ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਫੋਟੋ ਦੇ ਮਾਮਲੇ ਵਿੱਚ ਬਵਾਲ, ਸਿੱਧੂ ਤੋਂ ਮੰਗੀਆਂ ਅਸਤੀਫ਼ਾ
ਆਖ਼ਰਕਾਰ ਸਿੱਧੂ ਤਿੰਨੇ ਦਿਨ ਕਿਥੇ ਸਨ, ਸਾਰੀ ਜਾਣਕਾਰੀ ਲੈਣ ਮੁੱਖ ਮੰਤਰੀ ਅਮਰਿੰਦਰ ਸਿੰਘ : ਹਰਸਿਮਰਤ
ਚੰਡੀਗੜ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਏਜੰਟ ਹਨ। ਨਵਜੋਤ ਸਿੱਧੂ ਦਾ ਨਾ ਸਿਰਫ਼ ਪਾਕਿਸਤਾਨ ਵਿਖੇ ਭਾਰਤ ਨਾਲੋਂ ਪਾਕਿਸਤਾਨ ਨਾਲ ਜਿਆਦਾ ਉਨਾਂ ਦਾ ਪਿਆਰ ਉਮੜ ਰਿਹਾ ਸੀ, ਸਗੋਂ ਨਵਜੋਤ ਸਿੱਧੂ ਖਾਲਿਸਤਾਨੀ ਅੱਤਵਾਦੀ ਗੋਪਾਲ ਚਾਵਲਾ ਨਾਲ ਫੋਟੋਆਂ ਕਰਵਾ ਰਹੇ ਸਨ। ਇਸ ਮਾਮਲੇ ਵਿੱਚ ਕਾਂਗਰਸ ਹਾਈ ਕਮਾਨ ਰਾਹੁਲ ਗਾਂਧੀ ਨੂੰ ਕਾਰਵਾਈ ਕਰਦੇ ਹੋਏ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਵੀ ਸਾਰੀ ਜਾਣਕਾਰੀ ਲੈਣੀ ਚਾਹੀਦੀ ਹੈ।
ਇਹ ਹਮਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੱਧੂ ‘ਤੇ ਬੋਲਿਆ ਹੈ। ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਜਦੋਂ ਪਾਕਿਸਤਾਨ ਤੋਂ ਸਾਰੇ ਬੀਤੇ ਦਿਨ ਹੀ ਆ ਗਏ ਸਨ ਤਾਂ ਸਿੱਧੂ ਪਾਕਿਸਤਾਨ ਵਿਖੇ ਪਿਛਲੇ ਤਿੰਨ ਦਿਨ ਤੋਂ ਕੀ ਕਰ ਰਹੇ ਹਨ ਅਤੇ ਉਨਾਂ ਨੇ ਕਿਸ ਕਿਸ ਨਾਲ ਮੁਲਾਕਾਤ ਕੀਤੀ ਹੈ। ਇਸ ਸਬੰਧੀ ਸਾਰੀ ਜਾਣਕਾਰੀ ਹਰ ਕਿਸੇ ਦੇ ਸਾਹਮਣੇ ਆਉਣੀ ਚਾਹੀਦੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਧੂ ਕਦੇ ਜਨਰਲ ਬਾਜਵਾ ਨਾਲ ਗਲੇ ਲੱਗ ਕੇ ਮਿਲਦੇ ਹਨ, ਜਿਹੜੇ ਕਿ ਸਾਡੇ ਦੇਸ਼ ਦੇ ਫੌਜੀਆ ਨੂੰ ਮਾਰਦੇ ਹਨ ਤਾਂ ਕਦੇ ਖ਼ਾਲਿਸਤਾਨੀ ਅੱਤਵਾਦੀਆਂ ਨਾਲ ਫੋਟੋ ਕਰਵਾਉਂਦੇ ਨਜ਼ਰ ਆਉਂਦੇ ਹਨ। ਇਸ ਸਬੰਧੀ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਹਨ ਜਾਂ ਫਿਰ ਪਾਕਿਸਤਾਨੀ ਏਜੰਟ ਹਨ। ਜਿਹੜੇ ਕਿ ਇਸ ਦੇਸ਼ ਵਿੱਚ ਰਹਿ ਕੇ ਪਾਕਿਸਤਾਨ ਅਤੇ ਭਾਰਤ ਵਿਰੋਧੀ ਤਾਕਤਾਂ ਦੇ ਸੋਹਲੇ ਗਾ ਰਹੇ ਹਨ।
ਦੂਜੇ ਪਾਸੇ ਨਵਜੋਤ ਸਿੱਧੂ ਨੇ ਪਾਕਿਸਤਾਨ ਤੋਂ ਵਾਪਸ ਆਉਂਦੇ ਹੋਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਵਿੱਚ ਉਨਾਂ ਦੀ ਕੋਈ 5-10 ਹਜ਼ਾਰ ਫੋਟੋਆਂ ਲਈ ਹੋਣਗੀਆਂ ਅਤੇ ਉਥੇ ਹਰ ਆਉਣ ਤੇ ਜਾਣ ਵਾਲੇ ਲੋਕਾਂ ਨੇ ਫੋਟੋ ਲਈ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਹ ਹਰ ਕਿਸੇ ਨੂੰ ਜਾਣਦੇ ਹਨ। ਉਨਾਂ ਕਿਹਾ ਕਿ ਉਹ ਗੋਪਾਲ ਚਾਵਲਾ ਨੂੰ ਜਾਣਦੇ ਨਹੀਂ ਹਨ।
ਇਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਖ਼ਾਲਿਸਤਾਨੀ ਸੰਪਰਕ ਸਾਰਿਆਂ ਦੇ ਸਾਹਮਣੇ ਆ ਚੁੱਕੇ ਹਨ, ਇਸ ਲਈ ਉਹ ਪੰਜਾਬ ਕੈਬਨਿਟ ਮੰਤਰੀ ਦੀ ਕੁਰਸੀ ‘ਤੇ ਨਹੀਂ ਰਹਿ ਸਕਦੇ ਹਨ। ਨਵਜੋਤ ਸਿੱਧੂ ਦਾ ਅਸਤੀਫ਼ਾ ਖ਼ੁਦ ਅਮਰਿੰਦਰ ਨੂੰ ਲੈ ਲੈਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ