ਵਿਰਾਟ-ਰਹਾਣੇ ਦੇ ਦਮ ‘ਤੇ ਭਾਰਤ ਦਾ ਠੋਸ ਜਵਾਬ

ਭਾਰਤ-ਆਸਟਰੇਲੀਆ ਦੂਸਰਾ ਟੈਸਟ, ਦੂਸਰਾ ਦਿਨ: ਆਸਟਰੇਲੀਆ: 326, ਭਾਰਤ 172/3

ਕਪਤਾਨ ਕੋਹਲੀ ਤੇ ਉਪ ਕਪਤਾਨ ਰਹਾਣੇ ਦੇ ਨਾਬਾਦ ਅਰਧ ਸੈਂਕੜੇ

ਪਹਿਲੀ ਪਾਰੀ ‘ਚ 154 ਦੌੜਾਂ ਪਿੱਛੇ 7 ਵਿਕਟਾਂ ਹੱਥ ‘ਚ
ਏਜੰਸੀ,
ਪਰਥ, 15 ਦਸੰਬਰ
ਕਪਤਾਨ ਵਿਰਾਟ ਕੋਹਲੀ (ਨਾਬਾਦ 82) ਅਤੇ ਉਪਕਪਤਾਨ ਅਜਿੰਕੇ ਰਹਾਣੇ (ਨਾਬਾਦ 51) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤ ਨੇ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਆਸਟਰੇਲੀਆ ਨੂੰ ਕਰਾਰਾ ਜਵਾਬ ਦਿੰਦੇ ਹੋਏ ਆਪਣੀ ਪਹਿਲੀ ਪਾਰੀ ‘ਚ 3 ਵਿਕਟਾਂ ‘ਤੇ 172 ਦੌੜਾਂ ਬਣਾ ਲਈਆਂ ਭਾਰਤ ਨੇ ਸਵੇਰੇ ਆਸਟਰੇਲੀਆ ਨੂੰ ਪਹਿਲੀ ਪਾਰੀ ‘ਚ 326 ਦੌੜਾਂ ‘ਤੇ ਸਮੇਟਿਆ ਅਤੇ ਹੁਣ ਪਹਿਲੀ ਪਾਰੀ ‘ਚ ਆਸਟਰੇਲੀਆ ਤੋਂ 154 ਦੌੜਾਂ ਪਿੱਛੇ ਹੈ ਵਿਰਾਟ ਅਤੇ ਰਹਾਣੇ ਚੌਥੀ ਵਿਕਟ ਲਈ 184 ਗੇਂਦਾਂ ‘ਚ 90 ਦੌੜਾਂ ਦੀ ਨਾਬਾਦ ਭਾਈਵਾਲੀ ਕਰ ਚੁੱਕੇ ਹਨ

 

 ਕੋਹਲੀ ਸੈਂਕੜਿਆਂ ਦੀ ਸਿਲਵਰ ਜੁਬਲੀ ਤੋਂ 18 ਦੌੜਾਂ ਦੂਰ

 

ਦੋਵਾਂ  ਨੇ ਆਸਟਰੇਲੀਆਈ ਗੇਂਦਬਾਜ਼ਾਂ ਨੂੰ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਦਾਨ ‘ਤੇ ਸ਼ਾਨਦਾਰ ਸ਼ਾਟ ਖੇਡੇ ਵਿਰਾਟ ਦਾ ਆਸਟਰੇਲੀਆ ਵਿਰੁੱਧ ਇਹ 10ਵਾਂ ਅਰਧ ਸੈਂਕੜਾ ਹੈ ਅਤੇ ਪਿਛਲੇ ਨੌਂ ਮੈਚਾਂ ‘ਚ ਛੇ ਮੌਕਿਆਂ ਨੂੰ ਵਿਰਾਟ ਨੇ ਸੈਂਕੜੇ ‘ਚ ਬਦਲਿਆ ਹੈ ਅਤੇ ਸੈਂਕੜਿਆਂ ਦੀ ਸਿਲਵਰ ਜੁਬਲੀ ਤੋਂ  18 ਦੌੜਾਂ ਦੂਰ ਰਹਿ ਗਏ ਹਨ

 

 ਮੁਰਲੀ ਵਿਜੇ ਅਤੇ ਲੋਕੇਸ਼ ਰਾਹੁਲ ਨਾਕਾਮ

ਸਵੇਰੇ ਆਸਟਰੇਲੀਆ ਨੂੰ ਸਮੇਟਣ ਤੋਂ ਬਾਅਦ ਭਾਰਤ ਨੇ ਕਾਫ਼ੀ ਖ਼ਰਾਬ ਸ਼ੁਰੂਆਤ ਕੀਤੀ ਅਤੇ ਸਿਰਫ਼ 8 ਦੌੜਾਂ ਤੱਕ ਦੋਵਾਂ ਓਪਨਰਾਂ ਨੂੰ ਗੁਆ ਦਿੱਤਾ ਮੁਰਲੀ ਵਿਜੇ ਅਤੇ ਲੋਕੇਸ਼ ਰਾਹੁਲ ਦੋਵੇਂ ਨਾਕਾਮ ਰਹੇ ਵਿਜੇ ਨੂੰ ਮਿਸ਼ੇਲ ਸਟਾਰਕ ਨੇ ਤੀਸਰੇ ਓਵਰ ਦੀ ਆਖ਼ਰੀ ਗੇਂਦ ‘ਤੇ ਬੋਲਡ ਕੀਤਾ ਜਦੋਂਕਿ ਰਾਹੁਲ ਨੂੰ ਛੇਵੇਂ ਓਵਰ ਦੀ ਆਖ਼ਰੀ ਗੇਂਦ ‘ਤੇ ਹੇਜ਼ਲਵੁਡ ਨੇ ਯਾਰਕਰ ਨਾਲ ਬੋਲਡ ਕੀਤਾ ਹਾਲਾਂਕਿ ਇਸ ਤੋਂ ਬਾਅਦ  ਚੇਤੇਸ਼ਵਰ ਪੁਜਾਰਾ ਨੇ ਇੱਕ ਵਾਰ ਫਿਰ ਆਸਟਰੇਲੀਆਈ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਵਿਰਾਟ ਨਾਲ ਤੀਸਰੀ ਵਿਕਟ 74 ਦੌੜਾਂ ਜੋੜ ਕੇ ਭਾਰਤ ਨੂੰ ਸੰਕਟ ਤੋਂ ਬਾਹਰ ਕੱਢਿਆ\ਪੁਜਾਰਾ ਦੇ ਸੰਘਰਸ਼ ਨੂੰ ਸਟਾਰਕ ਨੇ ਖ਼ਤਮ ਕੀਤਾ ਪਰ ਇਸ ਤੋਂ ਬਾਅਦ ਵਿਰਾਟ ਅਤੇ ਰਹਾਣੇ ਨੇ ਟੀਮ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ

 

ਇਸ ਤੋਂ ਪਹਿਲਾਂ ਆਸਟਰੇਲੀਆ ਨੇ ਛੇ ਵਿਕਟਾਂ ‘ਤੇ 277 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਕਪਤਾਨ ਟਿਮ ਪੇਨ(16) ਅਤੇ ਪੈਟ ਕਮਿੰਸ (11) ਨੇ ਆਪਣੀ ਪਾਰੀ ਨੂੰ ਅੱਗੇ ਵਧਾਇਆ ਦੋਵਾਂ ਨੇ ਟੀਮ ਦੇ ਸਕੋਰ ਨੂੰ 300 ਦੇ ਪਾਰ ਪਹੁੰਚਾ ਦਿੱਤਾ ਇਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਆਸਟਰੇਲੀਆ 350 ਤੋਂ ਜਿਆਦਾ ਦੇ ਸਕੋਰ ਵੱਲ ਵਧ ਚੁੱਕਾ ਹੈ ਪਰ ਭਾਰਤੀ ਗਂੇਦਬਾਜ਼ਾਂ ਨੇ 16 ਦੌੜਾਂ ਦੇ ਫ਼ਰਕ ‘ਚ ਆਸਟਰੇਲੀਆ ਦੀਆਂ ਆਖ਼ਰੀ ਚਾਰ ਵਿਕਟਾਂ ਕੱਢ ਕੇ ਮੇਜ਼ਬਾਨ ਟੀਮ ਦੀ ਪਾਰੀ ਸਮੇਟ ਦਿੱਤੀ ਇਸ਼ਾਂਤ ਚਾਰ ਵਿਕਟਾਂ ਲੈ ਕੇ ਭਾਰਤ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।