ਬਾਲੇਸ਼ਵਰ, ਸਵਦੇਸ਼ੀ ਤਕਨੀਕ ਨਾਲ ਨਿਰਮਿਤ ਪਰਮਾਣੂ ਸਮਰੱਥਾ ਨਾਲ ਲੈਂਸ 5000 ਕਿਲੋਮੀਟਰ ਤੱਕ ਦੀ ਮਾਰਕ ਸਮਰੱਥਾ ਵਾਲੀ ਅੰਤਰਮਹਾਦੀਪੀਯ ਬੈਲੀਸਟੀਕ ਮਿਜ਼ਾਇਲ ਅਗਨੀ-5 ਦਾ ਸੋਮਵਾਰ ਨੂੰ ਸਫ਼ਲ ਪ੍ਰੀਖਣ ਕੀਤਾ ਗਿਆ ਰੱਖਿਆ ਖੋਜ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਇਸ ਮਿਜ਼ਾਇਲ ਦਾ ਓਡੀਸ਼ਾ ਦੇ ਅਬਦੁਲ ਕਲਾਮ ਦੀਪ ਤੋਂ ਦੁਪਹਿਰ ਬਾਅਦ 1:30 ਮਿੰਟ ‘ਤੇ ਪ੍ਰੀਖਣ ਕੀਤਾ ਗਿਆ ਇਸ ਦੇ ਵਿਕਸਿਤ ਹੋਣ ਨਾਲ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ ਤਿੰਨ ਗੇੜਾਂ ‘ਚ ਠੋਸ ਇੰਜਣ ਨਾਲ ਚੱਲਣ ਵਾਲੀ ਅਗਨੀ-5 ਮਿਜ਼ਾਈਲ ਨੂੰ ਅਬਦੁਲ ਕਲਾਮ ਦੀਪ (ਵਹੀਲਰ ਦੀਪ) ਸਥਿਤ ਸਮੇਕਿਤ ਪ੍ਰੀਖਣ ਖੇਤਰ ਦੇ ਕੰਪਲੈਕਸ ਚਾਰ ਤੋਂ ਹਵਾ ‘ਚ ਦਾਗਿਆ ਗਿਆ ਇਹ ਮਿਜ਼ਾਇਲ ਇੱਕ ਟਨ ਤੋਂ ਵੱਧ ਭਾਰੀ ਹਥਿਅਰ ਢੋ ਸਕਦੀ ਹੈ ਤੇ ਇਹ ਇਕੱਠੇ ਕਈ ਖੇਤਰਾਂ ‘ਚ ਹਮਲਾ ਕਰ ਸਕਦੀ ਹੈ ਇਸ ਮਿਜ਼ਾਇਲ ਨੂੰ ਸਾਮਰਿਕ ਬਲ ਕਮਾਨ ਤੇ ਡੀਆਰਡੀਓ ਨੇ ਸਭ ਤੋਂ ਉਨਤ ਤਕਨੀਕ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਹੈ ਇਸ ਦਾ ਪਹਿਲਾ ਪ੍ਰੀਖਣ 19 ਅਪਰੈਲ 2012 ਨੂੰ ਕੀਤਾ ਸੀ ਸੂਤਰਾਂ ਨੇ ਦੱਸਿਆ ਕਿ ਇਸ ਮਿਜ਼ਾਇਲ ਦਾ ਇਹ ਸੱਤਵਾਂ ਪ੍ਰੀਣਖ ਹੈ ਇਸ ਤੋਂ ਪਹਿਲਾਂ ਇਸ ਦਾ ਛੇਵਾਂ ਪ੍ਰੀਖਣ ਤਿੰਨ ਜੂਨ 2018 ਨੂੰ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
first, test, done,