ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਕਾਂਗਰਸੀ ਆਗੂਆਂ ਵਿਚਕਾਰ ਸਿਆਸੀ ਜੰਗ ਤੇਜ਼

Even before the Panchayat elections, the political war between the Congress leaders is a tighter

ਸਾਬਕਾ ਵਿਧਾਇਕਾ ਕਰਨ ਕੌਰ ਤੇ ਹਨੀ ਫੱਤਣਵਾਲਾ ਹੋਏ ਆਹਮੋ-ਸਾਹਮਣੇ

ਸ੍ਰੀ ਮੁਕਤਸਰ ਸਾਹਿਬ |  ਪੰਚਾਇਤੀ ਚੋਣਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਅੰਦਰ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਵਿਚਕਾਰ ਸਿਆਸੀ ਜੰਗ ਵਧਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਵੱਲੋਂ ਬੀਬੀ ਕਰਨ ਕੌਰ ਸਾਬਕਾ ਵਿਧਾਇਕਾ ਵਿਰੁੱਧ ਮਨਮਰਜ਼ੀ ਨਾਲ ਪਿੰਡਾਂ ਨੂੰ ਰਿਜ਼ਰਵ ਅਤੇ ਜਨਰਲ ਹਲਕੇ ਬਣਾਏ ਜਾਣ ਦੇ ਦੋਸ਼ ਲਗਾਏ ਸਨ ਕਿ ਅਜਿਹਾ ਕਰਦਿਆਂ ਬੀਬੀ ਨੇ ਪਾਰਟੀ ਹਿੱਤਾਂ ਦੀ ਬਜਾਏ ਨਿੱਜੀ ਹਿੱਤਾਂ ਨੂੰ ਹੀ ਸਾਹਮਣੇ ਰੱਖਿਆ। ਇਸ ਉਪਰੰਤ ਕਰਨ ਕੌਰ ਨੇ ਹਨੀ ਫੱਤਣਵਾਲ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਇਨ੍ਹਾਂ ਦਾ ਖੰਡਨ ਕੀਤਾ ਸੀ  ਜਿਸ ਉਪਰੰਤ ਹਨੀ ਫੱਤਣਵਾਲਾ ਨੇ ਬੀਬੀ ਮਰਨ ਕੌਰ ਨੂੰ ਸਹੁੰ ਚੁੱਕਣ ਲਈ ਵੰਗਾਰਦਿਆਂ ਇੱਕ ਵੀਡੀਓ ਜਾਰੀ ਕਰ ਦਿੱਤੀ। ਹੁਣ ਇਸ ਸ਼ਬਦੀ ਜੰਗ ਵਿੱਚ ਸਥਾਨਕ ਪਾਰਟੀ ਵਰਕਰ ਵੀ ਸ਼ਾਮਲ ਹੋ ਗਏ ਜਦ ਬਲਾਕ ਸੰਮਤੀ ਚੋਣਾਂ ਵਿੱਚ ਵਧਾਈ ਜੋਨ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ‘ਤੇ ਚੋਣ ਲੜੇ ਹਰਮਨ ਵਧਾਈ ਨੇ ਹਨੀ ਫੱਤਣਵਾਲਾ ਤੇ ਵਿਰੋਧੀ ਪਾਰਟੀ ਦੀ ਮਦਦ ਕਰਕੇ ਖੁਦ ਨੂੰ ਹਰਾਉਣ ਦੇ ਦੋਸ਼ ਲਗਾਏ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਹਨੀ ਫੱਤਣਵਾਲਾ ਦੇ ਜੱਦੀ ਪਿੰਡ ਫੱਤਣਵਾਲਾ ਵਿਚੋਂ ਕਾਂਗਰਸ ਪਾਰਟੀ 298 ਵੋਟਾਂ ਨਾਲ ਪਿੱਛੇ ਰਹੀ, ਜਿਸ ਕਾਰਨ ਪਾਰਟੀ ਨੂੰ ਲਗਭਗ 114 ਵੋਟਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਕਿਹਾ ਕਿ ਹਨੀ ਫੱਤਣਵਾਲਾ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਪਿੰਡ ਵਿੱਚੋਂ ਹਰ ਚੋਣ ਵਿੱਚ ਕਾਂਗਰਸ ਪਾਰਟੀ ਲੀਡ ਪ੍ਰਾਪਤ ਕਰਦੀ ਸੀ ਪ੍ਰੰਤੂ ਹਨੀ ਫੱਤਣਵਾਲਾ ਭਾਵੇਂ ਕਾਂਗਰਸ ਪਾਰਟੀ ਵਿੱਚ ਤਾਂ ਆ ਗਏ ਪਰ ਆਪਣੇ ਨਿੱਜੀ ਪ੍ਰਭਾਵ ਵਾਲੀਆਂ ਵੋਟਾਂ ਹਰ ਵਾਰ ਪਾਰਟੀ ਵਿਰੋਧੀ ਉਮੀਦਵਾਰ ਨੂੰ ਹੀ ਪਵਾਉਂਦੇ ਹਨ। ਉਨ੍ਹਾਂ ਕਿਹਾ ਕਿ ਹਨੀ ਫੱਤਣਵਾਲਾ ਦੂਸਰਿਆਂ ਨੂੰ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਚੱਕਣ ਲਈ ਵੰਗਾਰਨ ਤੋਂ ਪਹਿਲਾਂ ਖੁਦ ਉਸ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਪ੍ਰਤੀ ਪੁਜੀਸ਼ਨ ਸਪਸ਼ਟ ਕਰਦਿਆਂ ਸਹੁੰ ਚੁੱਕਣ । ਸਿਆਸੀ ਹਲਕੇ ਹੈਰਾਨ ਹਨ ਕਿ ਕਾਂਗਰਸ ਪਾਰਟੀ ਦੇ ਕਿਸੇ ਵੀ ਆਗੂ ਨੇ ਅਜੇ ਤੱਕ ਇਸ ਸ਼ਬਦੀ ਜੰਗ ਨੂੰ ਰੋਕਣ ਵਾਸਤੇ ਕੋਈ ਸਰਗਰਮੀ ਨਹੀਂ ਵਿਖਾਈ, ਜਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਵੀ ਅਜੇ ਤੱਕ ਇਸ ਤੋਂ ਬੇਪ੍ਰਵਾਹ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਪਹਿਲਾਂ ਹੀ ਹਲਕੇ ਵਿੱਚ ਬੈਕਫੁੱਟ ‘ਤੇ ਚੱਲ ਰਹੀ ਕਾਂਗਰਸ ਪਾਰਟੀ ਨੂੰ ਯਕੀਨਨ ਹੋਰ ਨੁਕਸਾਨ ਸਹਿਣਾ ਪਵੇਗਾ। ਸੂਬੇ ਵਿੱਚ ਕਾਂਗਰਸ ਸਰਕਾਰ ਦੇ ਹੁੰਦਿਆਂ ਭਾਵੇਂ ਪੰਚਾਇਤੀ ਚੋਣਾਂ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚੋਂ ਜਿੱਤ ਲਈਆਂ ਜਾਣ ਪ੍ਰੰਤੂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਯਕੀਨਨ ਇਸ ਦਾ ਅਸਰ ਪਾਰਟੀ ਲਈ ਹਾਨੀਕਾਰਕ ਸਾਬਤ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।