ਸਾਰੇ ਯਾਤਰੀ ਸੁਰੱਖਿਅਤ
ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜਹਾਜ਼ ਦੇ ਖੱਬੇ ਪਾਸੇ ਦੀ ਨੋਕ ਹਵਾਈ ਅੱਡੇ ਦੇ ਟਰਮੀਨਲ-5 ਤੋਂ 50 ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਇਮਾਰਤ ਨਾਲ ਟਕਰਾ ਗਈ। ਇਸ ਘਟਨਾ ਦੇ ਸਮੇਂ ਜਹਾਜ਼ ‘ਚ ਕੁੱਲ 179 ਯਾਤਰੀ ਸਵਾਰ ਸਨ। Air India ਦਾ ਇਹ ਜਹਾਜ਼ ਉਸ ਸਮੇਂ ਨਵੀਂ ਦਿੱਲੀ ਤੋਂ ਸਟਾਕਹੋਮ ਪਹੁੰਚਿਆ ਹੀ ਸੀ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਸਾਰੇ ਯਾਤਰੀਆਂ ਨੂੰ ਜਹਾਜ਼ ‘ਚੋਂ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ