ਰੋਹਿਤ, ਅਸ਼ਵਿਨ ਬਿਨਾਂ ਲੜੀ ‘ਚ ਅਜੇਤੂ ਬਣਨ ਨਿੱਤਰੇਗਾ ਭਾਰਤ

ਭਾਰਤ-ਆਸਟਰੇਲੀਆ ਦੂਸਰਾ ਕ੍ਰਿਕਟ ਟੈਸਟ ਮੈਚ ਅੱਜ ਸਵੇਰੇ 8 ਵਜੇ ਤੋਂ

ਪਰਥ, 13 ਦਸੰਬਰ 
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਵਿਰੁੱਧ ਜੇਤੂ ਸ਼ੁਰੂਆਤ ਤੋਂ ਬਾਅਦ ਆਤਮਵਿਸ਼ਵਾਸ਼ ਸਿਖ਼ਰ ‘ਤੇ ਹੋਵੇਗਾ ਪਰ ਤਜ਼ਰਬੇਕਾਰ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਰਵਿਚੰਦਰਨ ਅਸ਼ਵਿਨ ਦੀ ਗੈਰ ਮੌਜੂਦਗੀ ‘ਚ ਦੂਸਰੇ ਟੈਸਟ ਮੈਚ ‘ਚ ਵਾਧਾ ਬਣਾਉਣਾ ਉਸ ਲਈ ਅਸਲ ਇਮਤਿਹਾਨ ਹੋਵੇਗਾ ਭਾਰਤ ਜੇਕਰ ਦੂਸਰਾ ਟੈਸਟ ਮੈਚ ਵੀ ਜਿੱਤ ਲੈਂਦਾ ਹੈ ਤਾਂ ਉਹ ਚਾਰ ਟੈਸਟ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਹਾਸਲ ਕਰ  ਲਵੇਗਾ

 
ਭਾਰਤ ਨੇ ਆਸਟਰੇਲੀਆ ਨੂੰ ਐਡੀਲੇਡ ਟੈਸਟ ‘ਚ 31 ਦੌੜਾਂ ਨਾਲ ਹਰਾ ਕੇ 1-0 ਦਾ ਵਾਧਾ ਬਣਾਇਆ ਸੀ ਆਪਣੀ ਧਰਤੀ ‘ਤੇ ਭਾਰਤ ਤੋਂ ਕਦੇ ਵੀ ਟੈਸਟ ਲੜੀ ਨਾ ਗੁਆਉਣ ਵਾਲੀ ਮੇਜ਼ਬਾਨ ਟੀਮ ਦੇ ਪਰਥ ‘ਚ ਪਲਟਵਾਰ ਕਰਨ ਦੀ ਪੂਰੀ ਸੰਭਾਵਨਾ ਹੈ ਜਦੋਂਕਿ ਪਰਥ ‘ਚ ਭਾਰਤੀ ਟੀਮ ਨੂੰ ਰੋਹਿਤ ਅਤੇ ਅਸ਼ਵਿਨ ਦੀ ਗੈਰ ਮੌਜ਼ੂਦਗੀ ਦੇ ਬਾਵਜ਼ੂਦ ਤਾਲਮੇਲ ਬਿਠਾਉਣਾ ਅਤੇ ਉਸਦੀ ਕਮੀ ਨੂੰ ਭਰਨ ਲਈ ਜ਼ਿਆਦਾ ਮਿਹਨਤ ਕਰਨੀ ਹੋਵੇਗੀ

 

ਜਡੇਜਾ ਹਾਲਾਂਕਿ ਟੀਮ ‘ਚ ਮਾਹਿਰ ਲੈਫਟ ਆਰਮ ਸਪਿੱਨਰ ਦੇ ਤੌਰ ‘ਤੇ ਸ਼ਾਮਲ

ਅਸ਼ਵਿਨ ਦੀ ਜਗ੍ਹਾ ਐਡੀਲੇਡ ਟੈਸਟ ਤੋਂ ਬਾਹਰ ਰਹੇ ਹਰਫ਼ਨਮੌਲਾ ਰਵਿੰਦਰ ਜਡੇਜਾ ਹਾਲਾਂਕਿ ਟੀਮ ‘ਚ ਮਾਹਿਰ ਲੈਫਟ ਆਰਮ ਸਪਿੱਨਰ ਦੇ ਤੌਰ ‘ਤੇ ਸ਼ਾਮਲ ਕੀਤੇ ਗਏ ਹਨ ਜੋ ਹੇਠਲੇ ਕ੍ਰਮ ‘ਤੇ ਬੱਲੇਬਾਜ਼ ਦੇ ਤੌਰ ‘ਤੇ ਵੀ ਅਸ਼ਵਿਨ ਦੀ ਜਗ੍ਹਾ ਚੰਗਾ ਬਦਲ ਸਾਬਤ ਹੋ ਸਕਦੇ ਹਨ  ਰੋਹਿਤ ਦੀ ਜਗ੍ਹਾ ਹਨੁਮਾ ਵਿਹਾਰੀ ਛੇਵੇਂ ਬੱਲੇਬਾਜ਼ ਬਣ ਸਕਦੇ ਹਨ ਹਨੁਮਾ ਨੇ ਅਭਿਆਸ ਮੈਚ ‘ਚ 53 ਅਤੇ ਨਾਬਾਦ 15 ਦੀਆਂ ਕੀਮਤੀ ਪਾਰੀਆਂ ਖੇਡੀਆਂ ਸਨ ਬੱਲੇਬਾਜ਼ੀ ਕ੍ਰਮ ‘ਚ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਓਪਨਿੰਗ ਜੋੜੀ ਦੇ ਤੌਰ ‘ਤੇ ਇੱਕ ਵਾਰ ਫਿਰ ਭਾਰਤ ਨੂੰ?ਸਫ਼ਲ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰਨਗੇ  ਜਦੋਂਕਿ ਆਪਣੀ ਨੰਬਰ ਇੱਕ ਟੈਸਟ ਰੈਂਕਿੰਗ ਗੁਆਉਣ ਦੇ ਕੰਢੇ ਖੜ੍ਹੇ ਕਪਤਾਨ ਵਿਰਾਟ ‘ਤੇ ਵੀ  ਨਵੇਂ ਪਰਥ ਸਟੇਡੀਅਮ ਦੀ ਤੇਜ਼ ਪਿੱਚ ‘ਤੇ ਖ਼ੁਦ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ ਜਿਸ ਕਾਰਨ ਚੇਤੇਸ਼ਵਰ ਪੁਜਾਰਾ ਦਾ ਪ੍ਰਦਰਸ਼ਨ ਮੈਚ ‘ਤੇ ਅਹਿਮ ਅਸਰ ਪਾ ਸਕਦਾ ਹੈ

 

ਮੈਚ ਦਾ ਹੀਰੋ ਹੁਣ ਤੋਂ ਹੀ ‘ਪਿੱਚ’ ਨੂੰ ਮੰਨਿਆ ਜਾ ਰਿਹਾ ਹੈ

ਪਰਥ ਦੇ ਨਵੇਂ ਸਟੇਡੀਅਮ ‘ਤੇ ਭਾਰਤ ਅਤੇ ਆਸਟਰੇਲੀਆ ਦੀ ਟੱਕਰ ਦੇ ਰੋਮਾਂਚਕ ਰਹਿਣ ਦੀ ਆਸ ਹੈ ਪਰ ਇੱਥੇ ਮੈਚ ਦਾ ਹੀਰੋ ਹੁਣ ਤੋਂ ਹੀ ‘ਪਿੱਚ’ ਨੂੰ ਮੰਨਿਆ ਜਾ ਰਿਹਾ ਹੈ ਕਿਊਰੇਟਰ ਨੇ ਵੀ ਮੈਚ ਤੋਂ ਪਹਿਲਾਂ ਸੰਕੇਤ ਦਿੱਤੇ ਹਨ ਕਿ ਇਹ ਬਹੁਤ ਹਰੀ, ਤੇਜ ਅਤੇ ਉਛਾਲ ਭਰੀ ਪਿੱਚ ਹੋਵੇਗੀ ਜਿਸ ਕਾਰਨ ਭਾਰਤੀ ਟੀਮ ਪ੍ਰਬੰਧਕਾ ਨੇ ਪਿਛਲੇ ਮੈਚ ‘ਚ ਬਾਹਰ ਰਹੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ  ਕੁਮਾਰ ਅਤੇ ਉਮੇਸ਼ ਯਾਦਵ ਨੂੰ ਪਰਥ ਲਈ ਬੁਲਾਇਆ ਹੈ ਜਦੋਂਕਿ ਐਡੀਲੇਡ ‘ਚ ਕਾਰਗਰ ਸਾਬਤ ਹੋਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਐਡੀਲੇਡ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁਣਗੇ

 

ਪਰਥ ਦਾ ਰਿਕਾਰਡ ਆਸਟਰੇਲੀਆ ਦੇ ਪੱਖ ‘ਚ ਹੈ 60 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ‘ਚ ਹੁਣ ਤੱਕ ਦੋਵਾਂ ਟੀਮਾਂ ਦਰਮਿਆਨ ਕੁੱਲ 4 ਮੈਚ ਖੇਡੇ ਗਏ ਹਨ, ਜਿਸ ਵਿੱਚ ਆਸਟਰੇਲੀਆ ਨੇ 3, ਜਦੋਂਕਿ Îਭਾਰਤ ਨੇ 1 ਮੈਚ ਜਿੱਤਿਆ ਹੈ ਸਾਲ 2012 ‘ਚ ਭਾਰਤੀ ਟੀਮ ਨੇ ਅਨਿਲ ਕੁੰਬਲੇ ਦੀ ਕਪਤਾਨੀ ‘ਚ ਇਸ ਮੈਦਾਨ ‘ਤੇ ਆਸਟਰੇਲੀਆ ਵਿਰੁੱਧ ਆਪਣੀ ਇੱਕੋ ਇੱਕ ਜਿੱਤ (72 ਦੌੜਾਂ ਨਾਲ )ਹਾਸਲ ਕੀਤੀ ਸੀ ਭਾਰਤ ਦਾ ਇਸ ਪਿਚ ‘ਤੇ ਅੱਵਲ ਸਕੋਰ 1997 ‘ਚ ਬਣਾਈਆਂ 402 ਦੌੜਾਂ ਦਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।