ਡਾਕਟਰਾਂ ਨੇ ਕਿਹਾ ” ਤਿੰਨ ਦਿਨ ਇੱਕ ਵੀ ਸ਼ਬਦ ਨਹੀਂ ਬੋਲਣਾ”
ਚੰਡੀਗੜ੍ਹ। ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਬੋਲ ਨਹੀਂ ਸਕਣਗੇ। ਪਿਛਲੇ ਕੁੱਝ ਸਮੇਂ ਤੋਂ ਸਿੱਧੂ ਲਗਾਤਾਰ ਚੋਣ ਰੈਲੀਆਂ ਅਤੇ ਪਰੈਸ ਕਾਨਫਰੰਸਾਂ ਨੂੰ ਸੰਬੋਧਨ ਕਰਦੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਗਰੰਥੀਆਂ ਬੈਠਣ ਕਾਰਨ ਬੋਲਣ ਤੋਂ ਅਸਮਰੱਥ ਹੋ ਗਏ। ਨਵਜੋਤ ਸਿੱਧੂ ਨੂੰ ਡਾਕਟਰਾਂ ਨੇ ਫਲਾਂ ਅਤੇ ਸਬਜੀਆਂ ਦੇ ਜੂਸ ਦਾ ਲਗਾਤਾਰ ਸੇਵਨ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਤਿੱਨ ਹਫਤਿਆਂ ਤੋਂ ਸਿੱਧੂ ਵੱਲੋਂ 70 ਤੋਂ ਵੱਧ ਰੈਲੀਆਂ ਅਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਸੀ, ਜਿਸ ਨਾਲ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੇ ਗਲੇ ਵਿੱਚ ਕਾਫੀ ਜ਼ਖਮ ਹੋ ਗਏ ਸਨ ਅਤੇ ਆਵਾਜ਼ ਗਰੰਥੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆਂ ਸੀ। ਡਾਕਟਰਾਂ ਨੇ ਸਿੱਧੂ ਨੂੰ ਪੂਰਾ ਆਰਾਮ ਕਰਨ ਲਈ ਦੀ ਸਲਾਹ ਦਿੱਤੀ ਸੀ। ਡਾਕਟਰਾਂ ਨੇ ਹੁਣ ਫਿਰ ਸਿੱਧੂ ਨੂੰ ਤਿੰਨ ਦਿਨ ਹੋਰ ਬੋਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।