60 ਪ੍ਰੀਖਿਆਰਥੀ ਚੁਣੇ ਗਏ
ਜਲਾਲਾਬਾਦ| ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਪੀ.ਸੀ.ਐਸ. ਜੁਡੀਸ਼ੀਅਲ (ਜੱਜ ਦੀ ਪ੍ਰਖਿਆ ) ਦੇ ਐਲਾਨੇ ਗਏ ਨਤੀਜੇ ‘ਚੋਂ ਜਲਾਲਾਬਾਦ ਦੀ ਪਪਨੀਤ ਪੁੱਤਰੀ ਰਣਬੀਰ ਸਿੰਘ ਐਕਸਚੇਜ ਰੋਡ ਅਗਰਵਾਲ ਕਾਲੌਨੀ ਨੇ ਜਨਰਲ ਵਰਗ ‘ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਤੋਂ ਇਲਾਵਾ ਸਰਹੱਦੀ ਸ਼ਹਿਰ ਜਲਾਲਾਬਾਦ ਦਾ ਨਾਮ ਪੂਰੇ ਪੰਜਾਬ ‘ਚ ਰੌਸ਼ਨ ਕੀਤਾ ਹੈ
ਜਾਣਕਾਰੀ ਅਨੁਸਾਰ ਪੀ.ਸੀ.ਐਸ. ਜੁਡੀਸ਼ੀਅਲ 2016-18 ਦੀ ਪਰੀਖਿਆ ‘ਚ ਕੁੱਲ 60 ਪ੍ਰੀਖਿਆਰਥੀ ਚੁਣੇ ਗਏ ਹਨ ਜਿੰਨਾਂ ‘ਚ ਪਪਨੀਤ ਤੋਂ ਇਲਾਵਾ ਕਰੁਣ ਗਰਗ, ਮਾਨਿਕ, ਰਾਜਨ ਦੀਪ ਕੌਰ, ਰੀਤਿਕਾ ਕੰਸਲ, ਮਹਿਕ ਪੁਰੀ, ਸੰਦੀਪ ਕੁਮਾਰ, ਰੀਤ ਬਰਿੰਦਰ ਸਿੰਘ ਧਾਲੀਵਾਲ, ਅੰਜਲੀ ਨਿਰਵਾਲ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਅੰਕਿਤਾ, ਖਿਆਤੀ ਗੋਇਲ, ਅਨੂਪਮ ਗੁਪਤਾ, ਆਰਤੀ ਦੇਵੀ, ਹਰਸਿਮਰਨ ਦੀਪ ਕੌਰ, ਦੇਵ ਚੌਧਰੀ, ਮੰਜਰਾ ਦੱਤਾ (ਗੁਰਦਾਸਪੁਰ), ਮਨਜੋਤ ਕੌਰ, ਰਾਧਿਕਾ ਲਿਖੀ, ਜੈਸਮੀਨ, ਸੰਦੀਪ ਕੌਰ, ਮਨੂ ਸਿੰਗਲਾ, ਕਮਲਦੀਪ ਕੌਰ, ਸ਼ਿੰਪਾ ਰਾਣੀ, ਸੁਪ੍ਰੀਤ ਕੌਰ, ਪ੍ਰਭਜੋਤ ਕੌਰ, ਲਵਪ੍ਰੀਤ ਕੌਰ, ਅਮਨਦੀਪ ਕੌਰ, ਸੁਮਿਤ ਗਰਗ, ਸਰੀਜਨ ਸ਼ੁਕਲਾ, ਹਰਮੀਤ ਕੌਰ ਪੁਰੀ, ਸੀਮਾ ਅਗਨੀਹੋਤਰੀ, ਲਖਬੀਰ ਸਿੰਘ, ਤਨਵੀ ਗੁਪਤਾ, ਕੁਨਾਲ ਲਾਂਡਾ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਵਿਭਾ ਰਾਣਾ, ਮਨਜਿੰਦਰ ਸਿੰਘ, ਹਰਕੰਮਲ ਕੌਰ, ਤਰੁਣ ਕੁਮਾਰ, ਰਸਵੀਨ ਕੌਰ, ਜਿੰਦਰਪਾਲ ਸਿੰਘ, ਏਕਤਾ ਖੌਸਲਾ, ਬਬਲਜੀਤ ਕੌਰ, ਦਿਲਸ਼ਦ ਕੌਰ, ਰਮਿੰਦਰ ਕੌਰ, ਕਵਿਤਾ, ਨੀਰਜ ਗੋਇਲ, ਰੇਣੂਕਾ ਰਾਣੀ, ਸੁਖਪ੍ਰੀਤ ਕੌਰ, ਅਰਪਨਾ, ਸ਼ਵੇਤਾ, ਨਵਜੋਤ ਕੌਰ, ਅਮਨਪ੍ਰੀਤ ਕੌਰ, ਮੋਨਿਕਾ, ਅਜੇ ,ਪ੍ਰਭਜੋਤ ਭੱਟੀ, ਕਰੁਣ ਕੁਮਾਰ ਸ਼ਾਮਿਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ