ਇੰਟਰਪੋਲ ਦੇ ਨੋਟਿਸ ਤੋਂ ਬਾਅਦ ਦੁਬਈ ‘ਚ ਹੋਇਆ ਸੀ ਗ੍ਰਿਫ਼ਤਾਰ
ਨਵੀਂ ਦਿੱਲੀ | ਅਗਸਤਾ ਵੇਸਟਲੈਂਡ ਮਾਮਲੇ ‘ਚ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸ਼ੀਅਨ ਮਿਸ਼ੇਲ ਨੂੰ ਪੰਜ ਦਿਨਾਂ ਦੀ ਸੀਬੀਆਈ ਕਸਟੱਡੀ ‘ਚ ਭੇਜਿਆ ਗਿਆ ਬੁੱਧਵਾਰ ਨੂੰ ਦਿੱਲੀ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਮਿਸ਼ੇਲ ਨੂੰ ਪੇਸ਼ ਕੀਤਾ ਗਿਆ, ਜਿੱਥੇ ਬਹਿਸ ਤੋਂ ਬਾਅਦ ਕੋਰਟ ਨੇ ਪੰਜ ਦਿਨਾਂ ਦੀ ਕਸਟਡੀ ‘ਚ ਭੇਜਣ ਦਾ ਆਦੇਸ਼ ਦਿੱਤਾ ਲੰਮੇ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਤੋਂ ਬਾਅਦ ਮੰਗਲਵਾਰ ਰਾਤ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਰਾਤ ਭਰ ਸੀਬੀਆਈ ਹੈੱਡਕੁਆਰਟਰ ‘ਚ ਰੱਖਿਆ ਗਿਆ ਬੁੱਧਵਾਰ ਦੁਪਹਿਰ ਕੋਰਟ ‘ਚ ਪੇਸ਼ੀ ਤੋਂ ਪਹਿਲਾਂ ਮਿਸ਼ੇਲ ਤੋਂ ਸੀਬੀਆਈ ਅਧਿਕਾਰੀਆਂ ਨੇ ਲੰਮੀ ਪੁੱਛਗਿੱਛ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ