ਖੇਤੀ, ਵਾਨਿਕੀ, ਭੂਗੋਲਿਕ ਵਾਤਾਵਰਨ, ਤੱਟੀ ਖੇਤਰਾਂ ਤੇ ਅੰਤਰਦੇਸ਼ੀ ਜਲ ਖੇਤਰਾਂ ‘ਚ ਮਹੱਤਵਪੂਰਨ ਜਾਣਕਾਰੀ ਜੁਟਾਈ ਜਾਵੇਗੀ
ਸ੍ਰੀਹਰਿਕੋਟਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਭਰੋਸੇਯੋਗ ਪੀਐਸਐਲਵੀ-ਸੀ 43 ਪ੍ਰੀਖਣ ਯਾਨ ਦੇ 113 ਮਿੰਟਾਂ ਦੇ ਤੀਜੇ ਲੰਮੇ ਅਭਿਆਨ ਤੋਂ ਬਾਅਦ ਆਖਰਕਾਰ ਵੀਰਵਾਰ ਨੂੰ 380 ਕਿੱਲੋਗ੍ਰਾਮ ਭਾਰੀ ਐਂਡਵਾਸਡ ਅਰਥ ਆਰਬਜਰਵੇਸ਼ਨ ਹਾਈਪਰ ਸਪੈਕਟਰਮ ਇਮੇਜਿੰਗ ਉਪਗ੍ਰਹਿ ਤੇ 30 ਹੋਰ ਉਪ ਗ੍ਰਹਿਆਂ ਨੂੰ ਦੋ ਵੱਖ-ਵੱਖ ਸ਼੍ਰੇਣੀਆਂ ‘ਚ ਸਥਾਪਿਤ ਕਰ ਦਿੱਤਾ
ਇਹ 30 ਉਪਗ੍ਰਹਿ ਅੱਠ ਦੇਸ਼ਾਂ ਦੇ ਹਨ ਜਿਨ੍ਹਾਂ ‘ਚ 23 ਅਮਰੀਕਾ ਦੇ ਹਨ ਪੀਐਸਐਲਵੀ ਨੇ ਇਨ੍ਹਾਂ ਉਪਗ੍ਰਹਿਆਂ ਨੂੰ ਲੈ ਕੇ ਸਵੇਰੇ 9:58 ਮਿੰਟ ‘ਤੇ ਉਡਾਨ ਭਰੀ ਸੀ ਪ੍ਰੀਖਣ ਯਾਨ ਨੇ ਉਡਾਨ ਭਰਨ ਦੇ 17 ਮਿੰਟਾਂ ਬਾਅਦ ਸਪੈਕਟ੍ਰਲ ਇਮੇਜਿੰਗ ਉਪਗ੍ਰਹਿ ਨੂੰ ਧਰੁਵੀ ਸੌਰਸਥੈਤਿਕ ਸ਼੍ਰੇਣੀ (ਪੀਐਸਓ) ‘ਚ 636 ਕਿਲੋਮੀਟਰ ਦੀ ਉੱਚਾਈ ‘ਤੇ ਸਥਾਪਿਤ ਕਰ ਦਿੱਤਾ, ਜਿਸ ਦਾ ਝੁਕਾਅ ਭੂ ਮੱਧ ਰੇਖਾ ਤੋਂ 97.957 ਡਿਗਰੀ ਹੈ ਉੱਡਾਨ ਭਰਨ ਤੋਂ ਬਾਅਦ ਪੀਐਸਐਲਵੀ ਦੇ ਚੌਥੇ ਗੇੜ ਦਾ ਇੰਜਣ ਬੰਦ ਹੋ ਗਿਆ ਤੇ ਥੋੜ੍ਹੀ ਦੇਰ ਫਿਰ ਸ਼ੁਰੂ ਤੋਂ ਬਾਅਦ ਸਾਰੇ 30 ਹੋਰ ਉਪਗ੍ਰਹਿਆਂ ਨੂੰ ਹੇਠਲੀ ਸ਼੍ਰੇਣੀ ‘ਚ 504 ਕਿਲੋਮੀਟਰ ਦੀ ਉੱਚਾਈ ‘ਤੇ ਸਥਾਪਿਤ ਕਰ ਦਿਤਾ ਗਿਆ ਇਹ ਇਸਰੋ ਦਾ ਤੀਜਾ ਸਭ ਤੋਂ ਅਭਿਆਨ ਸੀ ਦੂਜੀ ਵਾਰ ਸ਼ੁਰੂ ਹੋਣ ਦੇ 74 ਸੈਂਕਿੰਡ ਬਾਅਦ ਉਪਗ੍ਰਹਿਆਂ ਦੇ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤੇ ਇਸ ਤੋਂ ਬਾਅਦ ਪੰਜ ‘ਚੋਂ 10 ਸੈਂਕਿੰਡ ਦੇ ਅੰਤਰਾਲ ‘ਤੇ ਇੱਕ-ਇੱਕ ਕਰਕੇ ਇਨ੍ਹਾਂ ਸਾਰੇ ਅੱਠ ਉਪਗ੍ਰਹਿਆਂ ਨੂੰ ਉਨ੍ਹਾਂ ਦੀ ਸ਼੍ਰੇਣੀਆਂ ‘ਚ ਸਥਾਪਿਤ ਕੀਤਾ ਗਿਆ ਤੇ ਇਸ ਪ੍ਰਕਿਰਿਆ ‘ਚ ਕੁੱਲ 113 ਮਿੰਟ ਲੱਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ