ਕੀਤੀ ਅਤੇ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ। ਇਸ ਤੋਂ ਇਲਾਵਾ ਜੇਲ੍ਹ ਦੇ ਹੋਰਨਾਂ ਮੁਲਾਜ਼ਮਾਂ ਤੋਂ ਵੀ ਪੁੱਛ ਪੜ੍ਹਤਾਲ ਕੀਤੀ ਗਈ। ਇਸ ਾਸਬੰਧੀ ਜਦੋਂ ਡੀਐਸਪੀ ਬਿਕਰਮ ਬਰਾੜ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਲੱਗ ਅਲੱਗ ਪਹਿਲੂਆਂ ਤੇ ਜਾਂਚ ਅਤੇ ਪੁੱਛ ਪੜ੍ਹਤਾਲ ਕੀਤੀ ਗਈ ਹੈ। ਨਵੇਂ ਜੇਲ੍ਹ ਸੁਪਰਡੈਂਟ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਉਹ ਮੁੜ ਜਾਂਚ ਲਈ ਆਉਣਗੇ। ਜਦੋਂ ਉਨ੍ਹ੍ਹਾਂ ਤੋਂ ਬਦਲੇ ਗਏ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਤੋਂ ਪੁੱਛਗਿਛ ਸਬੰਧੀ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਉਹ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਲਗਾਤਾਰ ਸੁਰਖੀਆ ‘ਚ ਰਹਿ ਰਹੀ ਹੈ ਅਤੇ ਪਿਛਲੇ ਸਮੇਂ ਦੌਰਾਨ ਵੀ ਜੇਲ੍ਹ ਸੁਪਰਡੈਂਟ ਸਮੇਤ ਹੋਰ ਅਧਿਕਾਰੀਆਂ ਤੇ ਪੈਸੇ ਲੈਣ ਦੇ ਦੋਸ਼ ਲੱਗਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।