ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਗਹਿਲੋਤ ਤੇ ਪਾਇਲਟ ਦੇ ਖੇਮੇ ਆਹਮੋ-ਸਾਹਮਣੇ
ਜੈਪੁਰ |ਰਾਜਸਥਾਨ ਚੋਣਾਂ ਦੇ ਨਤੀਜੇ ਹਾਲੇ ਨਹੀਂ ਆਏ ਹਨ ਪਰ ਸੀਐੱਮ ਅਹੁਦੇ ਦੀ ਰੇਸ ਸਬੰਧੀ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਦੇ ਖੇਮੇ ਦਰਮਿਆਨ ਦੀ ਤਕਰਾਰ ਸਾਹਮਣੇ ਆਉਣ ਲੱਗੀ ਹੈ ਦਰਅਸਲ ਵੋਟਿੰਗ ਤੋਂ ਬਾਅਦ ਤਮਾਮ ਐਗਜਿਟ ਪੋਲ ਦੇ ਮੁਤਾਬਿਕ ਕਾਂਗਰਸ ਸੂਬੇ ‘ਚ ਸਰਕਾਰ ਬਣਾਉਂਦੇ ਹੋਏ ਦਿਸ ਰਹੀ ਹੈ ਇਹੀ ਵਜ੍ਹਾ ਹੈ ਕਿ ਦੋਵੇਂ ਪੱਖ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਬਣਾਉਣ ‘ਚ ਜੁਟ ਗਿਆ ਹੈ ਇਸ ਕ੍ਰਮ ‘ਚ ਜੈਪੁਰ ਸਿਵਲ ਲਾਇੰਸ ਤੋਂ ਕਾਂਗਰਸੀ ਉਮੀਦਵਾਰ ਤੇ ਜੈਪੁਰ ਸ਼ਹਿਰ ਜ਼ਿਲ੍ਹਾ ਕਾਂਗਰਸ ਦੇ ਮੁਖੀ ਪ੍ਰਤਾਪ ਸਿੰਘ ਖਾਚਰਿਵਆਵਾਸ ਦੇ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੇ ਸੂਬੇ ਦੀ ਰਾਜਨੀਤਿਕ ‘ਚ ਹਲਚਲ ਵਧਾ ਦਿੱਤਾ ਹੈ ਸ਼ਨਿੱਚਰਵਾਰ ਨੂੰ ਵਾਇਰਲ ਹੋਏ ਇੱਕ ਵੀਡੀਓ ‘ਚ ਖਾਚਰਿਆਵਾਸ ਕਹਿ ਰਹੇ ਹਨ, ‘ਸਾਡੇ ਆਗੂ ਰਾਹੁਲ ਗਾਂਧੀ ਹਨ, ਉਹ ਜੋ ਕਹਿਣਗੇ ਉਹ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ ਮੈਂ ਅਖਬਾਰ ਦੇ ਪੰਨਿਆਂ ‘ਚ ਪੜ੍ਹਿਆ ਕਿ ਗਹਿਲੋਤ ਸਾਹਿਬ ਨੇ ਮੁੱਖ ਮੰਤਰੀ ਅਹੁਦੇ ਲਈ ਪੰਜ ਵਿਅਕਤੀਆਂ ਦੇ ਨਾਂਅ ਦਿੱਤੇ ਹਨ ਉਹ ਸੀਨੀਅਰ ਲੀਡਰ ਹਨ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ ਪਰ ਇਸ ਸਬੰਧੀ ਫੈਸਲਾ ਨਹੀਂ ਕਰ ਸਕਦੇ ਮੁੱਖ ਮੰਤਰੀ ਕੌਣ ਹੋਵੇਗਾ ਇਸ ‘ਤੇ ਰਾਹੁਲ ਗਾਂਧੀ ਤੇ ਵਿਧਾਈ ਕਮੇਟੀ ਫੈਸਲਾ ਕਰੇਗੀ Congress
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।