ਸੁਪਰੀਮ ਕੋਰਟ ਦੀ ਕਰਨਾਟਕ ਸਰਕਾਰ ਨੂੰ ਝਾੜ
ਨਵੀਂ ਦਿੱਲੀ
ਲੇਖਕ ਤੇ ਤਰਕਵਾਦੀ ਐਮਐਮ ਕੁਲਬੁਰਗੀ ਕਤਲਕਾਂਡ ਸਬੰਧੀ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਨੂੰ ਝਾੜ ਪਾਈ ਹੈ ਖਬਰ ਅਨੁਸਾਰ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਨੂੰ ਸਟੇਟਸ ਰਿਪੋਰਟ ਦਾਖਲ ਕਰਕੇ ਇਹ ਦੱਸਣ ਲਈ ਕਿਹਾ ਹੈ ਕਿ ਜਾਂਚ ਕਦੋਂ ਤੱਕ ਪੂਰੀ ਹੋਵੇਗੀ ਕੋਰਟ ਨੇ ਕਿਹਾ ਕਿ ਹੁਣ ਤੱਕ ਜਾਂਚ ‘ਚ ਕੁਝ ਨਹੀਂ ਹੋਇਆ ਹੈ ਹੁਣ ਦੋ ਹਫ਼ਤਿਆਂ ਬਾਅਦ ਕੋਰਟ ‘ਚ ਇਸ ਮਾਮਲੇ ‘ਚ ਸੁਣਵਾਈ ਹੋਵੇਗੀ
ਐਮਐਸ ਕੁਲਬੁਰਗੀ ਦੀ ਪਤਨੀ ਉਮਾ ਦੇਵੀ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਪਟੀਸ਼ਨ ਨੂੰ ਨਿਗਰਾਨੀ ਲਈ ਬੰਬੇ ਹਾਈਕੋਰਟ ‘ਚ ਭੇਜ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।