ਹਾਕੀ ਵਿਸ਼ਵ ਕੱਪ ‘ਚ ਸਲਮਾਨ ਨੂੰ ਕਰੋੜਾਂ ਦੇਣ ‘ਤੇ  ਉੱਠੇ ਸਵਾਲ

ਸਲਮਾਨ ਨੂੰ 1.89 ਕਰੋੜ ਦਾ ਪੇਸ਼ਗੀ

 
ਭੁਵਨੇਸ਼ਵਰ, 30 ਨਵੰਬਰ

ਓੜੀਸਾ ਭਾਰਤੀ ਜਨਤਾ ਪਾਰਟੀ(ਭਾਜਪਾ) ਨੇ ਰਾਜ ‘ਚ ਹਾਕੀ ਪੁਰਸ਼ ਵਿਸ਼ਵ ਕੱਪ ਟੂਰਨਾਮੈਂਟ ਦੇ ਕਟਕ ‘ਚ ਹੋਏ ਉਦਘਾਟਨ ਸਮਾਗਮ ਦੇ ਦੂਸਰੇ ਗੇੜ ‘ਚ ਬਾਲੀਵੁਡ ਅਦਾਕਾਰ ਸਲਮਾਨ ਖਾਨ ਨੂੰ ਕਰੋੜਾ ਰੁਪਏ ਦੇ ਕੇ ਬੁਲਾਉਣ ਨੂੰ ਲੈ ਕੇ ਓੜੀਸਾ ਸਰਕਾਰ ਅਤੇ ਹਾਕੀ ਇੰਡੀਆ ਦੀ ਸਖ਼ਤ ਆਲੋਚਨਾ ਕੀਤੀ ਹੈ

 
ਭਾਜਪਾ ਬੁਲਾਰੇ ਲੇਖਾਸ਼੍ਰੀ ਸਾਮਤਰੇ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਸਲਮਾਨ ਨੂੰ 1.89 ਕਰੋੜ ਦਾ ਪੇਸ਼ਗੀ ਕੀਤੇ ਜਾਣ ‘ਤੇ ਸਵਾਲ ਉਠਾਇਆ ਭਾਜਪਾ ਬੁਲਾਰੇ ਨੇ ਦੋਸ਼ ਲਾਇਆ ਕਿ ਸਲਮਾਨ ਨੂੰ ਮੁੱਖਮੰਤਰੀ ਨਵੀਨ ਪਟਨਾਇਕ ਦੇ ਨਾਲ ਸੈਲਫੀ ਲੈਣ, ਮੁੱਖਮੰਤਰੀ ਦੇ ਪੱਖ ‘ਚ ਗੱਲ ਕਰਨ ਅਤੇ ਉਹਨਾਂ ਦੀ ਖ਼ਰਾਬ ਹੁੰਦੀ ਦਿੱਖ ਨੂੰ ਸੁਧਾਰਨ ਲਈ ਵੱਡੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਉਹਨਾਂ ਨਾਲ ਹੀ ਕਿਹਾ ਕਿ ਵਿਸ਼ਵ ਕੱਪ ਦੇ ਭੁਵਨੇਸ਼ਵਰ ‘ਚ ਹੋਏ ਉਦਘਾਟਨ ਸਮਾਗ ‘ਚ ਹਿੱਸਾ ਲੈਣ ਲਈ ਹੋਰ ਅਦਾਕਾਰਾਂ ਨੂੰ ਵੀ ਵੱਡੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਸੀ

 
ਭਾਜਪਾ ਨੇਤਾ ਨੇ ਇਸ ਮੁੱਦੇ ‘ਤੇ ਬੀਜੂ ਜਨਤਾ ਦਲ (ਬੀਜਦ) ਸਰਕਾਰ ਦੀ ਸਫਾਈ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਬੀਜਦ ਸਰਕਾਰ ਨੇ ਕਿਹਾ ਸੀ ਕਿ ਸਰਕਾਰ ਨੇ ਇਸ ਵਿੱਚ ਇੱਕ ਵੀ ਪੈਸਾ ਖ਼ਰਚ ਨਹੀਂ ਕੀਤਾ ਅਤੇ ਪੂਰਾ ਭੁਗਤਾਨ ਹਾਕੀ ਇੰਡੀਆ ਨੇ ਕੀਤਾ ਹੈ ਸਾਮਤਰੇ ਨੇ ਹਾਕੀ ਇੰਡੀਆ ‘ਤੇ ਵੀ ਸਵਾਲ ਉਠਾਉਂਦੇ ਕਿਹਾ ਕਿ ਜਦੋਂ ਐੈਚਆਈ ਕੋਲ ਖਿਡਾਰੀਆਂ ਦੀ ਮੈਚ ਫੀਸ ਦੇਣ ਦੇ ਵੀ ਪੈਸੇ ਨਹੀਂ ਹਨ ਤਾਂ ਮਨੋਰੰਜ ਨਦੇ ਨਾਂਅ ‘ਤੇ ਐਨਾ ਵੱਡਾ ਭੁਗਤਾਨ ਕਿਵੇਂ ਕੀਤਾ ਗਿਆ

 

Questions,Arising,Salman,HockeyWorldCup

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।