ਕੰਗਾਰੂਆਂ ਵਿਰੁੱਧ ਭਾਰਤ ਦੀ ਬਾਦਸ਼ਾਹਤ ਦਾਅ ‘ਤੇ
ਨਵੀਂ ਦਿੱਲੀ, 4 ਦਸੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਪਹਿਲਾ ਟੈਸਟ ਮੈਚ 6 ਦਸੰਬਰ ਤੋਂ ਐਂਡਲੇਡ ‘ਚ ਖੇਡਿਆ ਜਾਣਾ ਹੈ ਇਸ ਅਹਿਮ ਮੁਕਾਬਲੇ ਤੋਂ ਪਹਿਲਾਂ ਟੀਮ ਇੰਡੀਆ ਆਪਣੀਆਂ ਕਮਜ਼ੋਰਆ ‘ਤੇ ਪਾਰ ਪਾਉਣ ਲਈ ਪੂਰਾ ਮੁੜ੍ਹਕਾ ਵਹਾ ਰਹੀ ਹੈ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤਾਂ ਇਸ ਟੈਸਟ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਤੋਂ ਪਾਰ ਪਾਉਂਦੇ ਹੋਏ ਆਪਣੀ ਕਮਾਨ ‘ਚ ਨਵੇਂ ਤੀਰ ਜੋੜਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ
ਕੋਹਲੀ ਦਾ ਵਿਰਾਟ ਪਲਾਨ
ਵਿਰਾਟ ਕੋਹਲੀ ਟੈਸਟ ਲੜੀ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਵੱਡੇ ਸ਼ਾਟ ਲਗਾਉਂਦੇ ਨਜ਼ਰ ਆਏ ਆਸਟਰੇਲੀਆ ਦੇ ਮੈਦਾਨ ਭਾਰਤੀ ਮੈਦਾਨਾਂ ਦੇ ਮੁਕਾਬਲੇ ਜ਼ਿਆਦਾ ਵੱਡੇ ਹਨ ਤਾਂ ਅਜਿਹੇ ‘ਚ ਕੋਹਲੀ ਦੋ ਫੀਲਡਰਾਂ ਦਰਮਿਆਨ ਗੈਪ ਦਾ ਫਾਇਦਾ ਉਠਾਉਣ ਲਈ ਅਭਿਆਸ ਸੈਸ਼ਨ ‘ਚ ਇਸ ਤਰ੍ਹਾਂ ਦੇ ਵੱਡੇ ਸ਼ਾਟਸ ਦੀਆਂ ਤਿਆਰੀਆਂ ਕਰਦੇ ਦਿਸੇ
ਵੈਸੇ ਕੋਹਲੀ ਹਮੇਸ਼ਾ ਹੀ ਕਹਿੰਦੇ ਰਹੇ ਹਨ ਕਿ ਉਹ ਛੱਕੇ ਲਾਉਣਾ ਪਸੰਦ ਨਹੀਂ ਕਰਦੇ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਉਹ ਮੈਦਾਨੀ ਸ਼ਾਟ ਲਾ ਕੇ ਜਾਂ ਫਿਰ ਚੌਕੇ ਲਾ ਕੇ ਦੌੜਾਂ ਬਣਾ ਸਕਦੇ ਹਨ ਤਾਂ ਫਿਰ ਵੱਡੇ ਸ਼ਾਟ ‘ਤੇ ਰਿਸਕ ਲੈਣ ਦੀ ਕੀ ਲੋੜ ਹੈ ਆਸਟਰੇਲੀਆਈ ਮੈਦਾਨਾਂ ਨੂੰ ਦੇਖਦੇ ਹੋਏ ਕੋਹਲੀ ਹੁਣ ਵੱਡੇ ਸ਼ਾਟਸ ਦਾ ਅਭਿਆਸ ਕਰ ਰਹੇ ਹਨ ਟੈਸਟ ਲੜੀ ਲਈ ਇਹ ਕੋਹਲੀ ਦਾ ਵਿਰਾਟ ਪਲਾਨ ਲੱਗਦਾ ਹੈ
ਗੇਂਦਬਜ਼ਾਂ ਨੇ ਵੀ ਵਹਾਇਆ ਮੁੜਕਾ
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦੀ ਫੌਜ ਵੀ ਨੈੱਟਸ ‘ਤੇ ਮੁੜਕਾ ਵਹਾਉਂਦੀ ਨਜਰ ਆਈ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੇ ਆਪਣੀ ਗੇਂਦਬਾਜ਼ੀ ਦੀ ਧਾਰ ਅਤੇ ਰਫ਼ਤਾਰ ਦੇ ਨਾਲ ਆਪਣੀ ਲਾਈਨ ਐਂਡ ਲੈਂਥ ਨੂੰ ਸਹੀ ਰੱਖਣ ਲਈ ਅਭਿਆਸ ਕੀਤਾ
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਸਟਰੇਲੀਆ ਦੀ ਧਰਤੀ ‘ਤੇ ਕਦੇ ਵੀ ਟੈਸਟ ਲੜੀ ਨਹੀਂ ਜਿੱਤ ਸਕੀ ਹੈ ਇਸ ਵਾਰ ਭਾਰਤੀ ਟੀਮ ਕੋਲ ਜਿੱਤ ਨਾਲ ਇਤਿਹਾਸ ਬਦਲਣ ਦਾ ਸੁਨਹਿਰਾ ਮੌਕਾ ਹੈ ਕਿਉਂਕਿ ਆਸਟਰੇਲੀਆ ਦੇ ਕਪਤਾਨ ਸਟੀਵ ਸਮਿੱਥ ਅਤੇ ਉਪਕਪਤਾਨ ਡੇਵਿਡ ਵਾਰਨਰ ਪਾਬੰਦੀ ਕਾਰਨ ਟੀਮ ਤੋਂ ਬਾਹਰ ਹਨ ਅਤੇ ਟੀਮ ਨੂੰ ਬੱਲੇਬਾਜ਼ੀ ਪੱਖੋਂ ਜ਼ਿਆਦਾ ਮਜ਼ਬੂਤ ਨਹੀਂ ਮੰਨਿਆ ਜਾ ਰਿਹਾ
ਕੰਗਾਰੂਆਂ ਵਿਰੁੱਧ ਭਾਰਤ ਦੀ ਬਾਦਸ਼ਾਹਤ ਦਾਅ ‘ਤੇ
ਭਾਰਤ ਦੀ 6 ਦਸੰਬਰ ਨੂੰ ਆਸਟਰੇਲੀਆ ਵਿਰੁੱਧ ਸ਼ੁਰੂ ਹੋ ਰਹੀ 4 ਕ੍ਰਿਕਟ ਟੇਸਟ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ ਅਤੇ ਇਸ ਲੜੀ ‘ਚ ਟੈਸਟ ਕ੍ਰਿਕਟ ‘ਚ ਭਾਰਤ ਦਾ ਨੰਬਰ ਸਥਾਨ ਵੀ ਦਾਅ ‘ਤੇ ਲੱਗ ਸਕਦਾ ਹੈ ਹਾਲਾਂਕਿ ਭਾਰਤ ਨੂੰ ਆਪਣੀ ਬਾਦਸ਼ਾਹਤ ਬਰਕਰਾਰ ਰੱਖਣ ਲਈ ਜ਼ਿਆਦਾ ਮਸ਼ੱਕਤ ਦੀ ਲੋੜ ਨਹੀਂ ਹੈ ਆਸ ਟਰੇਲੀਆਈ ਟੀਮ ਫਿਲਹਾਲ ਆਈਸੀਸੀ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਚੱਲ ਰਹੀ ਹੈ ਕੰਗਾਰੂ ਜੇਕਰ 4-0 ਨਾਲ ਜਿੱਤ ਦਰਜ ਕਰਦੇ ਹਨ ਤਾਂ ਹੀ ਉਹ ਭਾਰਤ ਨੂੰ ਪਛਾੜ ਕੇ ਟੈਸਟ ਰੈਂਕਿੰਗ ‘ਚ ਨੰਬਰ ਇੱਕ ਬਣ ਸਕਣਗੇ ਅਤੇ ਜੇਕਰ ਭਾਰਤ ਨੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਣੀ ਹੈ ਤਾਂ ਉਸਨੂੰ 4 ਵਿੱਚੋਂ ਸਿਰਫ਼ ਇੱਕ ਟੈਸਟ ਮੈਚ ਡਰਾਅ ਕਰਾਉਣ ਕਰਾਉਣਾ ਹੀ ਕਾਫ਼ੀ ਹੈ ਹਾਲਾਂਕਿ ਆਸਟਰੇਲੀਆ ਜੇਕਰ 3-0 ਨਾਲ ਜਿੱਤਦਾ ਹੈ ਤਾ ਕੋਹਲੀ ਦੀ ਟੀਮ ਦੇ 109 ਅੰਕ ਰਹਿਣਗੇ ਜਦੋਂਕਿ ਮੇਜ਼ਬਾਨ ਟੀਮ ਦੇ 108 ਅੰਕ ਨਾਲ ਦੂਸਰੇ ਸਥਾਨ ‘ਤੇ ਆ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।