ਮਹਾਂਰਾਸ਼ਟਰ ਦਾ ਜ਼ਿਲ੍ਹਾ ਨਾਸਿਕ ਪਿਆਜ ਦੀ ਖੇਤੀ ਦਾ ਗੜ੍ਹ ਹੈ ਇਸ ਵਾਰ ਪਿਆਜ ਦੀਆਂ ਕੀਮਤਾਂ ਦਾ ਹਾਲ ਇਹ ਰਿਹਾ ਹੈ ਕਿ ਕਿਸਾਨਾਂ ਨੂੰ ਇੱਕ ਰੁਪਏ ਪ੍ਰਤੀ ਕਿੱਲੋਗ੍ਰਾਮ ਪਿਆਜ ਵੇਚਣਾ ਪੈ ਰਿਹਾ ਹੈ ਪਿਆਜ ਉਤਪਾਦਕ ਕਿਸਾਨ ਬੇਹੱਦ ਪ੍ਰੇਸ਼ਾਨ ਹਨ ਖਾਸਕਰ ਉਹ ਕਿਸਾਨ ਵੀ ਜੋ ਖੇਤੀ ਸਬੰਧੀ ਆਧੁਨਿਕ ਜਾਣਕਾਰੀ ਨਾਲ ਭਰਪੂਰ ਤੇ ਪੂਰੇ ਵਿਗਿਆਨਕ ਨੁਕਤਿਆਂ ਨੂੰ ਅਪਣਾ ਕੇ ਖੇਤੀ ਕਰਦਾ ਹੈ
ਨਾਸਿਕ ਜ਼ਿਲ੍ਹੇ ਦਾ ਕਿਸਾਨ ਸੰਜੇ ਸਾਠੇ ਉਹ ਕਿਸਾਨ ਹੈ ਜਿਸ ਨੂੰ ਕੇਂਦਰੀ ਖੇਤੀ ਮੰਤਰਾਲੇ ਨੇ 2010 ‘ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਫੇਰੀ ਮੌਕੇ ਖੇਤੀ ਸਬੰਧੀ ਓਬਾਮਾ ਨਾਲ ਗੱਲਬਾਤ ਕਰਨ ਲਈ ਚੁਣਿਆ ਸੀ ਹੁਣ ਸਾਠੇ ਨੂੰ ਸਾਢੇ ਸੱਤ ਕੁਇੰਟਲ ਪਿਆਜ ਬਦਲੇ ਸਿਰਫ਼ 1064 ਰੁਪਏ ਮਿਲੇ ਹਨ
ਪ੍ਰਤੀ ਕਿੱਲੋ ਇਹ ਕੀਮਤ 1.40 ਰੁਪਏ ਬਣਦੀ ਹੈ ਉਸ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਇਹ ਰਾਸ਼ੀ ਪ੍ਰਧਾਨ ਮੰਤਰੀ ਆਫ਼ਤ ਰਾਹਤ ਯੋਜਨਾ ਲਈ ਭੇਜ ਦਿੱਤੀ ਭਾਵੇਂ ਸਾਠੇ ਨੇ ਕੋਈ ਧਰਨਾ ਨਹੀਂ ਦਿੱਤਾ ਤੇ ਨਾ ਹੀ ਸੰਸਦ ਤੱਕ ਮਾਰਚ ਕੀਤਾ ਹੈ ਪਰ ਪਿਆਜ ਦੀ ਕੀਮਤ ਕਿਸਾਨਾਂ ਦਾ ਦਰਦ ਜ਼ਰੂਰ ਪੇਸ਼ ਕਰਦੀ ਹੈ ਸਾਠੇ ਵਰਗੇ ਲੱਖਾਂ ਕਿਸਾਨ ਹਨ ਜਿਨ੍ਹਾਂ ਨੂੰ ਜਾਂ ਤਾ ਫਸਲ ਦਾ ਪੂਰਾ ਭਾਅ ਨਹੀਂ ਮਿਲਦਾ ਜਾਂ ਫਿਰ ਕੁਦਰਤੀ ਆਫ਼ਤ ਅਜਿਹੀ ਮਾਰ ਮਾਰਦੀ ਹੈ ਕਿ ਲਾਗਤ ਮੁੱਲ ਵੀ ਨਹੀਂ ਮੁੜਦਾ ਸਰਕਾਰ ਦਾ ਸਿਸਟਮ ਇਹ ਹੈ ਕਿ ਘੱਟ ਭਾਅ ਲਈ ਕੋਈ ਮੁਆਵਜ਼ਾ ਵੀ ਨਹੀਂ ਹੈ ਕਿਸਾਨ ਸਰਕਾਰ ਦੇ ਰਹਿਮ ‘ਤੇ ਜਿਉਂਦਾ ਹੈ ਜੇਕਰ ਕੁਦਰਤੀ ਆਫ਼ਤ ਲਈ ਮੁਆਵਜ਼ਾ ਵੀ ਮਿਲਦਾ ਹੈ ਤਾਂ ਕਈ ਕਿਸਾਨਾਂ ਨੂੰ ਪ੍ਰਤੀ ਏਕੜ 50 ਤੋਂ 100 ਰੁਪਏ ਦੇ ਵੀ ਚੈੱਕ ਮਿਲਦੇ ਹਨ ਫਸਲੀ ਬੀਮਾ ਯੋਜਨਾ ਸਿਰਫ਼ ਚਿੱਟਾ ਹਾਥੀ ਬਣ ਕੇ ਹੀ ਨਹੀਂ ਰਹਿ ਗਈ
ਸਗੋਂ ਇਸ ਨਾਲ ਨਿੱਜੀ ਕੰਪਨੀਆਂ ਹੋਰ ਧਨਾਢ ਹੋ ਰਹੀਆਂ ਹਨ ਸਰਕਾਰੀ ਯੋਜਨਾਵਾਂ ‘ਚ ਕਿਸਾਨਾਂ ਦੀ ਭਲਾਈ ਲਈ ਦਾਅਵੇ ਤਾਂ ਲੰਮੇ ਚੌੜੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਵੱਲ ਧਿਆਨ ਨਹੀਂ ਦਿੱਤਾ ਗਿਆ ਸਿਰਫ਼ ਕਰਜ਼ਾ ਮੁਆਫ਼ੀ ਤੇ ਬਿਜਲੀ ਪਾਣੀ ਮੁਫ਼ਤ ਦੀ ਸਹੂਲਤ ਹੀ ਖੇਤੀ ਸੰਕਟ ਦਾ ਹੱਲ ਨਹੀਂ ਸਗੋਂ ਕਿਸਾਨਾਂ ਨੂੰ ਜਿਣਸਾਂ ਦਾ ਸਹੀ ਭਾਅ ਦੇਣ ਦੀ ਜ਼ਰੂਰਤ ਹੈ ਦੇਸ਼ ਅੰਦਰ ਬੁਲੇਟ ਟਰੇਨਾਂ ਦਾ ਜ਼ਮਾਨਾ ਆ ਗਿਆ ਹੈ, ਏਅਰਪੋਰਟਾਂ ਧੜਾਧੜ ਬਣ ਰਹੀਆਂ ਹਨ, ਵਿਦੇਸ਼ਾਂ ਵਰਗੀਆਂ 4-6 ਲੇਨ ਸੜਕੀ ਮਾਰਗ ਬਣ ਰਹੇ ਹਨ ਪਰ ਖੇਤੀ ਦੀ ਹਾਲਤ ਤਰਸਯੋਗ ਹੋ ਗਈ ਹੈ ਅਜੇ ਵੀ ਕਿਸਾਨਾਂ ਨੂੰ ਵਾਜ਼ਬ ਮੰਗਾਂ ਲਈ ਸੰਸਦ ਸਾਹਮਣੇ ਧਰਨੇ ਦੇਣ ਲਈ ਪੁਲਿਸ ਡਾਂਗਾਂ ਖਾਣੀਆਂ ਪੈਂਦੀਆਂ ਹਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਪੂਰਾ ਹੋਵੇ ਨਾ ਹੋਵੇ
ਪਰ ਉਨ੍ਹਾਂ ਦੇ ਲਾਗਤ ਖਰਚੇ ਕੱਢਣ ਲਈ ਜ਼ਰੂਰ ਕੋਈ ਠੋਸ ਨੀਤੀਆਂ ਤੇ ਪ੍ਰੋਗਰਾਮ ਬਣਨੇ ਚਾਹੀਦੇ ਹਨ ਇਹ ਤਾਂ ਸਾਠੇ ਦੀ ਹਿੰਮਤ ਹੈ ਕਿ ਉਹ ਘਾਟੇ ਨੂੰ ਸਹਿਣ ਕਰ ਰਿਹਾ ਹੈ ਤੇ ਬੜੇ ਤਰੀਕੇ ਨਾਲ ਆਪਣੇ ਗੁੱਸੇ ਤੇ ਰੋਸ ਨੂੰ ਜ਼ਾਹਿਰ ਕਰ ਰਿਹਾ ਹੈ, ਨਹੀਂ ਤਾਂ ਹਜ਼ਾਰਾਂ ਕਿਸਾਨ ਖੇਤਾਂ ‘ਚ ਫਾਹੇ ਲਾ ਕੇ ਹੀ ਆਪਣੇ ਦੁੱਖ ਨੂੰ ਮੁਕਾਉਂਦੇ ਹਨ ਸਰਕਾਰ ਨੂੰ ਇਸ ਮਾਮਲੇ ‘ਚ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।