ਧੋਨੀ ਬਣੇ ਝਾਰਖੰਡ ਦੇ ਨੰਬਰ 1 ਕਰਦਾਤਾ,ਅਵਾਰਡ ਦੀ ਬਜਾਏ ਪਹੁੰਚੇ ਖਿ਼ਤਾਬ ਲਈ

12 ਕਰੋੜ  ਰੁਪਏ ਦੀ ਭਰੀ ਰਿਟਰਨ

 to 
 
ਰਾਂਚੀ, 1 ਦਸੰਬਰ
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਖਿਡਾਰੀ ਐਮਐਸ ਧੋਨੀ ਇਸ ਸਾਲ ਝਾਰਖੰਡ ਦੇ ਸਭ ਤੋਂ ਵੱਡੇ ਕਰਦਾਤਾ ਬਣ ਗਏ ਹਨ ਇਨਕਮ ਟੈਕਸ ਵਿਭਾਗ ਨੇ ਕਰਦਾਤਾਵਾਂ ਨੂੰ ਸਨਮਾਨਤ ਕਰਨ ਵਾਲੇ ਇੱਕ ਪ੍ਰੋਗਰਾਮ ‘ਚ ਇਹ ਐਲਾਨ ਕੀਤਾ ਹਾਲਾਂਕਿ ਇਸ ਦੌਰਾਨ ਧੋਨੀ ਟੈਨਿਸ ਟੂਰਨਾਮੈਂਟ ਖੇਡਣ ਕਾਰਨ ਇੱਥੇ ਸਨਮਾਨ ਹਾਸਲ ਕਰਨ ਨਹੀਂ ਪਹੁੰਚ ਸਕੇ ਧੋਨੀ ਨੇ ਸਾਲ 2017-18 ਵਿੱਤੀ ਸਾਲ ‘ਚ 12.17 ਕਰੋੜ ਰੁਪਹੇ ਦਾ ਟੈਕਸ ਦਿੱਤਾ ਹੈ ਪਿਛਲੇ ਸਾਲ ‘ਚ ਧੋਨੀ ਨੇ 10.93 ਕਰੋੜ ਰੁਪਏ ਦਾ ਟੈਕਸ ਭਰਿਆ ਸੀ ਪਰ ਉਸ ਅੱਵਲ ਨੰਬਰ ‘ਤੇ ਨਹੀਂ ਸਨ ਧੋਨੀ ਝਾਰਖੰਡ ਰਾਜ ‘ਚ ਨਿੱਜੀ ਕੈਟੇਗਰੀ ‘ਚ ਟਾਪ ਕਰਦਾਤਾ ਬਣੇ ਹਨ ਕਾਰਪੋਰੇਟ ਸੈਕਟਰ ‘ਚ 2767.28 ਕਰੋੜ ਰਿਟਰਨ ਭਰਨ ਵਾਲੀ ਸੀਸੀਐਲ  ਪਹਿਲੇ ਸਥਾਨ ‘ਤੇ ਰਹੀ

 

 

ਟੈਨਿਸ ਟੂਰਨਾਮੈਂਟ ‘ਚ ਵੀ ਬਣੇ ਚੈਂਪੀਅਨ

ਭਾਰਤੀ ਟੀਮ ਦੇ ਸਾਬਕਾ ਕਪਤਾਨ ਧੋਨੀ ਨੇ ਆਪਣੇ ਗ੍ਰਹਿ ਨਗਰ ਰਾਂਚੀ ‘ਚ ਬੱਲੇ ਤੋਂ ਇਲਾਵਾ ਰੈਕੇਟ ਦਾ ਜਲਵਾ ਦਿਖਾਉਂਦੇ ਹੋਏ ਟੈਨਿਸ ਚੈਂਪੀਅਨਸ਼ਿਪ ਜਿੱਤ ਲਈ ਰਾਜਧਾਨੀ ਦੇ ਜੇਐਸਸੀਏ ਸਟੇਡੀਅਮ ‘ਚ ਹੋਏ ਜੇਐਸਸੀਏ ਕੰਟਰੀ ਕ੍ਰਿਕਟ ਕਲੱਬ ਟੈਨਿਸ ਚੈਂਪੀਅਨਸ਼ਿਪ ਉਹਨਾਂ ਆਪਣੇ ਨਾਂਅ ਕਰ ਲਈ
ਇਹ ਟੂਰਨਾਮੈਂਟ 27 ਨਵੰਬਰ ਤੋਂ 30 ਨਵੰਬਰ ਤੱਕ ਚੱਲਿਆ ਅਤੇ ਧੋਨੀ ਨੇ ਸਾਬਤ ਕਰ ਦਿੱਤਾ ਕਿ ਟੈਨਿਸ ਕੋਰਟ ‘ਤੇ ਵੀ ਉਹਨਾਂ ਦਾ ਦਬਦਬਾ ਹੈ ਪੁਰਸ਼ ਡਬਲਜ਼ ਵਰਗ ‘ਚ ਧੋਨੀ-ਸੁਮਿਤ ਦੀ ਜੋੜੀ ਨੇ ਕਨ੍ਹੀਆ-ਰੋਹਿਤ ਦੀ ਜੋੜੀ ਨੂੰ 6-3, 6-3 ਨਾਲ ਹਰਾਇਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।