ਰਾਮ ਮੰਦਰ ਦੇ ਨਿਰਮਾਣ ਸਬੰਧੀ ਚੱਲ ਰਹੇ ਵਿਵਾਦ ਦਰਮਿਆਨ ਭਾਜਪਾ ਪ੍ਰਧਾਨ ਨੇ ਸਾਫ਼ ਕਰ ਦਿੱਤਾ
ਨਵੀਂ ਦਿੱਲੀ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਸਬੰਧੀ ਚੱਲ ਰਹੇ ਵਿਵਾਦ ਦਰਮਿਆਨ ਭਾਜਪਾ ਪ੍ਰਧਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ ‘ਚ ਅਦਾਲਤ ਦੀ ਸੁਣਵਾਈ ਦੀ ਉਡੀਕ ਕਰੇਗੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਦ ਰੁੱਤ ਸੈਸ਼ਨ ‘ਚ ਰਾਮ ਮੰਦਰ ਨਿਰਮਾਣ ਲਈ ਕੋਈ ਬਿੱਲ ਜਾਂ ਆਰਡੀਨੈਂਸ ਨਹੀਂ ਲਿਆਏਗੀ, ਸਗੋਂ ਸੁਪਰੀਮ ਕੋਰਟ ‘ਚ ਚੱਲ ਰਹੀ ਜਨਵਰੀ ਦੀ ਸੁਣਵਾਈ ਦੀ ਉਡੀਕ ਕਰੇਗੀ ਖਬਰਾਂ ਅਨੁਸਾਰ, ਸ਼ਾਹ ਨੇ ਭਰੋਸਾ ਪ੍ਰਗਟਾਇਆ ਕਿ ਸੁਪਰੀਮ ਕੋਰਟ ਦਾ ਫੈਸਲਾ ਮੰਦਰ ਦੇ ਪੱਖ ‘ਚ ਹੋਵੇਗਾ ਤੇ ਉਨ੍ਹਾਂ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਮਾਮਲਾ 9 ਸਾਲਾਂ ਤੋਂ ਕਿਉਂ ਪੈਂਡਿੰਗ ਪਿਆ ਸੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਉਨ੍ਹਾਂ ਦੀ ਪਾਰਟੀ ਦੀ ਵਚਨਬੱਧਤਾ ਹੈ ਉਨ੍ਹਾਂ ਅੱਗੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ‘ਚ ਪੈਂਡਿੰਗ ਹੈ ਤੇ ਸਾਨੂੰ ਇਸ ਦੀ ਸੁਣਵਾਈ ਲਈ ਜਨਵਰੀ ਤੱਕ ਉਡੀਕ ਕਰਨੀ ਚਾਹੀਦੀ ਹਾਲਾਂਕਿ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਹ ਮਾਮਲਾ 9 ਸਾਲਾਂ ਤੋਂ ਪੈਂਡਿੰਗ ਹੈ ਤੇ ਹਾਲੇ ਵੀ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਮੰਗ ਕੀਤੀ ਸੀ ਕਿ ਸੁਣਵਾਈ 2019 ਦੀਆਂ ਚੋਣਾਂ ਤੋਂ ਬਾਅਦ ਹੋਣੀ ਚਾਹੀਦੀ ਹੈ ਕਾਂਗਰਸ ‘ਤੇ ਹਮਲਾ ਬੋਲਦਿਆਂ ਸ਼ਾਹ ਨੈ ਕਿਹਾ, ਕੀ ਕਪਿਲ ਸਿੱਬਲ ਬਿਨਾ ਰਾਹੁਲ ਗਾਂਧੀ ਦੇ ਇਜਾਜ਼ਤ ਦੇ ਸੁਣਵਾਈ ਨੂੰ ਟਾਲਣ ਲਈ ਪਟੀਸ਼ਨ ਦਾਖਲ ਕਰ ਰਹੇ ਹਨ ਸ਼ਾਹ ਨੇ ਕਿਹਾ ਕਿ ਭਾਜਪਾ ਅੱਗੇ ਸੁਣਵਾਈ ਦੀ ਉਡੀਕ ਕਰੇਗੀ ਜੋ 22 ਜਨਵਰੀ ਨੂੰ ਹੋਣੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।