ਸਚਿਨ ਪਾਇਲਟ ਨੇ ਵੀ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੀ
ਜੈਪੁਰ, ਸੱਚ ਕਹੂੰ ਨਿਊਜ਼। ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਦੀ ਸਹੁੰ ਚੁਕਾਈ। ਅਲਬਰਟ ਹਾਲ ‘ਚ ਹੋਏ ਸ਼ਾਨਦਾਰ ਸਹੁੰ ਚੁੱਕ ਸਮਾਗਮ ‘ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਆਗੂਆਂ ਦੀ ਮੌਜ਼ੂਦਗੀ ‘ਚ ਸ੍ਰੀ ਗਹਿਲੋਤ ਅਤੇ ਸ੍ਰੀ ਪਾਇਲਟ ਨੇ ਹਿੰਦੀ ‘ਚ ਸਹੁੰ ਚੁੱਕੀ। ਸ੍ਰੀ ਪਾਇਲਟ ਨੇ ਚੁਨਰੀ ਦਾ ਸਾਫਾ ਪਾ ਕੇ ਆਪਣਾ ਦੇਸ਼ੀ ਅੰਦਾਜ਼ ਦਿਖਾਇਆ। ਸਹੁੰ ਚੁੱਕਣ ਤੋਂ ਪਹਿਲਾਂ ਅਤੇ ਬਾਅਦ ‘ਚ ਦੋਵਾਂ ਆਗੂਆਂ ਦੇ ਪੱਖ ‘ਚ ਜ਼ੋਰਦਾਰ ਨਾਅਰੇਬਾਜੀ ਹਈ।
ਮੰਚ ‘ਤੇ ਮੌਜ਼ੂਦ ਸ੍ਰੀ ਗਾਂਧੀ ਨੂੰ ਮਿਲਣ ਲਈ ਆਗੂਆਂ ਦਾ ਤਾਂਤਾ ਲੱਗਿਆ ਰਿਹਾ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਦੇਵਗੋੜਾ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ, ਡੀਐਮਕੇ ਨੇਤਾ ਐਮ ਕੇ ਸਟਾਲਿਨ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਰਾਮ ਮਾਂਝੀ, ਜਦਯੂ ਦੇ ਨੇਤਾ ਸ਼ਰਦ ਯਾਦਵ, ਰਾਸ਼ਟਰਵਾਦੀ ਕਾਂਗਰਸ ਦੇ ਸ਼ਰਦ ਪੰਵਾਰ ਸਮੇਤ ਕਈ ਨੇਤਾ ਇਸ ਮੌਕੇ ਮੌਜ਼ੂਦ ਸਨ।ਇਸ ਤੋਂ ਬਿਨਾਂ ਭਾਜਪਾ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਇਸ ਸਹੁੰ ਚੁੱਕ ਸਮਾਰੋਹ ‘ਚ ਹਾਜਰ ਸਨ।
ਜਿਕਰਯੋਗ ਹੈ ਕਿ ਗਹਿਲੋਤ ਨੇ ਜਿੱਥੇ ਰਾਜਸਥਾਨ ਦੇ 22ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਉਥੇ ਹੀ ਉਹ 67 ਸਾਲ ਦੀ ਉਮਰ ‘ਚ ਰਾਜ ਦੇ ਤੀਜੀ ਵਾਰ ਮੁੱਖ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਗਹਿਲੋਤ 1998, ਇਸ ਤੋਂ ਬਾਅਦ 2008 ‘ਚ ਅਤੇ ਤੀਜੀ ਵਾਰ ਹੁਣ 2018 ‘ਚ ਸੱਤਾ ਦੀ ਕਮਾਂਡ ਉਹਨਾਂ ਦੇ ਹੱਥ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।