ਏਜਲ (ਏਜੰਸੀ)। ਮਿਜੋਰਮ ‘ਚ ਵਿਧਾਨ ਸਭਾ ਚੋਣਾਂ ਦੀ ਚੱਲ ਰਹੀ ਗਿਣਤੀ ਦੇ ਮਿਲੇ ਰੁਝਾਨਾਂ ਅਨੁਸਾਰ ਸੁਬੇ ‘ਚ ਮਿਜੋ ਨੈਸ਼ਨਲ ਫਰੰਟ (ਐਮਐਨਐਫ਼) 24 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂਕਿ ਜੋਰਮ ਪੀਪੁਲਸ ਮੂਵਮੈਂਟ (ਜੈਡਪੀਐਮ) ਤੇ ਸੱਤਾਧਾਰੀ ਕਾਂਗਰਸ ਛੇ-ਛੇ ਸੀਟਾਂ ‘ਤੇ ਬੜਤ ਬਣਾਈ ਹੋਈ ਹੈ। ਲਗਾਤਾਰ ਦੋ ਵਾਰ ਮੁੱਖ ਮੰਤਰੀ ਰਹੇ ਲਲ ਥਨਹਵਲਾ ਨੇ ਦੋ ਸੀਟਾਂ ‘ਤੇ ਕਿਸਮਤ ਅਜਮਾਈ ਸੀ ਪਰ ਉਨ੍ਹਾਂ ਨੂੰ ਦੋਵਾਂ ‘ਤੇ ਨਿਰਾਸ਼ਾ ਹੱਥ ਲੱਗਦੀ ਨਜ਼ਰ ਆ ਰਹੀ ਹੈ। ਉਹ ਸਰਚਿਪ ਤੇ ਚੰਪਾਈ ਸਾਊਥ ਸੀਟਾਂ ‘ਤੇ ਪਹਿਲੇ ਦੌਰ ਦੀ ਗਿਣਤੀ ਤੋਂ ਬਾਅਦ ਪਿੱਛੇ ਹੋ ਗਏ ਹਨ।
ਸਰਚਿਪ ‘ਚ ਜੇਪੀਐੱਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਲਦੁਹੋਮਾ ਅੱਗੇ ਚੱਲ ਰਹੇ ਹਨ ਜਦੋਂਕਿ ਐਮਐਨਐਫ਼ ਉਮੀਦਵਾਰ ਚੰਪਾਈ ਸਾਊਥ ‘ਚ ਬੜਤ ਬਣਾਈ ਬੈਠੇ ਹਨ।
ਮਿਜੋਰਮ ਭਾਜਪਾ ਪ੍ਰਧਾਨ ਜੇ ਵੀ ਵਹੁਨਾ ਤਾਵੀ ਸੀਟ ‘ਤੇ ਪਿੱਛੇ ਚੱਲ ਰਹੇ ਹਨ। ਤੂਈਚਵਾਂਗ ਸੀਟ ‘ਤੇ ਭਾਜਪਾ ਉਮੀਦਵਾਰ ਬੀ.ਡੀ. ਚਕਮਾ ਅੱਗੇ ਚੱਲ ਰਹੇ ਹਨ। ਚਕਮਾ ਕਾਂਗਰਸ ਸਰਕਾਰ ‘ਚ ਮੰਤਰੀ ਸਨ ਪਰ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦੀ ਝੋਲੀ ‘ਚ ਚਲ ਗਏ ਸਨ।
ਸਾਬਕਾ ਵਿਧਾਨ ਸਭਾ ਪ੍ਰਧਾਨ ਹਿਫੇਈ ਪਲਕ ਸੀਟ ਤੋਂ ਪਛੜ ਰਹੇ ਹਨ ਅਤੇ ਉਹ ਤੀਜੇ ਸਥਾਨ ‘ਤੇ ਚੱਲ ਰਹੇ ਹਨ। ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਪਲਕ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਜੈਡਪੀਐਮ ਦੇ ਪ੍ਰਧਾਨ ਲਲਦੁਹਵਮਾ ਸਚੇਰਚਿਪ ਸੀਟ ਤੋਂ ਅੱਗੇ ਚੱਲ ਰਹੇ ਹਨ। ਜੈਡਪੀਐਮ ਸੱਤ ਖ਼ੇਤਰੀ ਪਾਰਟੀਆਂ ਦਾ ਸੰਯੁਕਤ ਰਾਜਨੀਤਿਕ ਸੰਗਠਨ ਬਣਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।