ਕੋਲੰਬੋ| ਸ੍ਰੀਲੰਕਾ ‘ਚ ਦੋ ਮਹੀਨਿਆਂ ਤੋਂ ਜਾਰੀ ਸਿਆਸੀ ਉਥਲ-ਪੁਥਲ ਦਰਮਿਆਨ ਅੱਜ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ ਮੀਡੀਆ ਖਬਰਾਂ ਅਨੁਸਾਰ ਕੋਲੰਬੋ ‘ਚ ਵਿਜੇਰਾਮਾ ਸਥਿਤ ਆਪਣੀ ਰਿਹਾਇਸ਼ ‘ਤੇ ਰਾਜਪਕਸ਼ੇ ਨੇ ਸਬੰਧਤ ਦਸਤਾਵੇਜ਼ਾਂ ‘ਤੇ ਦਸਤਖਤ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਤੱਤਕਾਲੀਨ ੍ਰ੍ਰਪ੍ਰਧਾਨ ਮੰਤਰੀ ਰਾਨਿ ਵਿਕਰਮਸਿੰਘੇ ਨੂੰ ਹਟਾ ਕੇ ਉਨ੍ਹਾਂ ਦੇ ਸਥਾਨ ‘ਤੇ ਰਾਜਪਕਸ਼ੇ ਨੂੰ 26 ਅਤੂਬਰ ਨੂੰ ਨਿਯੁਕਤ ਕੀਤਾ ਸੀ ਪਰ ਇਸ ਤੋਂ ਬਾਅਦ ਦੇਸ਼ ‘ਚ ਸੰਕਟ ਪੈਦਾ ਹੋ ਗਿਆ ਸੀ ਸਿਰੀਸੇਨਾ ਦੇ ਇਸ ਆਦੇਸ਼ ‘ਤੇ ਸੰਸਦ ਦੇ ਸਪੀਕਰ ਕਾਰੂ ਜੈਸੁਰਿਆ ਨੇ ਅਧਿਕਾਰਕ ਤੌਰ ‘ਤੇ ਕਿਹਾ ਸੀ ਕਿ ਸਦਨ ‘ਚ ਬਹੁਮਤ ਸਾਬਤ ਹੋਣਤੋਂ ਬਾਅਦ ਹੀ ਕਾਨੂੰਨੀ ਤੌਰ ‘ਤੇ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਵੀਕਾਰ ਕੀਤਾ ਜਾਵੇਗਾ ਪਰ ਜਦੋਂ ਸੰਸਦ ਨੇ ਰਾਜਪਕਸ਼ੇ ਨੂੰ ਸਮਰਥਨ ਨਹੀਂ ਕੀਤਾ ਤਾਂ ਸਿਰੀਸੇਨਾ ਨੇ 9 ਨਵੰਬਰ ਨੂੰ ਸੰਸਦ ਨੂੰ ਹੀ ਭੰਗ ਕਰ ਦਿੱਤਾ ਅਤੇ ਅਗਲੇ ਸਾਲ ਪੰਜ ਜਨਵਰੀ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।