ਸਰਕਾਰ ਤਿਆਰ ਕਰ ਰਹੀਂ ਐ ਨਾਜਾਇਜ਼ ਉਸਾਰੀ ਕਰਨ ਵਾਲਿਆਂ ਲਈ ਯਕਮੁਸ਼ਤ ਸੈਟਲਮੈਂਟ ਪਾਲਿਸੀ
ਫੋਕਲ ਪੁਆਇੰਟਾਂ ‘ਤੇ ਇੰਡਸਟਰੀ ਪਲਾਟ ਲੈ ਕੇ ਲੋਕਾਂ ਨੇ ਬਣਾਏ ਸੋਅ ਰੂਮ ਅਤੇ ਆਪਣੇ ਰਿਹਾਇਸ਼ੀ ਘਰ
ਪੰਜਾਬ ਸਰਕਾਰ ਯਕਮੁਸ਼ਤ ਪਾਲਿਸੀ ਰਾਹੀਂ ਸਾਰੇ ਨਾਜਾਇਜ਼ ਕਬਜ਼ੇ ਕਰੇਗੀ ਜਾਇਜ਼
ਚੰਡੀਗੜ। ਪੰਜਾਬ ਵਿੱਚ ਨਾਜਾਇਜ਼ ਉਸਾਰੀ ਕਰਦੇ ਸਰਕਾਰ ਨੂੰ ਚੂਨਾ ਲਗਾਉਣ ਵਾਲੀਆ ਨੂੰ ਸਜ਼ਾ ਦੇਣ ਦੀ ਥਾਂ ‘ਤੇ ਸਰਕਾਰ ਉਨਾਂ ‘ਤੇ ਕੁਝ ਜਿਆਦਾ ਹੀ ਮਿਹਰਬਾਨ ਹੋਈ ਬੈਠੀ ਹੈ। ਪੰਜਾਬ ਸਰਕਾਰ ਹੁਣ ਉਨਾਂ ਲੋਕਾਂ ਲਈ ਯਕਮੁਸ਼ਤ ਸੈਟਲਮੈਂਟ ਪਾਲਿਸੀ ਲੈ ਕੇ ਆ ਰਹੀਂ ਹੈ। ਜਿਨਾਂ ਨੇ ਫੋਕਲ ਪੁਆਇੰਟਾਂ ‘ਤੇ ਸਰਕਾਰੀ ਜਮੀਨ ‘ਤੇ ਕਬਜ਼ਾ ਕਰਕੇ ਆਪਣਾ ਘਰ ਬਣਾ ਲਿਆ ਜਾਂ ਫਿਰ ਇੰਡਸਟਰੀ ਲਗਾਉਣ ਦੇ ਨਾਅ ‘ਤੇ ਲਏ ਹੋਏ ਪਲਾਟ ਨੂੰ ਕਿਸੇ ਹੋਰ ਵਰਤੋਂ ਵਿੱਚ ਲਿਆਉਂਦੇ ਹੋਏ ਗਲਤ ਤਰੀਕੇ ਨਾਲ ਉਸਾਰੀ ਕਰ ਲਈ ਹੈ।
ਪੰਜਾਬ ਸਰਕਾਰ ਨੂੰ ਝੂਠ ਬੋਲਣ ਦੇ ਨਾਲ ਹੀ ਚੂਨਾ ਲਗਾਉਣ ਵਾਲੇ ਕੁਝ ਕਥਿਤ ਤੌਰ ‘ਤੇ ਰਾਜਨੀਤਕ ਸਰਪ੍ਰਸਤਾਂ ਨੂੰ ਸਰਕਾਰ ਕੋਈ ਸਜ਼ਾ ਦੇਣ ਦੀ ਥਾਂ ‘ਤੇ ਤੋਹਫ਼ਾ ਦੇ ਕੇ ਇਨਾਂ ਨਾਜਾਇਜ਼ ਉਸਾਰੀਆਂ ਨੂੰ ਜਾਇਜ਼ ਕਰਨ ਜਾ ਰਹੀਂ ਹੈ। ਇਸ ਲਈ ਸਰਕਾਰ ਨੂੰ ਬਸ ਕੁਝ ਲੱਖਾਂ ਰੁਪਏ ਦੇਣੇ ਹੋਣਗੇ, ਜਿਹੜੇ ਯਕਮੁਸ਼ਤ ਸੈਟਲਮੈਂਟ ਰਾਹੀਂ ਸਾਰੇ ਮਾਮਲੇ ਨੂੰ ਹੀ ਨਿਪਟਾ ਦੇਵੇਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਉਨਾਂ ਲੋਕਾਂ ਨੂੰ ਜਰੂਰ ਰਾਹਤ ਮਿਲੇਗੀ, ਜਿਨਾਂ ਨੇ ਸਰਕਾਰ ਨੂੰ ਬੇਵਕੂਫ਼ ਬਣਾਉਂਦੇ ਹੋਏ ਸਸਤੀ ਦਰ ‘ਤੇ ਪਲਾਂਟ ਲੈਂਦੇ ਹੋਏ ਖ਼ੁਦ ਚੰਗੀ ਮੋਟੀ ਕਮਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਪਿਛਲੀ ਸਰਕਾਰਾਂ ਦੌਰਾਨ ਹਰ ਸਹਿਰਾ ਵਿੱਚ ਇੰਡਸਟਰੀ ਲਈ ਵੱਖਰੇ ਤੌਰ ‘ਤੇ ਬਣਾਏ ਗਏ ਫੋਕਲ ਪੁਆਇੰਟਾਂ ਵਿੱਚ ਇੰਸਡਸਟਰੀਜ਼ ਲਾਉਣ ਦੇ ਚਾਹਵਾਨ ਨੂੰ ਸਸਤੀਆਂ ਦਰਾਂ ‘ਤੇ ਪਲਾਟ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪਲਾਟ ਲੈਣ ਵਾਲੇ ਵਿਅਕਤੀ ਨੇ ਕੋਈ ਨਾ ਕੋਈ ਇੰਡਸਟਰੀ ਲਗਾਉਣੀ ਸੀ। ਸਰਕਾਰ ਵੱਲੋਂ ਲਏ ਗਏ ਇੰਡਸਟਰੀਜ਼ ਪਲਾਟ ‘ਤੇ ਕੁਝ ਕਥਿਤ ਤੌਰ ‘ਤੇ ਰਾਜਨੀਤਕ ਸਰਪ੍ਰਸਤੀ ਹੇਠ ਵਾਲੇ ਵਿਅਕਤੀਆਂ ਨੇ ਸ਼ੋਅਰੂਮ ਕੱਟਣ ਦੇ ਨਾਲ ਹੀ ਉਪਰੀ ਮੰਜ਼ਿਲ ‘ਤੇ ਆਪਣਾ ਘਰ ਤੱਕ ਬਣਾ ਲਿਆ ਤਾਂ ਕੁਝ ਲੋਕਾਂ ਨੇ ਇਨਾਂ ਪਲਾਟਾਂ ‘ਤੇ ਆਪਣੇ ਘਰ ਬਣਾ ਲਏ। ਇਸ ਤੋਂ ਇਲਾਵਾ ਨਿਯਮਾਂ ਤੋਂ ਬਾਹਰ ਜਾ ਕੇ ਹੋਰ ਕਈ ਤਰਾਂ ਦੀਆਂ ਉਸਾਰੀਆਂ ਕਰ ਲਈਆਂ। ਜਿਨਾਂ ਦੇ ਸਰਕਾਰ ਤੋਂ ਨਕਸ਼ੇ ਵੀ ਪਾਸ ਨਹੀਂ ਕਰਵਾਏ ਗਏ।
ਇਨਾਂ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਜਾ ਦੇਣ ਦੀ ਥਾਂ ਕਾਂਗਰਸ ਸਰਕਾਰ ਇੱਕ ਯਕਮੁਸ਼ਤ ਸਕੀਮ ਤਿਆਰ ਕਰਦੇ ਹੋਏ ਤੋਹਫ਼ੇ ਦੇਣ ਜਾ ਰਹੀਂ ਹੈ। ਜਿਸ ਰਾਹੀਂ ਕੁਝ ਲੱਖਾਂ ਰੁਪਏ ਸਰਕਾਰ ਨੂੰ ਭਰਦੇ ਹੋਏ ਸਰਕਾਰੀ ਨਿਯਮਾਂ ਨੂੰ ਤੋੜਨ ਵਾਲੇ ਨਾਜਾਇਜ਼ ਉਸਾਰੀ ਨੂੰ ਜਾਇਜ਼ ਕਰਵਾ ਲੈਣਗੇ। ਇਸ ਸਬੰਧੀ ਸਰਕਾਰ ਵਲੋਂ ਪਾਲਿਸੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਫੋਕਲ ਪੁਆਇੰਟ ਦੇ ਲੋਕੇਸ਼ਨ ਅਤੇ ਸ਼ਹਿਰ ਅਨੁਸਾਰ ਯਕਮੁਸ਼ਤ ਦੇ ਪੈਸੇ ਤੈਅ ਕੀਤੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ