ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਜਾਕ ਵੀ ਉੱਡਾਇਆ
ਨਵੀਂ ਦਿੱਲੀ। ਸਾਬਕਾ ਕ੍ਰਿਕਟਰ ਖਿਡਾਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ ‘ਤੇ ਉਹ ਪਾਕਿਸਤਾਨ ਦੇ ਕਰਤਾਰਪੁਰ ਨਹੀਂ ਗਏ ਸਨ ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ, ਗਲਤ ਬਿਆਨੀ ਕਰਨ ਤੋਂ ਪਹਿਲਾਂ ਆਪਣੀ ਜਾਣਕਾਰੀ ਠੀਕ ਕਰ ਲਓ ਰਾਹੁਲ ਗਾਂਧੀ ਜੀ ਨੇ ਮੈਨੂੰ ਕਦੇ ਪਾਕਿਸਤਾਨ ਜਾਣ ਲਈ ਨਹੀਂ ਕਿਹਾ ਪੂਰੀ ਦੁਨੀਆ ਜਾਣਦੀ ਹੈ ਕਿ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਅਕਤੀਗਤ ਸੱਦੇ ‘ਤੇ ਪਾਕਿਸਤਾਨ ਗਿਆ ਸੀ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ‘ਚ ਕੈਬਨਿਟ ਮੰਤਰੀ ਸਿੱਧੂ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ‘ਚ ਕਿਹਾ ਸੀ, ‘ਮੈਂ ਰਾਹੁਲ ਜੀ ਦੇ ਕਹਿਣ ‘ਤੇ ਪਾਕਿਸਤਾਨ ਗਿਆ ਸੀ ਹੈਦਰਾਬਾਦ ‘ਚ ਪੱਤਰਕਾਰਾਂ ਦੇ ਸਵਾਲਾਂ ਦੌਰਾਨ ਉਨ੍ਹਾਂ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਜਾਕ ਵੀ ਉੱਡਾਇਆ ਤੇ ਕਿਹਾ, ‘ਉਹ ਫੌਜ ਦੇ ਕੈਪਟਨ ਹਨ ਮੇਰੇ ਲਈ ਕਪੈਟਨ ਰਾਹੁਲ ਜੀ ਹਨ ਰਾਹੁਲ ਗਾਂਧੀ ਅਮਰਿੰਦਰ ਸਿੰਘ ਦੇ ਵੀ ਕੈਪਟਨ ਹਨ ਇਹ ਪੁੱਛਣ ‘ਤੇ ਕਿ ਜਦੋਂ ਮੁੱਖ ਮੰਤਰੀ ਨੇ ਉਨ੍ਹਾਂ ਕਰਤਾਰਪੁਰ ਨਾ ਜਾਣ ਦੀ ਸਲਾਹ ਦਿੱਤੀ ਸੀ ਤਾਂ ਉਹ ਕਿਉਂ ਗਏ, ਸਿੱਧੂ ਦਾ ਕਹਿਣਾ ਸੀ ਕਿ ਕਾਂਗਰਸ ‘ਚ ਹਰੀਸ਼ ਰਾਵਤ, ਰਣਦੀਪ ਸਿੰਘ ਸੂਰਜੇਵਾਲਾ ਤੇ ਸ਼ਸ਼ੀ ਥਰੂਰ ਵਰਗੇ ਕਈ ਆਗੂ ਹਨ, ਜਿਨ੍ਹਾਂ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਨੂੰ ਚੰਗਾ ਦੱਸਿਆ ਹੈ। ਕੈਪਟਨ ਅਮਰਿੰਦਰ ਨੇ ਖੁਦ ਪਾਕਿਸਤਾਨ ਦਾ ਸੱਦਾ ਇਹ ਕਹਿੰਦਿਆਂ ਠੁਕਰਾ ਦਿੱਤਾ ਸੀ ਕਿ ਅੱਤਵਾਦ ਫੈਲਾਉਣ ਵਾਲੇ ਮੁਲਕ ਦਾ ਸੱਦਾ ਉਹ ਸਵੀਕਾਰ ਨਹੀਂ ਕਰ ਸਕਦੇ (Pakistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।