90 ‘ਚੋਂ 60 ‘ਤੇ ਕਾਂਗਰਸ ਅੱਗੇ
ਰਾਏਪੁਰ, ਏਜੰਸੀ। ਛੱਤੀਸਗੜ੍ਹ ‘ਚ ਵੋਟਾਂ ਦੀ ਗਿਣਤੀ ‘ਚ ਕਾਂਗਰਸ ਲਗਾਤਾਰ ਵਾਧਾ ਬਣਾਏ ਹੋਏ ਹੈ। ਵੋਟਾਂ ਦੀ ਗਿਣਤੀ ਦੇ ਮਿਲੇ 90 ਸੀਟਾਂ ਦੇ ਤਾਜ਼ਾ ਰੁਝਾਨਾਂ ਅਨੁਸਾਰ 60 ਕਾਂਗਰਸ, 22 ਭਾਜਪਾ, 08 ਸੀਟਾਂ ‘ਤੇ ਜਨਤਾ ਕਾਂਗਰਸ ਬਸਪਾ ਗਠਜੋੜ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਮੁੱਖ ਮੰਤਰੀ ਡਾ. ਰਮਨ ਸਿੰਘ ਰਾਜਨਾਂਦਗਾਂਵ ਸੀਟ ਤੋਂ ਅੰਬਕਾਪੁਰ ਸੀਟ ਤੋਂ ਕਾਂਗਰਸ ਦੇ ਵਿਧਾਇਕ ਦਲ ਦੇ ਆਗੂ ਟੀ ਐਸ ਸਿੰਘਦੇਵ, ਕਾਂਗਰਸ ਪ੍ਰਦੇਸ਼ ਚੋਣ ਅਭਿਆਨ ਕਮੇਟੀ ਦੇ ਪ੍ਰਧਾਨ ਡਾ. ਚਰਨਦਾਸ ਮਹੰਤ ਸ਼ਕਤੀ ਸੀਟ ਤੋਂ, ਜਨਤਾ ਕਾਂਗਰਸ ਦੇ ਪ੍ਰਧਾਨ ਅਜੀਤ ਜੋਗੀ ਮਰਵਾਹੀ ਸੀਟ ਤੋਂ, ਸਿਹਤ ਮੰਤਰੀ ਅਜੈ ਚੰਦਰਾਕਰ ਕੁਰੂਦ ਅੱਗੇ ਚੱਲ ਰਹੇ ਹਨ।
ਮੰਤਰੀ ਬ੍ਰਿਜਮੋਹਨ ਅਗਰਵਾਲ ਰਾਏਪੁਰ ਦੱਖਣੀ ਸੀਟ ਤੋਂ ਵਨ ਮੰਤਰੀ ਮਹੇਸ਼ ਗਾਗੜਾ ਬੀਜਾਪੁਰ ਸੀਟ ਤੋਂ, ਮੰਤਰੀ ਕੇਦਾਰ ਕਸ਼ਯਪ ਨਰਾਇਣਪੁਰ ਸੀਟ ਤੋਂ, ਨਗਰ ਵਿਕਾਸ ਮੰਤਰੀ ਅਮਰ ਅਗਰਵਾਲ ਬਿਲਾਸਪੁਰ ਸੀਟ ਤੋਂ ਪਿੱਛੇ ਚੱਲ ਰਹੇ ਹਨ। ਕਾਂਗਰਸ ਦੇ ਟੀਐਸ ਸਿੰਘਦੇਵ ਅੰਬੀਕਾਪੁਰ ਸੀਟ ‘ਤੇ 6800 ਵੋਟਾਂ ਨਾਲ, ਸੀਤਾਪੁਰ ਸੀਟ ਤੋਂ ਕਾਂਗਰਸ ਦੇ ਅਮਰਜੀਤ ਭਗਤ 13900 ਵੋਟਾਂ ਨਾਲ, ਕਾਂਗਰਸ ਦੇ ਅਮਿਤੇਸ਼ ਸ਼ੁਕਲਾ 12800 ਵੋਟਾਂ ਨਾਲ ਅਤੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਪੰਜ ਹਜ਼ਾਰ ਵੋਟਾਂ ਨਾਲ, ਸਾਮਰੀ ਸੀਟ ਤੋਂ ਕਾਂਗਰਸ ਦੇ ਚਿੰਤਾਮਣੀ ਮਹਰਾਜ 10633 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਤਾਜਾ ਰੁਝਾਨਾਂ ਅਨੁਸਾਰ ਰਾਏਪੁਰ ਸੰਭਾਗ ਦੀਆਂ 20 ਸੀਟਾਂ ‘ਚੋਂ 15 ‘ਤੇ ਕਾਂਗਰਸ, ਸਰਗੁਜਾ ਦੀਆਂ 15 ਸੀਟਾਂ ‘ਚੋਂ 09 ‘ਤੇ ਕਾਂਗਰਸ ਅਤੇ ਪੰਜ ‘ਤੇ ਭਾਜਪਾ, ਦੁਰਗ ਦੀਆਂ 20 ‘ਚੋਂ 14 ‘ਤੇ ਕਾਂਗਰਸ ਪੰਜ ‘ਤੇ ਭਾਜਪਾ ਅਤੇ ਇੱਕ ਸੀਟ ‘ਤੇ ਜਨਤਾ ਕਾਂਗਰਸ ਦੇ ਉਮੀਦਵਾਰ ਅੱਗੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।