ਵਿਨੇਸ਼, ਸਾਕਸ਼ੀ ਨੇ ਜਿੱਤਿਆ ਸੋਨਾ

ਵਿਨੇਸ਼ ਨੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ

ਗੋਂਡਾ(ਉੱਤਰ ਪ੍ਰਦੇਸ਼), 1 ਦਸੰਬਰ

ਦੇਸ਼ ਦੀਆਂ ਦੋ ਮੋਢੀ ਮਹਿਲਾ ਪਹਿਲਵਾਨਾਂ ਵਿਨੇਸ਼ ਫੋਗਾਟ (57 ਕਿਗ੍ਰਾ) ਅਤੇ ਸਾਕਸ਼ੀ ਮਲਿਕ (62 ਕਿਗ੍ਰਾ) ਨੇ ਇੱਥੇ ਸਮਾਪਤ ਟਾਟਾ ਮੋਟਰਜ਼ 62ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਭਾਰ ਵਰਗ ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਇਸ ਸਾਲ ਰਾਸ਼ਟਰੀ ਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਵਿਨੇਸ਼ ਨੇ ਆਪਣੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ ਕੂਹਣੀ ਦੀ ਸੱਟ ਕਾਰਨ ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਨਾ ਲੈ ਸਕਣ ਵਾਲੀ ਵਿਨੇਸ਼ ਇਸ ਤੋਂ ਪਹਿਲਾਂ 2012 ਤੋਂ 2016 ਦਰਮਿਆਨ ਵੱਖ ਵੱਖ ਭਾਰ ਵਰਗ ‘ਚ ਲਗਾਤਾਰ ਪੰਜ ਵਾਰ ਇਹ ਖ਼ਿਤਾਬ ਜਿੱਤ ਚੁੱਕੀ ਹੈ

 
ਵਿਨੇਸ਼ ਆਮ ਤੌਰ ‘ਤੇ 50 ਕਿ ਗ੍ਰਾ ਵਰਗ ‘ਚ ਹਿੱਸਾ ਲੈਦੀ ਹੈ ਪਰ ਰਾਸ਼ਟਰੀ ਚੈਂਪੀਅਨਸਿਪ ‘ਚ ਉਹ 57 ਕਿ ਗ੍ਰਾ ਵਰਗ ‘ਚ ਨਿੱਤਰੀ ਵਿਨੇਸ਼ ਨੇ ਕਿਹਾ ਕਿ ਮੈਂ ਅਗਲੇ ਸੀਜ਼ਨ ਤੋਂ ਪਹਿਲਾਂ ਕੁਝ ਮੁਕਾਬਲੇ ਵਾਲੇ ਮੈਚ ਚਾਹੁੰਦੀ ਸੀ ਅਤੇ ਇਸ ਕਾਰਨ ਮੈਂ 57 ਕਿ ਗ੍ਰਾ ਵਰਗ ‘ਚ ਕਿਸਮਤ ਅਜਮਾਉਣਦਾ ਫੈਸਲਾ ਕੀਤਾ ਪੂਰੇ ਟੂਰਨਾਮੈਂਟ ਦੌਰਾਨ ਮੈਨੂੰ ਦਰਦ ਨਹੀਂ ਹੋਈ ਅਤੇ ਇਹ ਮੇਰੇ ਲਈ ਕਾਫ਼ੀ ਸਕਾਰਾਤਮਕ ਗੱਲ ਰਹੀ ਕਿਉਂਕਿ ਮੈਂ ਆਪਣੇ ਤੋਂ ਉੱਚੀ ਕੈਟੇਗਰੀ ‘ਚ ਹਿੱਸਾ ਲੈ ਰਹੀ ਸੀ

 
ਵਿਨੇਸ਼ ਨੇ ਪਹਿਲੇ ਗੇੜ ‘ਚ ਚੰਡੀਗੜ੍ਹ ਦੀ ਨੀਤੂ ਨੂੰ 13-2 ਨਾਲ ਫਿਰ ਕਰਨਾਟਕ ਦੀ ਸ਼ਵੇਤਾ ਨੂੰ 8-0 ਨਾਲ, ਕੁਆਰਟਰ ਫਾਈਨਲ ‘ਚ ਹਰਿਆਣਾ ਦੀ ਮਨੀਸ਼ਾ ਨੂੰ , ਸੈਮੀਫਾਈਨਲ ‘ਚ ਹਰਿਆਣੀ ਦੀ ਹੀ ਰਵਿਤਾ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਫਾਈਨਲ ‘ਚ ਵਿਨੇਸ਼ ਦਾ ਸਾਹਮਣਾ ਬਬੀਤਾ ਨਾਲ ਹੋਇਆ ਅਤੇ ਵਿਨੇਸ਼ ਨੇ ਢਾਈ ਮਿੰਟ ‘ਚ 10-0 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ

 

ਸਾਕਸ਼ੀ ਨੇ ਬਿਨਾਂ ਕੋਈ ਅੰਕ ਗੁਆਇਆਂ ਖ਼ਿਤਾਬ ਜਿੱਤਿਆ

ਰਿਓ ਓਲੰਪਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਨੇ ਬਿਨਾਂ ਕੋਈ ਅੰਕ ਗੁਆਇਆਂ ਖ਼ਿਤਾਬ ਜਿੱਤਿਆ ਫਾਈਨਲ ‘ਚ ਉਸਦੀ ਵਿਰੋਧੀ ਅਨੀਤਾ ਸੱਟ ਕਾਰਨ ਸਿਰਫ਼ 25 ਸੈਕਿੰਡ ਮੈਟ ‘ਤੇ ਬਿਤਾ ਸਕੀ

 

ਸਾਕਸ਼ੀ ਨੇ ਫਾਈਨਲ ਤੋਂ ਬਾਅਦ ਕਿਹਾ ਕਿ ਇਹ ਮੇਰੇ ਲਈ ਵੱਡੀ ਸਫ਼ਲਤਾ ਨਹੀਂ ਹੈ ਪਰ ਮੈਂ ਇਸ ਨੂੰ ਮੰਨਦੀ ਹਾਂ ਮੇਰੇ ਲਈ ਮੁਕਾਬਲਾ ਨਹੀਂ ਸੀ ਕਿਉਂਕਿ ਮੇਰੇ ਸਾਹਮਣੇ ਜ਼ਿਆਦਾ ਜੂਨੀਅਰ ਖਿਡਾਰੀ ਸਨ ਪਰ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਚੰਗਾ ਹੁੰਦਾ ਹੈ ਹੁਣ ਮੈਂ ਅਗਲੇ ਸੀਜ਼ਨ ‘ਚ ਏਸ਼ੀਆਈ ਚੈਂਪੀਅਨਸ਼ਿਪ ‘ਚ ਸਫ਼ਲਤਾ ਨਾਲ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ 55 ਕਿ ਗ੍ਰਾ ‘ਚ ਪਿੰਕੀ ਨੇ ਅਤੇ 72 ਕਿ ਗ੍ਰਾ ‘ਚ ਕਿਰਨ ਬਿਸ਼ਨੋਈ ਨੇ ਖ਼ਿਤਾਬ ਆਪਣੇ ਨਾਂਅ ਕੀਤੇ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।