ਦਰਸ਼ਨ ਲਈ ਸਮੂਹ ‘ਚ ਆਏ ਸ਼ਰਧਾਲੂਆਂ ‘ਤੇ ਲਾਗੂ ਨਹੀਂ ਹੋਵੇਗੀ ਰੋਕ
ਸਬਰੀਮਾਲਾ, ਏਜੰਸੀ। ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ ‘ਚ ਮਹਿਲਾਵਾਂ ਦੇ ਪ੍ਰਵੇਸ਼ ਖਿਲਾਫ਼ ਸ਼ਰਧਾਲੂਆਂ ਦੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਪੰਬਾ, ਇਲਾਵੁੰਕਲ, ਨਿਲਾਕੱਲ ਅਤੇ ਸਾਨਨਿਦਾਨਮ ‘ਚ ਰੋਕ ਨੂੰ ਅੱਠ ਦਸੰਬਰ ਤੱਕ ਲਈ ਵਧਾ ਦਿੱਤਾ ਹੈ। ਪੱਤਨਮਤਿੱਟਾ ਦੇ ਜ਼ਿਲ੍ਹਾ ਅਧਿਕਾਰੀ ਪੀਬੀ ਨੂਹ ਨੇ ਮੰਗਲਵਾਰ ਸ਼ਾਮ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਿਸ ਨਿਰੀਕਸ਼ਕ ਅਤੇ ਕਾਰਜਕਾਰੀ ਮਜਿਸਟਰੇਟ ਦੀ ਰਿਪੋਰਟ ਮਿਲਣ ਤੋਂ ਬਾਅਦ ਰੋਕ ਨੂੰ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਇਹ ਰੋਕ ਭਜਨ ਕੀਰਤਨ ਦੌਰਾਨ ਭਗਵਾਨ ਅਯੱਪਾ ਦੇ ਦਰਸ਼ਨ ਲਈ ਸਮੂਹ ‘ਚ ਆਏ ਸ਼ਰਧਾਲੂਆਂ ‘ਤੇ ਲਾਗੂ ਨਹੀਂ ਹੋਵੇਗੀ। ਕੇਰਲ ਦੇ ਰਾਜਪਾਲ ਜੱਜ (ਰਿਟਾਇਰਡ) ਪੀ. ਸਦਾਸ਼ਿਵਮ ਨੇ ਹਾਲਾਂਕਿ ਦੋ ਦਸੰਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਇੱਕ ਪ੍ਰਤੀਨਿਧੀਮੰਡਲ ਨੂੰ ਸਬਰੀਮਾਲਾ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਰੋਕ ਦੇ ਮੁੱਦੇ ‘ਤੇ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨਾਲ ਚਰਚਾ ਕਰਨ ਦਾ ਭਰੋਸਾ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ