ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ

ਪੰਜ ਦੀ ਮੌਤ, ਕਈ ਜਖ਼ਮੀ

ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ ‘ਚ ਝਾਂਸੀ ਦੇ ਸੀਪਰੀ ਬਜ਼ਾਰ ਥਾਣਾ ਖ਼ੇਤਰ ‘ਚ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਸੋਮਵਾਰ ਸਵੇਰੇ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਗੰਭਰ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਸ਼ਰਧਾਲੂ ਰਤਨਗੜ੍ਹ ਦੇ ਇੱਕ ਧਾਰਮਿਕ ਸਥਾਨ ‘ਤੇ ਜਾ ਰਹੇ ਸਨ ਇਸੇ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਦੇ ਸਮੇਂ ਟਰਾਲੀ ‘ਚ ਲਗਭਗ 20 ਜਣੇ ਸਵਾਰ ਸਨ। ਟਰੱਕ ਦੀ ਟੱਕਰ ਨਾਲ ਟਰਾਲੀ ਪਲਟ ਗਈ ਤੇ ਪੰਜ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਬਾਕੀ ਗੰਭੀਰ ਰੂਪ ‘ਚ ਜਖ਼ਮੀ ਹੋ ਗਏ। (Accident)

ਹਾਦਸੇ ਦੀ ਸੂਚਨਾ ਮਿਲਦੇ ਹਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਖ਼ਮੀਆਂ ਨੂੰ ਕੱਢਿਆ ਤੇ ਇਲਾਜ਼ ਲਈ ਮੈਡੀਕਲ ਕਾਲਜ ਭੇਜਿਆ। ਮ੍ਰਿਤਕਾਂ ‘ਚ ਲਗਗ ਕਰਨ ਸਿੰਘ ਯਾਦਵ (45), ਹਰੀ ਸਿੰਘ ਯਾਂਦਵ (40), ਪਰਮਾਨੰਦ ਕੁਸ਼ਵਾਹਾ (60) ਨਿਵਾਸੀ ਪਜਨਪੁਰਾ ਮੱਧ ਪ੍ਰਦੇਸ਼, ਮੇਵਾ ਵੰਸ਼ਕਾਰ (50) ਨਿਵਾਸੀ ਸੇਸਾ ਪੁੰਛ ਤੇ ਗਿਆਦੀਨ ਵੰਸ਼ਕਾਰ (60) ਨਿਵਾਸੀ ਅਸਾਟੀ ਮੱਧ ਪ੍ਰਦੇਸ਼ ਸ਼ਾਮਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here