ਪੱਤਰਕਾਰਾਂ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ
ਵਾਸ਼ਿੰਗਟਨ (ਏਜੰਸੀ)। ਅਮਰੀਕੀ ਪ੍ਰਤੀਨਿਧੀ ਸਭਾ ਨੇ ਇੱਕ ਪ੍ਰਸਤਾਵ ਪਾਸ ਕਰ ਕੇ ਮੀਆਂਮਾਰ ਫੌਜ ਦੇ ਰੋਹਿੰਗਿਆ (Rohingya) ਘੱਟ ਗਿਣਤੀਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ‘ਕਤਲੇਆਮ’ ਦੱਸਦੇ ਹੋਏ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤੋਂ ਇਸ ਮਾਮਲੇ ‘ਚ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪ੍ਰਤੀਨਿਧੀ ਸਭਾ ‘ਚ ਵੀਰਵਾਰ ਨੂੰ ਪਾਸ ਪ੍ਰਸਤਾਵ ਦਾ ਡੈਮੋਕ੍ਰੇਟ ਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ 394 ਸਾਂਸਦਾਂ ਨੇ ਸਮੱਰਥਨ ਕੀਤਾ ਜਦੋਂਕਿ ਇੱਕ ਰਿਪਬਲੀਕਨ ਸਾਂਸਦ ਨੇ ਇਸ ਦਾ ਵਿਰੋਧ ਕੀਤਾ। ਪ੍ਰਸਤਾਵ ਦੇ ਜ਼ਰੀਏ ਰੋਹਿੰਗਿਆ ਸੰਕਟ ਨੂੰ ਕਵਰ ਕਰਨ ਗਏ ਦੋ ਪੱਤਰਕਾਰਾਂ ਦੀ ਮੀਆਂਮਾਰ ‘ਚ ਗ੍ਰਿਫ਼ਤਾਰੀ ‘ਤੇ ਵਿਰੋਧ ਪ੍ਰਗਟ ਕਰਦੇ ਹੋਏ ਦੋਵਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ।
ਪ੍ਰਸਤਾਵ ‘ਚ ਟਰੰਪ ਪ੍ਰਸ਼ਾਸਨ ਵਿਸ਼ੇਸ਼ ਕਰਕੇ ਸ੍ਰੀ ਪੋਂਪਿਓ ਨੂੰ ਅਪੀਲ ਕੀਤੀ ਗਈ ਕਿ ਰੋਹਿੰਗਿਆ ਨੂੰ ਕਤਲੇਆਮ ਦੇ ਪੀੜਤ ਮੰਨਿਆ ਜਾਵੇ। ਸ੍ਰੀ ਪੰਪਿਓ ਨੇ ਇਸ ਨੂੰ ਇੱਕ ਜਾਤੀ ਕਤਲੇਆਮ ਕਿਹਾ ਪਰ ਇਸ ਮਾਮਲੇ ‘ਚ ਕੋਈ ਕਾਨੂੰਨੀ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਦੇ ਵੀ ਰੋਹਿੰਗਿਆ ਸੰਕਟ ਨੂੰ ਲੈ ਕੇ ਕੋਈ ਜਨਤਕ ਬਿਆਨ ਨਹੀਂ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।